August 2015 Archive

ਦਿੱਲੀ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਛੱਤ ਡਿੱਗੀ, ਪੰਜ ਸਾਲਾ ਬੱਚੀ ਦੀ ਮੌਤ

ਦਿੱਲੀ ਵਿੱਚ ਗੀਤਾ ਕਾੱਲੋਨੀ 10 ਬਲਾੱਕ ਗੁਰਦੁਆਰੇ ਸਾਹਿਬ ਦੀਇਮਾਰਤ ਦੀ ਛੱਤ ਡਿੱਗਣ ਨਾਲ ਇੱਕ 5 ਸਾਲਾਂ ਬੱਚੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ ਹਨ।

ਛੋਟੇਪੁਰ ਨੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ

ਪੰਜਾਬ ਵਿਧਾਨ ਸਭਾ ਚੋਣਾ 2017 ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਸਿੱਖ ਰਾਜਨੀਤੀ ਵਿੱਚ ਬਾਦਲ ਦਲ ਦੀ ਕਾਰਜ਼ਸ਼ੈਲੀ ਦੇ ਆਲੋਚਕਾਂ ਅਤੇ ਸਿੱਖ ਜੱਥਬੰਦੀਆਂ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਬਾਦਲ ਨੂੰ ਦਿੱਤੀ “ਫ਼ਖਰ-ਏ-ਕੌਮ” ਦੀ ਉਪਾਧੀ ਵਾਪਸ ਨਹੀਂ ਲਈ ਜਾ ਸਕਦੀ: ਗਿਆਨੀ ਗੁਰਬਚਨ ਸਿੰਘ

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਪੰਜਾਬ ਦੇ ਮੱਖ ਮੰਤਰੀ ਅਤੇ ਬਾਦਲ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਗਈ "ਫ਼ਖਰ-ਏ-ਕੌਮ" ਦੀ ਉਪਾਧੀ ਵਾਪਸ ਲੈਣ ਦੀ ਕੀਤੀ ਮੰਗ ਦੇ ਜਵਾਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਏ-ਕੌਮ ਦੀ ਉਪਾਧੀ ਵਾਪਿਸ ਨਹੀਂ ਲਈ ਜਾ ਸਕਦੀ।

ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਨੂੰ ਜਾਣੁ ਕਰਵਾਇਆ

ਸਿੱਖਾਂ ਦਾ ਇਕ ਵਫਦ ਦਲ ਖਾਲਸਾ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਸੰਗਠਨ ਜਨੇਵਾ ਵਿਖੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਦੇ ਅਧਿਕਾਰੀ ਨੂੰ ਮਿਲਿਆ।ਮਨੁੱਖੀ ਅਧਿਕਾਰ ਲਈ ਹਾਈ ਕਮਿਸ਼ਨਰ ਦੇ ਦਫਤਰ ਹਾਈ ਕਮਿਸ਼ਨਰ ਦੀ ਸੈਕਟਰੀ ਨਾਲ ਭਾਰਤ ਵਿਚ ਹੋ ਰਹੀ ਯੋਜਨਾਬੰਦ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਵਾਰੇ ਵਿਚਾਰਾਂ ਕੀਤੀਆਂ ਅਤੇ ਮੰਗ ਪੱਤਰ ਦਿੱਤਾ।

ਅਮਰੀਕਾ ਵਿੱਚ ਸੋਨੀਆ ਗਾਂਧੀ ਖਿਲਾਫ ਦਰਜ਼ ਕੇਸ ਰੱਦ

ਸਿੱਖ ਕਤਲੇਅਾਮ ਦੇ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਵਿਰੁੱਧ ‘ਸਿੱਖਸ ਫਾਰ ਜਸਟਿਸ’ ਵੱਲੋਂ ਦਾਇਰ ਮਨੁੱਖੀ ਅਧਿਕਾਰਾਂ ਦੀ ੳੁਲੰਘਣਾ ਦੇ ਕੇਸ ਨੂੰ ਰੱਦ ਕਰਨ ਦੇ ਜ਼ਿਲ੍ਹਾ ਜੱਜ ਦੇ ਫੈਸਲੇ ੳੁਤੇ ੳੁਪਰਲੀ ਅਦਾਲਤ ਨੇ ਵੀ ਮੋਹਰ ਲਾ ਦਿੱਤੀ ਹੈ।

ਕਸ਼ਮੀਰ ਮੁੱਦੇ ਤੋਂ ਬਿਨ੍ਹਾਂ ਭਾਰਤ ਨਾਲ ਕੋਈ ਵੀ ਗਲੱਬਾਤ ਫਜ਼ੂਲ ਹੋਵੇਗੀ: ਨਵਾਜ਼ ਸ਼ਰੀਫ

ਭਾਰਤ-ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘‘ਕਸ਼ਮੀਰੀ ਅਾਗੂ ਤੀਜੀ ਧਿਰ ਨਹੀਂ ਸਗੋਂ ੲਿਸ ਮੁੱਦੇ ਦੀ ਅਹਿਮ ਧਿਰ ਹਨ।

ਰੁਲਦਾ ਕਤਲ ਕਾਂਡ: ਭਾਈ ਤਾਰਾ ਅਤੇ ਗੋਲਡੀ ਖਿਲਾਫ ਦੋਸ਼ ਤੈਅ

ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਖ਼ਿਲਾਫ਼ ਅੱਜ ਇੱਥੇ ਦੋਸ਼ ਆਇਦ ਹੋ ਗਏ। ਗੋਲਡੀ ਨੂੰ ਨਾਭਾ ਜੇਲ੍ਹ ਵਿੱਚੋਂ ਸਖ਼ਤ ਪ੍ਰਬੰਧਾਂ ਹੇਠ ਇੱਥੇ ਅਦਾਲਤ ਵਿੱਚ ਲਿਆਂਦਾ ਗਿਆ, ਜਦੋਂਕਿ ਤਾਰਾ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।

ਸਿੱਖਾਂ ਦੀ ਘੱਟਦੀ ਆਬਾਦੀ ਚਿੰਤਾ ਦਾ ਵਿਸ਼ਾ: ਗਿਆਨੀ ਗੁਰਬਚਨ ਸਿੰਘ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਗਿਆਨੀ ਗੁਰਬਚਨ ਸਿੰਘ ਨੇ ਭਾਰਤ ਸਰਕਾਰ ਵੱਲੋਂ ਧਰਮ ’ਤੇ ਅਧਾਰਿਤ ਕਰਵਾੲੀ ਗਈ ਜਨਗਣਨਾ ਦੇ ਜਾਰੀ ਅੰਕੜਿਆਂ ਵਿੱਚ ਸਿੱਖਾਂ ਦੀ ਅਬਾਦੀ ਵਿੱਚ 0.2 ਫੀਸਦੀ ਘਟਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਸਮੁੱਚੀ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।

ਸ਼੍ਰੋਮਣੀ ਕਮੇਟੀ ਨੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਮੁੱਖ ਸਕੱਤਰ ਦੇ ਅਹੁਦੇ ਲਈ ਹਰਚਰਨ ਸਿੰਘ ਨੂੰ ਕੀਤਾ ਨਿਯੁਕਤ

ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ 'ਚ ਸ. ਹਰਚਰਨ ਸਿੰਘ ਨੂੰ ਉੱਚ ਪੱਧਰੀ ਸਿਆਸੀ ਦਬਾਅ ਦੇ ਚੱਲਦਿਆਂ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕਰਨ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ।

ਭਾਰਤ ਵਿੱਚ ਹਿੰਦੂਆਂ ਦੀ ਅਬਾਦੀ 96.63 ਕੋਰੜ, ਮੁਸਲਮਾਨਾਂ ਦੀ 17.22 ਕਰੋੜ ਅਤੇ ਸਿੱਖਾਂ ਦੀ 2.08 ਕਰੋੜ

ਅੱਜ ਕੇਂਦਰ ਵੱਲੋਂ ਧਰਮ ਦੇ ਆਧਾਰ 'ਤੇ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ 2001 ਤੋਂ 2011 ਤਕ 10 ਸਾਲ ਦੇ ਸਮੇਂ ਦੌਰਾਨ ਸਿੱਖਾਂ ਦੀ ਆਬਾਦੀ 0.2 ਫੀਸਦੀ ਘਟ ਗਈ ਹੈ ਜਦਕਿ ਮੁਸਲਿਮ ਭਾਈਚਾਰੇ ਦੀ ਆਬਾਦੀ 13.8 ਕਰੋੜ ਤੋਂ 0.8 ਫ਼ੀਸਦੀ ਵਾਧੇ ਨਾਲ 17.22 ਕਰੋੜ ਹੋ ਗਈ ਹੈ, ਹਿੰਦੂਆਂ ਦੀ ਆਬਾਦੀ 'ਚ 0.7 ਫ਼ੀਸਦੀ ਗਿਰਾਵਟ ਨਾਲ 96.63 ਕਰੋੜ ਰਹਿ ਗਈ ਹੈ।

« Previous PageNext Page »