ਵਿਦੇਸ਼ » ਸਿੱਖ ਖਬਰਾਂ

ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਨੂੰ ਜਾਣੁ ਕਰਵਾਇਆ

August 27, 2015 | By

ਲੂਵਨ, ਬੈਲਜੀਅਮ ( 26 ਅਗਸਤ, 2015): ਸਿੱਖਾਂ ਦਾ ਇਕ ਵਫਦ ਦਲ ਖਾਲਸਾ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਸੰਗਠਨ ਜਨੇਵਾ ਵਿਖੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਦੇ ਅਧਿਕਾਰੀ ਨੂੰ ਮਿਲਿਆ।ਮਨੁੱਖੀ ਅਧਿਕਾਰ ਲਈ ਹਾਈ ਕਮਿਸ਼ਨਰ ਦੇ ਦਫਤਰ ਹਾਈ ਕਮਿਸ਼ਨਰ ਦੀ ਸੈਕਟਰੀ ਨਾਲ ਭਾਰਤ ਵਿਚ ਹੋ ਰਹੀ ਯੋਜਨਾਬੰਦ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਵਾਰੇ ਵਿਚਾਰਾਂ ਕੀਤੀਆਂ ਅਤੇ ਮੰਗ ਪੱਤਰ ਦਿੱਤਾ।

 ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਨੂੰ ਜਾਣੁ ਕਰਵਾਇਆ

ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਨੂੰ ਜਾਣੁ ਕਰਵਾਇਆ

ਮੰਗ ਪੱਤਰ ਵਿੱਚ ਭਾਰਤ ਵਿਚ ਘੱਟ ਗਿਣਤੀ ਕੌਮਾਂ ਦੀ ਆਜ਼ਾਦੀ ਲਈ ਚਲੱ ਰਹੇ ਸੰਘਰਸ ਅਤੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਬਾਰੇ ਦੱਸਿਆ ਗਿਆ ਅਤੇ ਮੰਗ ਕੀਤੀ ਗਈ ਕਿ ਕਮਿਸ਼ਨਰ ਭਾਰਤ ਵਿੱਚ ਸਿੱਖ ਰਾਜਸੀ ਕੈਦੀ ਜੋ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ, ਨੂੰ ਰਿਹਾਅ ਕਰਵਾਉਣ ਲਈ ਦਖਲ ਦੇਵੇ।

ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਜੋ ਮਨੁੱਖੀ ਹੱਕਾਂ ਲਈ ਸ਼ਾਤਮਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ‘ਤੇ ਹੋ ਰਹੇ ਸਿਆਸੀ ਅੱਤਵਾਦ ਨੂੰ ਰੋਕਿਆ ਜਾਵੇ ਕਿਉਂਕਿ ਸਰਕਾਰ ਵਲੋਂ ਸਰਕਾਰੀ ਏਜੰਸੀਆਂ ਦੀ ਸ਼ਹਿ ‘ਤੇ ਉਨ੍ਹਾਂ ਦੇ ਜਵਾਈ ਸਤਵਿੰਦਰ ਸਿੰਘ ਭੋਲਾ ਨੂੰ ਸ਼ਿਕਾਗੋ ਨੇੜੇ ਕਤਲ ਕਰ ਦਿੱਤਾ ।

ਆਗੂਆਂ ਨੇ ਕਿਹਾ ਕਿ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਦਾ ਅਜੇ ਤੱਕ ਸਿੱਖਾਂ ਨਾਲ ਕੋਈ ਇਨਸਾਫ ਨਹੀਂ ਹੋਇਆ ਕਿਉਂਕਿ ਭਾਰਤ ਦੀ ਰਾਜਨੀਤੀ ‘ਚ ਉਹ ਲੋਕ ਭਾਰਤ ਦੇ ਸਿਸਟਮ ਨੂੰ ਚਲਾ ਰਹੇ ਹਨ। ਸਿੱਖਾਂ ਦੀ ਘੱਟ ਗਿਣਤੀ ਜਮਾਤ ਨੂੰ ਸਵਿਧਾਨ ਦੀ ਧਾਰਾ 25 ਦੇ ਤਹਿਤ ਕੇਂਦਰ ਸਰਕਾਰ ਦਾ ਸਿੱਖਾਂ ਨੂੰ ਹਿੰਦੂ ਬਣਾਉਣ ‘ਤੇ ਜ਼ੋਰ ਲੱਗਾ ਹੋਇਆ ਹੈ। ਪੰਜਾਹ ਮਿੰਟ ਤੱਕ ਚੱਲੀ ਇਸ ਇਕੱਤਰਤਾ ‘ਚ ਹਾਈ ਕਮਿਸ਼ਨਰ ਦੀ ਸੈਕਟਰੀ ਨੇ ਸਿੱਖਾਂ ਦੇ ਇਸ ਵਫਦ ਨੂੰ ਭਰੋਸਾ ਦਿੱਤਾ ਅਤੇ ਕਿਹਾ ਕਿ ਸਿੱਖਾਂ ਵਲੋਂ ਦਿੱਤਾ ਮੈਮੋਰੰਡਮ ਹਾਈ ਕਮਿਸ਼ਨਰ ਨੂੰ ਪਹੁੰਚਾ ਦਿੱਤਾ ਜਾਵੇਗਾ ।

ਇਸ ਮੋਕੇ ਮੈਮੋਰੰਡਮ ਤਿਆਰ ਕਰਨ ਵਾਲੇ ਸਿੱਖ ਡੇਲੀਗੇਸ਼ਨ ਦਲ ਖਾਲਸਾ ਮਨੁੱਖੀ ਅਧਿਕਾਰ ਵਿੰਗ ਦੇ ਆਗੂ ਭਾਈ ਪਿ੍ਤਪਾਲ ਸਿੰਘ ਖਾਲਸਾ ਸਵਿੰਟਜਰਲੈਂਡ ਯੂ. ਕੇ. ਤੋ ਭਾਈ ਮਨਮੋਹਣ ਸਿੰਘ ਜਰਮਨ ਤੋ ਭਾਈ ਗੁਰਦੀਪ ਸਿੰਘ ਪ੍ਰਦੇਸੀ, ਸੁਰਿੰਦਰ ਸਿੰਘ ਸ਼ੇਖੋ, ਭਾਰਤ ਤੋਂ ਭਾਈ ਕੰਵਰਪਾਲ ਸਿੰਘ ਤੇ ਜਰਮਨ ਤੋ ਭਾਈ ਨਿਰਮਲ ਸਿੰਘ ਹੰਸਪਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,