ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਛੋਟੇਪੁਰ ਨੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ

August 27, 2015 | By

ਜਲੰਧਰ (26 ਅਗਸਤ, 2015): ਪੰਜਾਬ ਵਿਧਾਨ ਸਭਾ ਚੋਣਾ 2017 ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਸਿੱਖ ਰਾਜਨੀਤੀ ਵਿੱਚ ਬਾਦਲ ਦਲ ਦੀ ਕਾਰਜ਼ਸ਼ੈਲੀ ਦੇ ਆਲੋਚਕਾਂ ਅਤੇ ਸਿੱਖ ਜੱਥਬੰਦੀਆਂ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

 ਸੁੱਚਾ ਸਿੰਘ ਛੋਟੇਪੁਰ

ਸੁੱਚਾ ਸਿੰਘ ਛੋਟੇਪੁਰ

ਪਾਰਟੀ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਵੱਲੋਂ ਜਲੰਧਰ ‘ਚ ਕੰਮ ਕਰਦੀਆਂ ਕਈ ਸਿੱਖ ਜੱਥੇਬੰਦੀਆਂ ਅਤੇ ਬਾਦਲ ਦਲ ਆਲੋਚਕ ਧਾਰਮਿਕ ਸੰਗਠਨਾਂ ਦੇ ਆਗੂਆਂ ਨਾਲ ਮੁਲਾਕਾਤਾਂ ਕਰਨ ਦੀਆਂ ਖਬਰਾਂ ਮੀਡੀਆਂ ਵਿੱਚ ਨਸ਼ਰ ਹੋ ਰਹੀਆਂ ਹਨ।

ਭਰੋਸੇਯੋਗ ਸੂਤਰਾਂ ਮੁਤਾਬਿਕ ਸ: ਛੋਟੇਪੁਰ ਨੇ ਕਿਸੇ ਸਮੇਂ ਜ: ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਰਹੇ ਪਰਿਵਾਰ ਦੇ ਇਕ ਹੋਟਲ ਵਿਚ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨਾਲ ਵੱਖਰੇ-ਵੱਖਰੇ ਤੌਰ ‘ਤੇ ਮੀਟਿੰਗਾਂ ਕੀਤੀਆਂ ।

ਇਨ੍ਹਾਂ ਮੀਟਿੰਗਾਂ ਵਿਚ ਪਤਾ ਲੱਗਾ ਹੈ ਕਿ ਸ: ਛੋਟੇਪੁਰ ਨੇ ਉਕਤ ਆਗੂਆਂ ਨੂੰ ‘ਆਪ’ ਵਿਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ । ਪਤਾ ਲੱਗਾ ਹੈ ਕਿ ਕੁਝ ਵਧੇਰੇ ਰਾਜਸੀ ਇਛਾਵਾਂ ਪਾਲਣ ਵਾਲੇ ਆਗੂਆਂ ਨੇ ‘ਆਪ’ ‘ਚ ਸ਼ਾਮਿਲ ਹੋਣ ਦਾ ਪ੍ਰਸਤਾਵ ਵੀ ਰੱਖਿਆ।

ਮੀਟਿੰਗਾਂ ਕਰਨ ਵਾਲੇ ਆਗੂਆਂ ਵੱਲੋਂ ਕੋਈ ਅੰਤਿਮ ਫੈਸਲਾ ਲਏ ਜਾਣ ਬਾਰੇ ਤਾਂ ਅਜੇ ਕੁਝ ਪਤਾ ਨਹੀਂ ਲੱਗਾ, ਪਰ ਹੋਰ ਸੰਗਠਨਾਂ ਖਾਸ ਕਰ ਸਿੱਖ ਜੱਥੇਬੰਦੀਆਂ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨਾਲ ਸ: ਛੋਟੇਪੁਰ ਵੱਲੋਂ ਤਾਲਮੇਲ ਰੱਖੇ ਜਾਣ ‘ਤੇ ਉਨ੍ਹਾਂ ਨਾਲ ਮੀਟਿੰਗਾਂ ਕਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ‘ਆਪ’ ਅੰਦਰ ਘਸਮਾਨ ਜ਼ਰੂਰ ਖੜ੍ਹਾ ਹੋ ਸਕਦਾ ਹੈ।

ਸ: ਛੋਟੇਪੁਰ ਵੱਲੋਂ ਕਈ ਬਸਪਾ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਨੂੰ ਲੈ ਕੇ ਪਹਿਲਾਂ ਵੀ ਪਾਰਟੀ ਅੰਦਰ ਸਖਤ ਨੁਕਤਾਚੀਨੀ ਹੋਈ ਸੀ ।ਸਮਝਿਆ ਜਾ ਰਿਹਾ ਹੈ ਕਿ ‘ਆਪ’ ਦੇ ਰਵਾਇਤੀ ਆਗੂ ਪਾਰਟੀ ਦੇ ਸੂਬਾਈ ਕਨਵੀਨਰ ਦੀ ਅਜਿਹੀ ਸਰਗਰਮੀ ਨੂੰ ਛੇਤੀ ਕੀਤਿਆਂ ਪ੍ਰਵਾਨ ਨਹੀਂ ਕਰਨਗੇ ਤੇ ਇਹ ਗੱਲ ਪਾਰਟੀ ਅੰਦਰ ਹੋਰ ਬਿਖੇੜਾ ਕਰਨ ਦਾ ਸਾਧਨ ਬਣ ਸਕਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,