August 2015 Archive

ਸ੍ਰ. ਅਜਮੇਰ ਸਿੰਘ ਮਿਲਪੀਟਸ ਅਤੇ ਟਰਲਕ ਵਿੱਚ ਆਪਣੀ ਕਿਤਾਬ ਸਬੰਧੀ ਸੰਗਤਾਂ ਨਾਲ 29 ਅਤੇ 30 ਅਗਸਤ ਨੂੰ ਵੀਚਾਰ ਸਾਂਝੇ ਕਰਨਗੇ

ਸਿੱਖ ਇਤਹਾਸਕਾਰ ਅਤੇ ਚਿੰਤਕ ਸ: ਅਜਮੇਰ ਸਿੰਘ ਇਸ ਸਮੇਂ ਕੈਨੇਡਾ ਵਿੱਚ ਵੱਖ-ਵੱਖ ਥਾਈਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਤਾਬ” ਨੂੰ ਜਾਰੀ ਕਰ ਰਕੇ ਹਨ ਅਤੇ ਸੰਘਤਾਂ ਦੇ ਰੂਬਰੂ ਹੋ ਰਹੇ ਹਨ।ਇਸ ਦੌਰਾਨ ਉਹ ਮਿਲਪੀਟਸ ਅਤੇ ਟਰਲਕ ਵਿੱਚ ਆਪਣੀ ਕਿਤਾਬ ਦੇ ਸਬੰਧ ਵਿੱਚ ਕੀਤੇ ਜਾ ਰਹੇ ਸੈਮੀਨਾਰ ਨੂੰ ਸੰਬੋਧਨ ਕਰਨਗੇ।

ਸਿੱਖ ਧਰਮ ਦੇ ਕਿਸੇ ਵੀ ਤਖ਼ਤ ਸਾਹਿਬ ਤੋਂ ਕਿਸੇ ਗੈਰ ਸਿੱਖ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ: ਪ੍ਰਧਾਨ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਕਿਸੇ ਵੀ ਤਖ਼ਤ ਤੋਂ ਕਿਸੇ ਗੈਰ ਸਿੱਖ ਨੂੰ ਸਿਰੋਪਾ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਤਖ਼ਤ ਸਿੱਖ ਭਾਈਚਾਰੇ ਦੇ ਅੰਦਰੂਨੀ ਮਾਮਲਿਆਂ ਨੂੰ ਨਜਿੱਠਣ ਅਤੇ ਵਿਚਾਰਨ ਲਈ ਹਨ। ਗੁਰਦੁਆਰੇ ਸਭ ਲਈ ਸਾਂਝੇ ਹਨ ਅਤੇ ਉਨ੍ਹਾਂ ਵਿੱਚ ਕਿਸੇ ਨੂੰ ਵੀ ਸਿਰੋਪਾ ਦਿੱਤਾ ਜਾ ਸਕਦਾ ਹੈ।

ਗੁਰਦੁਆਰਾ ਸਾਹਿਬਾਨ ਅੰਦਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਨੰਦ ਕਾਰਜ ਹੋਣਗੇ; ਸਿੱਖ ਕੌਂਸਲ ਯੂਕੇ

ਬਰਤਾਨੀਆਂ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਨੰਦ ਕਾਰਜ ਹੋਣਗੇ । ਗੈਰ-ਸਿੱਖ ਲੜਕੇ ਲੜਕੀ ਨੂੰ ਸਿੱਖ ਧਰਮ ਗ੍ਰਹਿਣ ਕਰਨਾ ਜ਼ਰੂਰੀ ਹੈ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਜ਼ਰੂਰੀ ਹੋਵੇਗਾ । ਕਿਸੇ ਵੀ ਭਾਈਚਾਰੇ ਦਾ ਕੋਈ ਵੀ ਵਿਅਕਤੀ ਜੋ ਸਿੱਖ ਧਰਮ ਨਾਲ ਜੁੜਿਆ ਹੋਵੇ, ਜੋ ਆਪਣੇ ਰੋਜ਼ਾਨਾ ਜਿੰਦਗੀ 'ਚ ਸਿੱਖ ਧਰਮ ਦੀਆ ਪ੍ਰੰਪਰਾਵਾਂ ਨੂੰ ਨਿਭਾਉਂਦੇ ਹੋਣ, ਗੁਰੂ ਘਰਾਂ ਲਈ ਯੋਗਦਾਨ ਪਾਉਂਦੇ ਹਨ ਉਨਾਂ ਦੇ ਅਨੰਦ ਕਾਰਜ ਬਿਨ੍ਹਾਂ ਕਿਸੇ ਰੋਕਟੋਕ ਹੋਣਗੇ । ਭਾਵੇਂ ਉਨਾਂ ਦੇ ਨਾਵਾਂ ਨਾਲ ਸਿੰਘ ਜਾਂ ਕੌਰ ਹੋਵੇ ਜਾਂ ਨਾ ਹੋਵੇ ।

ਅਸਾਮ ਦੇ ਮੁੱਖ ਮੰਤਰੀ ਨੇ ਪੁਲਿਸ ਵੱਲੋਂ ਜੁੱਤੀਆਂ ਸਮੇਤ ਦਾਖਲ ਹੋਣ ਦੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ

ਅਸਾਮ ਦੇ ਮੁੱਖ ਮੰਤਰੀ ਤਰੁਣ ਗਗੋਈ ਨੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਵਾਲਿਆਂ ਵੱਲੋਂ ਜੁੱਤੀਆਂ ਸਮੇਤ ਦਾਖਲ ਹੋਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਹਰਚਰਨ ਸਿੰਘ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਦੀ ਅੱਜ ਸੰਭਾਵਨਾ

ਸਿੱਖ ਜੱਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਸ਼ੋ੍ਰਮਣੀ ਕਮੇਟੀ ਦੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੱਲ੍ਹ ਹੋਣ ਵਾਲੀ ਅੰਤਿਰਗ ਕਾਰਜਕਾਰਨੀ ਦੀ ਇਕੱਤਰਤਾ 'ਚ ਨਵੇਂ ਮੁੱਖ ਸਕੱਤਰ ਦੇ ਨਾਂਅ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਸਬੰਧੀ ਪੰਜਾਬ ਐਾਡ ਸਿੰਧ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸ: ਹਰਚਰਨ ਸਿੰਘ ਦੇ ਨਾਂਅ 'ਤੇ ਮੋਹਰ ਲੱਗਣ ਦੀ ਸੰਭਾਵਨਾ ਹੈ ।

ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਨੇ ਫਿਲਮ “ਸਿੰਘ ਇਜ਼ ਬਲਿੰਗ” ‘ਚੋਂ ਇਤਰਾਜ਼ਯੋਗ ਦ੍ਰਿਸ਼ ਹਟਾਉਣ ਲਈ ਕੀਤੀ ਤਾੜਨਾ

ਨਵੀਂ ਆ ਰਹੀ ਹਿੰਦੀ ਫਿਲਮ ‘ਸਿੰਘ ਇਜ਼ ਬਲਿੰਗ’ ਦੇ ਕੁਝ ਦ੍ਰਿਸ਼ਾਂ ’ਤੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤਾਂ ਪੁੱਜਣ 'ਤੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਇਹ ਦ੍ਰਿਸ਼ ਹਟਾਉਣ ਦ ਤੜਨਾ ਕਰਦਿਆਂ ਕਿਹਾ ਅਜਿਾ ਨਾਲ ਕਰਨ 'ਤੇ ਕਾਨੂੰਨੀ ਕਾਰਾਵਈ ਕੀਤੀ ਜਾਵੇਗੀ।

ਬਾਦਲ ਨੂੰ ਦਿੱਤਾ ਪੰਥ ਰਤਨ ਅਤੇ ਫ਼ਖਰ-ਏ-ਕੌਮ ਖਿਤਾਬ ਵਾਪਸ ਲੈਣ ਦੀ ਮੰਗ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ 'ਚ ਬਣੀ ਸੰਘਰਸ਼ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਮੰਗ ਪੱਤਰ ਸੌਾਪਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਪੰਥ ਰਤਨ ਫ਼ਖਰ-ਏ-ਕੌਮ ਖਿਤਾਬ ਵਾਪਸ ਲੈਣ ਦੀ ਮੰਗ ਕੀਤੀ ਗਈ ।

ਆਮ ਆਦਮੀ ਪਾਰਟੀ ਨੇ ਕੀਤੀ ਭਰਤੀ ਮੁਹਿੰਮ ਸ਼ੁਰੂ

ਅੱਜ ਆਮ ਆਦਮੀ ਪਾਰਟੀ ਦੀ ਭਰਤੀ ਮੁਹਿੰਮ ਦਾ ਆਗਾਜ਼ ਸਮਰਾਲਾ ਵਿੱਚ ਦਿੱਲੀ ਤੋਂ ਆਈ ਟੀਮ ਦੇ ਮੈਂਬਰ ਅਲੋਕ ਵਰਮਾ ਅਬਜ਼ਰਵਰ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ, ਸੁਨੀਲ ਤੋਮਰ, ਅਮਿਤ ਤੋਮਰ, ਕਰਨ ਅਤੇ ਉਮੇਸ਼ ਗੋਇਲ ਨੇ ਕੀਤਾ।

ਭਾਈ ਰਾਜੋਆਣਾ ਨੇ ਫਾਂਸੀ ਦੀ ਸਜ਼ਾ ਸਬੰਧੀ ਭਾਰਤੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਨਦਰੀ ਜੇਲ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਸਬੰਧੀ ਲਏ ਜਾਣ ਵਾਲੇ ਫ਼ੈਸਲੇ 'ਚ ਹੋ ਰਹੀ ਦੇਰੀ ਸਬੰਧੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ ।

ਪੰਜਾਬ ਅਤੇ ਹਰਿਆਣਾ ਪਾਣੀਆਂ ਦਾ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾਉਣ: ਉਮਾ ਭਾਰਤੀ

ਪੰਜਾਬ ਅਤੇ ਹਰਿਆਣਾ ਦਰਮਿਆਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਪੈਦਾ ਕੀਤੇ ਵਿਵਾਦ ਨੂੰ ਸੁਲਝਾਉਣ ਤੋਂ ਭਾਰਤੀ ਕੇਂਦਰੀ ਮੰਤਰੀ ਕੁਮਾਰੀ ਉਮਾ ਭਾਰਤੀ ਨੇ ਖੜੇ ਕਰ ਦਿੱਤੇ ਹਨ ।

« Previous PageNext Page »