ਸਿੱਖ ਖਬਰਾਂ

ਭਾਰਤ ਵਿੱਚ ਹਿੰਦੂਆਂ ਦੀ ਅਬਾਦੀ 96.63 ਕੋਰੜ, ਮੁਸਲਮਾਨਾਂ ਦੀ 17.22 ਕਰੋੜ ਅਤੇ ਸਿੱਖਾਂ ਦੀ 2.08 ਕਰੋੜ

August 26, 2015 | By

ਨਵੀਂ ਦਿੱਲੀ (25 ਅਗਸਤ, 2015): ਅੱਜ ਕੇਂਦਰ ਵੱਲੋਂ ਧਰਮ ਦੇ ਆਧਾਰ ‘ਤੇ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ 2001 ਤੋਂ 2011 ਤਕ 10 ਸਾਲ ਦੇ ਸਮੇਂ ਦੌਰਾਨ ਸਿੱਖਾਂ ਦੀ ਆਬਾਦੀ 0.2 ਫੀਸਦੀ ਘਟ ਗਈ ਹੈ ਜਦਕਿ ਮੁਸਲਿਮ ਭਾਈਚਾਰੇ ਦੀ ਆਬਾਦੀ 13.8 ਕਰੋੜ ਤੋਂ 0.8 ਫ਼ੀਸਦੀ ਵਾਧੇ ਨਾਲ 17.22 ਕਰੋੜ ਹੋ ਗਈ ਹੈ, ਹਿੰਦੂਆਂ ਦੀ ਆਬਾਦੀ ‘ਚ 0.7 ਫ਼ੀਸਦੀ ਗਿਰਾਵਟ ਨਾਲ 96.63 ਕਰੋੜ ਰਹਿ ਗਈ ਹੈ।

ਭਾਰਤ ਵਿੱਚ ਹਿੰਦੂਆਂ ਦੀ ਅਬਾਦੀ 96.63 ਕੋਰੜ, ਮੁਸਲਮਾਨਾਂ ਦੀ 17.22 ਕਰੋੜ ਅਤੇ ਸਿੱਖਾਂ ਦੀ 2.08 ਕਰੋੜ

ਭਾਰਤ ਵਿੱਚ ਹਿੰਦੂਆਂ ਦੀ ਅਬਾਦੀ 96.63 ਕੋਰੜ, ਮੁਸਲਮਾਨਾਂ ਦੀ 17.22 ਕਰੋੜ ਅਤੇ ਸਿੱਖਾਂ ਦੀ 2.08 ਕਰੋੜ

ਧਰਮ ਆਧਾਰਤ ਮਰਦਮਸ਼ੁਮਾਰੀ ਦੇ ਅੰਕੜੇ ਇਕੱਤਰ ਕਰਨ ਤੋਂ ਚਾਰ ਸਾਲ ਤੋਂ ਵੱਧ ਸਮੇਂ ਪਿੱਛੋਂ ਅੱਜ ਜਾਰੀ ਕੀਤੇ ਗਏ।ਪਰ ਜਾਤੀ ਆਧਾਰਿਤ ਅੰਕੜੇ ਜਾਰੀ ਕਰਨ ਦੀ ਵੀ ਜ਼ੋਰਦਾਰ ਮੰਗ ਹੋ ਰਹੀ ਹੈ ਜਿਸ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ।ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਡੀ. ਐਮ. ਕੇ ਅਤੇ ਕੁਝ ਦੂਸਰੀਆਂ ਪਾਰਟੀਆਂ ਸਰਕਾਰ ਨੂੰ ਜਾਤੀ ਆਧਾਰਤ ਮਰਦਮਸ਼ੁਮਾਰੀ ਦੇ ਅੰਕੜੇ ਜਾਰੀ ਕਰਨ ਲਈ ਕਹਿ ਰਹੀਆਂ ਹਨ।

ਆਬਾਦੀ ਦੇ ਸਮਾਜਿਕ-ਆਰਥਿਕ ਸਥਿਤੀ ਬਾਰੇ ਅੰਕੜੇ 3 ਜੁਲਾਈ ਨੂੰ ਜਾਰੀ ਕੀਤੇ ਗਏ ਸਨ।ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵਲੋਂ ਅੱਜ ਜਾਰੀ ਕੀਤੇ 2011 ਦੇ ਧਰਮ ਆਧਾਰਤ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ 2011 ਵਿਚ ਦੇਸ਼ ਦੀ ਆਬਾਦੀ 121.09 ਕਰੋੜ ਸੀ।ਮਰਦਮਸ਼ੁਮਾਰੀ ਅੰਕੜਿਆਂ ਦਾ ਕਹਿਣਾ ਕਿ ਕੁਲ ਆਬਾਦੀ ‘ਚ ਮੁਸਲਿਮ ਆਬਾਦੀ ਦਾ ਅਨੁਪਾਤ 0.8 ਫ਼ੀਸਦੀ ਵਧਿਆ ਹੈ।2001-2011 ਦੇ ਦਹਾਕੇ ਦੌਰਾਨ 2011 ਵਿਚ ਕੁਲ ਆਬਾਦੀ ਵਿਚੋਂ ਹਿੰਦੂਆਂ ਦੀ ਆਬਾਦੀ 0.7 ਫ਼ੀਸਦੀ , ਸਿੱਖਾਂ ਦੀ ਆਬਾਦੀ 0.2 ਅਤੇ ਬੋਧੀਆਂ ਦੀ ਆਬਾਦੀ 0.1 ਫ਼ੀਸਦੀ ਦੇ ਅਨੁਪਾਤ ਨਾਲ ਘਟੀ ਹੈ।

ਇਸਾਈਆਂ ਅਤੇ ਜੈਨੀਆਂ ਦੇ ਅਨੁਪਾਤ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ।2001 ਦੇ ਮਰਦਮਸ਼ੁਮਾਰੀ ਮੁਤਾਬਕ ਭਾਰਤ ਦੀ ਕੁਲ ਆਬਾਦੀ 102 ਕਰੋੜ ਸੀ ਜਿਸ ਵਿਚ ਹਿੰਦੂਆਂ ਦੀ ਆਬਾਦੀ 82.75 ਕਰੋੜ (80.45 ਫ਼ੀਸਦੀ) ਅਤੇ ਮੁਸਲਮਾਨਾਂ ਦੀ 13.8 ਕਰੋੜ (13.4 ਫ਼ੀਸਦ) ਸੀ।2001-2011 ਦਹਾਕੇ ਵਿਚ ਆਬਾਦੀ ਦੀ ਵਾਧਾ ਦਰ 17.7 ਫ਼ੀਸਦੀ ਸੀ।ਇਸੇ ਸਮੇਂ ਦੌਰਾਨ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਆਬਾਦੀ ਵਾਧਾ ਦਰ ਹਿੰਦੂਆਂ ਦੀ 16.8 ਫ਼ੀਸਦੀ, ਮੁਸਲਿਮ 24.6, ਇਸਾਈ 15.5, ਸਿੱਖ 8.4, ਬੋਧੀ 6.1 ਅਤੇ ਜੈਨੀਆਂ ਦੀ 5.4 ਫ਼ੀਸਦੀ ਸੀ।

ਇਥੇ ਦੱਸਣਯੋਗ ਹੈ ਕਿ 1991-2000 ਦੇ ਦਹਾਕੇ ਦੌਰਾਨ ਮੁਸਲਮਾਨਾਂ ਦੀ ਆਬਾਦੀ ਵਧਣ ਦੀ ਰਫਤਾਰ 29 ਫ਼ੀਸਦੀ ਸੀ ਜੋ ਹੁਣ ਡਿਗ ਕੇ 24.6 ਫ਼ੀਸਦੀ ਹੋ ਗਈ ਹੈ ਫਿਰ ਵੀ ਇਹ ਅਜੇ ਸਭ ਤੋਂ ਜ਼ਿਾਆਦਾ ਹੈ ਅਤੇ ਇਸ ਦਾ ਵਾਧਾ ਰਾਸ਼ਟਰੀ ਔਸਤ ਤੋਂ 6.9 ਫ਼ੀਸਦੀ ਵੱਧ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,