May 2014 Archive

ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਵਕੀਲ਼ ਸ੍ਰ. ਫੂਲਕਾ ਵੱਲੋਂ ਜਗਦੀਸ਼ ਟਾਇਟਲਰ ਵਿਰੁੱਧ ਦਾਇਰ ਕੇਸ ਵਿੱਚ ਅਦਾਲਤ ਨੇ ਰੱਖਿਆ ਫੈਸਲਾ ਰਾਖਵਾਂ

ਅੱਜ ਦਿੱਲੀ ਦੀ ਇਕ ਅਦਾਲਤ ਨੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਵਲੋਂ ਦਿੱਤੀਆਂ ਦਲੀਲਾਂ ਪਿੱਛੋਂ ਆਪਣਾ ਹੁਕਮ ਰਾਖਵਾਂ ਰੱਖ ਲਿਆ ਜਿਨ੍ਹਾਂ ਨੇ 7 ਸਤੰਬਰ 2004 ਨੂੰ ਇਕ ਨਿੱਜੀ ਨਿਊਜ਼ ਚੈਨਲ ਵਿਚ ਖ਼ਬਰਾਂ ਦੇ ਪ੍ਰਸਾਰਨ ਸਮੇਂ ਉਨ੍ਹਾਂ ਦੇ ਖਿਲਾਫ ਕਥਿਤ ਰੂਪ ਵਿਚ ਅਪਸ਼ਬਦ ਬੋਲਣ ਬਦਲੇ ਟਾਈਟਲਰ ਖਿਲਾਫ ਸ਼ਿਕਾਇਤ ਦਾਇਰ ਕੀਤੀ ਸੀ।

ਯੋਗੇਂਦਰ ਯਾਦਵ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਥਿੰਕ ਟੈਂਕ ਮੰਨੇ ਜਾਣ ਵਾਲੇ ਯੋਗੇਂਦਰ ਯਾਦਵ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਯੋਗੇਂਦਰ ਯਾਦਵ ਨੇ ਆਪਣੇ ਸਾਰੇ ਅਹੁਦੇ ਛੱਡ ਦਿੱਤੇ ਹਨ।

ਜੈਲਲਿਤਾ ਰਾਜਾਂ ਨੂੰ ਵੱਧ ਅਧਿਕਾਰ ਦੇ ਮੁੱਦੇ ‘ਤੇ ਮੋਦੀ ਨਾਲ ਕਰੇਗੀ ਮੀਟਿੰਗ

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਿਲਤਾ 3 ਜੂਨ ਨੂੰ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗੀ ਅਤੇ ਭਾਰਤ ਦੇ ਵਿੱਚ ਸੰਘੀ ਢਾਂਚਾ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕਰੇਗੀ।ਇਸ ਸਮੁਂ ਭਾਰਤ ਵਿੱਚ ਰਾਜਾਂ ਨੂੰ ਸੀਮਤ ਅਧਿਕਾਰ ਹੀ ਪ੍ਰਾਪਤ ਹਨ ਦੇਸ਼ ਦੇ ਖਜਾਨੇ ‘ਤੇ ਸਮੁੱਚੇ ਤੌਰ ‘ਤੇ ਕੇਂਦਰ ਦਾ ਕੰਟਰੋਲ ਹੈ। ਇਸ ਤਰਾਂ ਰਾਜਾਂ ਦੇ ਵਿਕਾਸ ਦੀ ਡੋਰ ਹਮੇਸ਼ਾਂ ਕੇਂਦਰ ਦੇ ਹੱਥ ਹੀ ਰਹਿੰਦੀ ਹੈ ਅਤੇ ਰਾਜ ਆਪਣੀ ਮਰਜ਼ੀ ਅਤੇ ਸਥਾਨਕ ਮੁੱਦਿਆਂ ਅਨੁਸਾਰ ਕੰਮ ਨਹੀਂ ਕਰ ਸਕਦੇ।

ਰਾਮ ਮੰਦਰ ਜਰੂਰ ਬਣੇਗਾ: ਤੋਗੜੀਆ

ਅੱਜ ਅਨੰਦਪੁਰ ਸਾਹਿਬ ਪਹੁੰਚੇ ੜਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਲੱਗੀ ਧਾਰਾ 370 ਨੂੰ ਹਰ ਹਾਲ ਵਿੱਚ ਖ਼ਤਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੂਰੇ ਦੇਸ਼ ਵਾਸੀਆਂ ਦੀ ਮੰਗ ਹੈ। ਇਸ ਦੇ ਨਾਲ ਹੀ ਕਸ਼ਮੀਰ ਅੰਦਰ ਹਿੰਦੂਆਂ ਦਾ ਮੁੜ ਵਸੇਵਾ ਕਰਕੇ ਉਨ੍ਹਾਂ ਦੀ ਸੁਰੱਖਿਆ ਲਈ ਫੌਜ ਦੀ ਤੈਨਾਤੀ ਕਰਨੀ ਚਾਹੀਦੀ ਹੈ। ਅਤੇ ਰਾਮ ਮੰਦਰ ਵੀ ਜ਼ਰੂਰ ਬਣਨਾ ਚਾਹੀਦਾ ਹੈ। ਜੇਕਰ ਇਹ ਮਸਲੇ ਹੁਣ ਹੱਲ ਨਹੀਂ ਹੋਣਗੇ ਤਾਂ ਫਿਰ ਕਦੋਂ ਹੱਲ ਹੋਣਗੇ।

ਆਰ.ਐੱਸ. ਐੱਸ ਮੁਖੀ ਅਤੇ ਡੇਰਾ ਰਾਧਾ ਸੁਆਮੀ ਗੁਰਿੰਦਰ ਸਿੰਘ ਵਿੱਚ ਹੋਈ ਬੰਦ ਕਮਰਾ ਮੀਟਿੰਗ, ਕਿਆਸ ਅਰਾਈਆਂ ਜਾਰੀ

ਅੱਜ ਮਾਨਸਾ ਵਿੱਚ ਰਾਸ਼ਟਰੀ ਸਵੈਮ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੂੰ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਚਕਾਰ ਮੁਲਾਕਾਤ ਹੋਈ । ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੀ ਪਹਿਲੀ ਵਾਰ ਕਿਸੇ ਧਾਰਮਿਕ ਸੰਗਠਨ ਦੇ ਮੁਖੀ ਨਾਲ ਅਜਿਹੀ ਗੁਪਤ ਮੀਟਿੰਗ ਹੋਈ ਹੈ। ਇਸ ਨੂੰ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਬੜੀ ਅਹਿਮੀਅਤ ਨਾਲ ਲਿਆ ਜਾ ਰਿਹਾ ਹੈ।

ਧਾਰਾ 370 ਸਬੰਧੀ ਮੋਦੀ ਸਰਕਾਰ ਵੱਲੋਂ ਅਪਣਾਈ ਪਹੰਚ ਤੋਂ ਬਾਦਲ ਸਮੇਤ ਸਾਰੀਆਂ ਪਾਰਟੀਆਂ ਨਾਰਾਜ਼

ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦੇਣ ਵਾਲੀ ਧਾਰਾ 370 ਦੇ ਮੁੱਦੇ ‘ਤੇ ਸਰਵ ਪ੍ਰਵਾਨਤ ਹੱਲ ਦੀ ਵਕਾਲਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਮੁੱਦਿਆਂ ‘ਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ ਅਤੇ ਕੋਈ ਵੀ ਫ਼ੈਸਲਾ ਕਾਹਲ ਵਿਚ ਨਾ ਲਿਆ ਜਾਵੇ।

ਸ਼੍ਰੀ ਦਰਬਾਰ ਸਾਹਬਿ ‘ਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਫਰੈਂਕਫੋਰਟ ਵਿੱਚ ਭਾਰਤੀ ਦੂਤਾਘਰ ਸਾਹਮਣੇ ਹੋ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ਼

ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿੱਚ ਭਾਰਤੀ ਕੌਸਲੇਟ ਦੇ ਸਾਹਮਣੇ ਜਰਮਨ ਵੱਸਦੇ ਸਿੱਖਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ,ਜਿਸ ਵਿੱਚ ਸਿੱਖ ਫੈੱਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਮੁਖੀਆਂ ਦੀ ਮੀਟਿੰਗ ਅੱਜ

ਰਾਸ਼ਟਰੀ ਸਵੈਮ ਸੰਘ (ਆਰ.ਐੱਸ.ਐੱਸ) ਦੇ ਮੁਖੀ ਮੋਹਨ ਭਾਗਵਤ ਅਤੇ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਦੀ ਮਾਨਸਾ ਵਿੱਚ ਭਲਕੇ ਮੁਲਾਕਾਤ ਹੋਣ ਦੀ ਸੰਭਾਵਨਾ ਹੈ, ਪੁਲਿਸ ਵੱਲੋਂ ਇਸ ਮੀਟਿੰਗ ਲਈ ਸੁਰੱਖਿਆ ਦੇ ਪੂਰੇ ਬੰਦੋ ਬਸਤ ਕੀਤੇ ਗਏ ਹਨ। ਭਾਂਵੇ ਇਸ ਮੁਲਾਕਾਤ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਪਰ ਦੇਰਾ ਰਾਧਾ ਸੁਆਮੀ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਮਾਨਸਾ ਪਹੁੰਚਣ ਲੱਗ ਪਏ ਹਨ।

ਸ੍ਰੀ ਦਰਬਾਰ ਸਾਹਿਬ ਉਤੇ ਹਮਲਾ: ਕਿਸ ਨੇ ਕੀ ਪਾਇਆ, ਕਿਸ ਨੇ ਕੀ ਗੁਆਇਆ? —-ਜਸਪਾਲ ਸਿੰਘ ਸਿੱਧੂ

ਜੂਨ ਦੇ ਪਹਿਲੇ ਹਫ਼ਤੇ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹੋਏ ਫ਼ੌਜੀ ਹਮਲੇ ਦੀ ਬਰਬਰਤਾ ਅਤੇ ਨਾਜ਼ੀ-ਕਰੋਪੀ ਜਿਸ ਕਾਰਨ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਘਾਣ ਹੋ ਗਿਆ ਸੀ, ਦੀ ਵਿਅਕਤੀਗਤ ਅਤੇ ਸਮੂਹਿਕ ਦੁੱਖ-ਪੀੜਾਂ ਦੀ ਸ਼ਿੱਦਤ ਹੁਣ ਮੱਠੀ ਪੈ ਗਈ ਹੈ। ਚੌਥਾ ਹਿੱਸਾ ਸਦੀ ਦੇ ਗੁਜ਼ਰਨ ਤੋਂ ਬਾਅਦ ਅੱਜ, ਸਿੱਖ ਭਾਈਚਾਰੇ ਵਿਚ ਉਸ ਸਮੇਂ ਪੈਦਾ ਹੋਏ ਵਿਤਕਰੇ, ਗੁੱਸੇ, ਰੋਹ ਅਤੇ ਬੇਵਸੀ ਦੇ ਮਿਲਦੇ ਅਹਿਸਾਸ ਕਾਫ਼ੀ ਹੱਦ ਤੱਕ ਇਸ ਲੰਬੇ ਸਮੇਂ ਨੇ ਖਾਰਜ ਕਰ ਦਿੱਤੇ ਹਨ।

ਧਾਰਾ 370 ਦੇ ਮੁਦੇ ‘ਤੇ ਕਸ਼ਮੀਰੀ ਪਾਰਟੀਆਂ ਅਤੇ ਭਗਵਾ ਬ੍ਰਿਗੇਡ ਆਮੋ – ਸਾਹਮਣੇ

ਮੋਦੀ ਸਰਕਾਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਵੱਲੌਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੰਵਿਧਾਨਿਕ ਰਾਜ ਦਾ ਦਰਣਾ ਦੇਣ ਵਾਲੀ ਧਾਰਾ ਬਾਰੇ ਵਿਵਾਦ ਮਈ ਬਿਆਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਧਾਰਾ ‘ਤੇ ਬਹਿਸ ਲਈ ਸਬੰਧਿਤ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ, ਦੇ ਕਾਰਨ ਧਾਰਾ 370 ਉੱਤੇ ਵਿਵਾਦ ਉਦੋਂ ਹੋਰ ਭਖ ਪਿਆ, ਜਦੋਂ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਤੋਂ ਉਨ੍ਹਾਂ ‘ਧਿਰਾਂ’ ਬਾਰੇ ਜਾਨਣਾ ਚਾਹਿਆ, ਜਿਨ੍ਹਾਂ ਨਾਲ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਬਾਰੇ ‘ਗੱਲਬਾਤ’ ਸ਼ੁਰੂ ਹੋ ਚੁੱਕੀ ਹੈ।

Next Page »