May 2014 Archive

17 ਫਰਵਰੀ ਤੋਂ ਸ਼ੁਰੂ ਹੋਇਆ ਧਰਮੀ ਫੌਜੀਆਂ ਦਾ ਧਰਨਾ ਜਾਰੀ, ਨਹੀਂ ਦਿੱਤਾ ਬਾਦਲ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ

ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਗੁਰਦਾਸਪੁਰ ਨੇ ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 29 ਸਾਲਾਂ ਤੋਂ ਧਰਮੀ ਫੌਜੀਆਂ ਵੱਲੋਂ ਆਪਣੀਆਂ ਮੰਗਾ ਲਈ ਲੰਮਾ ਸੰਘਰਸ਼ ਕੀਤਾ ਗਿਆ ਪਰ ਬਾਦਲ ਦੀਆਂ ਸਿੱਖ ਮਾਰੂ ਨੀਤੀਆਂ ਕਾਰਨ ਪੰਥ ਖਾਤਰ ਆਪਣਾ ਸਭ ਕੁਝ ਧਾਅ ‘ਤੇ ਲਾਉਣ ਵਾਲਿਆਂ ਦੇ ਪੱਲੇ ਖੱਜਲ ਖੁਆਰੀ ਤੋਂ ਵਿਾਏ ਕੂਝ ਨਹੀਂ ਪਿਆ।

ਭਾਜਪਾ ਦੀ ਅੱਖ ਵਿੱਚ ਰੜਕਦੀ ਹੈ ਧਾਰਾ 370, ਕਿਹਾ ਕਿ ਕਰਵਾਵਾਂਗੇ ਇਸਦੇ ਲਈ ਬਹਿਸ

ਨਵੀਂ ਦਿੱਲੀ( 27 ਮਈ 2014): ਭਾਰਤ ਵਿੱਚ ਮੌਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਇਸਦੇ ਜਿਮੇਵਾਰੀ ਵਾਲੇ ਅਹੁਦਿਆਂ ‘ਤੇ ...

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਕਿ ਲੋਕ ਨਸ਼ਾ ਵੇਚਣ ਵਾਲਿਆ ਦਾ ਕਰਨ ਬਾਈਕਾਟ

ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਪੀਲ ਕਰਦਿਆਂ ਨਸ਼ੇ ਵੇਚਣ ਤੇ ਖਰੀਦਣ ਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਉਹ ਅੱਜ ਨਿਰਮਲ ਕੁਟੀਆ, ਸੀਚੇਵਾਲ ‘ਚ ਸੰਤ ਅਵਤਾਰ ਸਿੰਘ ਦੀ 26ਵੀਂ ਬਰਸੀ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਵਾਤਾਵਰਣ ਦੇ ਖੇਤਰ ‘ਚ ਮਜ਼ਬੂਤੀ ਨਾਲ ਮੁਹਿੰਮ ਛੇੜਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੌਕੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਸਮਰਥਨ ਕੀਤਾ।

ਬਾਬਾ ਸੀਚੇਵਾਲ ਵੱਲੋਂ ਪੰਜਾਬ ‘ਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਬੰਦ ਕਰਨ ਦੀ ਮੁਹਿੰਮ ਦਾ ਐਲਾਨ

ਪੰਜਾਬ ਵਿੱਚ ਵੱਡੇ ਪੱਧਰ ‘ਤੇ ਪਸਰੇ ਨਸ਼ਿਆਂ ਦੇ ਵਪਾਰ ਅਤੇ ਵਰਤੋਂ ਕਾਰਨ ਤਬਾਹੀ ਦੇ ਕੰਢੇ ਪਹੁੰਚੇ ਪੰਜਾਬ ਦਾ ਭਲਾ ਲੋਚਣ ਵਾਲਿਆਂ ਲਈ ਇਹ ਖਬਰ ਕੁਝ ਸਕੂਨ ਦੇਣ ਲਈ ਵਾਲੀ ਹੈ ਕਿ ਕੁਝ ਸੁਹਿਰਦ ਧਿਰਾਂ ਵੱਲੋਂ ਪੰਜਾਬ ਨੂਮ ਨਸ਼ਿਆਂ ਤੋਂ ਮੁਕਤ ਕਰਨ ਲਈ ਲੱਕ ਬੰਨ ਲਿਆ ਹੈ।

ਭਾਈ ਜਸਪਾਲ ਸਿੰਘ ਗੋਲੀ ਕਾਂਡ: ਗੋਲੀ ਦੀ ਦਿਸ਼ਾ ਬਦਲਣ ਕਰਕੇ ਜਸਪਾਲ ਸਿੰਘ ਦੀ ਹੋਈ ਸੀ ਮੌਤ -ਪੁਲਿਸ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ।

ਪਾਕਿਸਤਾਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੋਂ ਦੁਖੀ ਸਿੱਖਾਂ ਨੇ ਦਿੱਤੀ ਅੰਦੋਲਨ ਕਰਨ ਦੀ ਸਰਕਾਰ ਨੂੰ ਚੇਤਾਵਨੀ

ਪਾਕਿਸਤਾਨ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਇਕ ਸਿੱਖ ਸੰਗਠਨ ਸਿੱਖ ਕੌਂਸਿਲ ਨੇ ਪਾਸਿਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਕਰਨ ਵਾਲਿਆਂ ਨੂੰ ਸਨਿਚਰਵਾਰ ਤਕ ਗਿ੍ਫਤਾਰ ਨਾ ਕੀਤਾ ਤਾਂ ਉਹ ਦੇਸ਼ਵਿਆਪੀ ਅੰਦੋਲਨ ਕਰਨਗੇ।

ਬੁੜੈਲ ਜੇਲ ਵਿੱਚ ਕੈਦ ਸਿੱਖ ਰਾਜਸੀ ਨਜ਼ਰਬੰਦਾਂ ਦੀ ਪੱਕੀ ਰਿਹਾਈ ਦੀ ਸੁਣਵਾਈ 18 ਜੁਲਾਈ ‘ਤੇ ਪਈ

ਲੰਬੇ ਸਮੇਂ ਤੋਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਬੂੜੈਲ ਜੇਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਬੰਦ ਸਿੱਖ ਰਾਜਸੀ ਕੈਦੀ ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲਗਾਈ ਪਟੀਸ਼ਨ ਤੇ ਸੁਣਵਾਈ ਅੱਜ ਮਾਨਯੋਗ ਜਸਟਿਸ ਰਾਜੀਵ ਭੱਲਾ ਦੇ ਬੈਂਚ ਵਲੋਂ ਕੀਤੀ ਗਈ ।

ਕੱਕਾਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਚੈਨਲ ਨੂੰ ਕੀਤੀ ਤਾੜਨਾ

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਗਏ ਕਕਾਰਾਂ ਦੀ ਕਿਸੇ ਵੀ ਕੀਮਤ ਤੇ ਨਜਾਇਜ ਵਰਤੋ ਨਹੀ ਕਰਨ ਦਿੱਤੀ ਜਾਵੇਗੀ।

ਸ਼੍ਰੀ ਲੰਕਾ ਦੇ ਰਾਸ਼ਟਰਪਤੀ ਨੂੰ ਸੱਦਣ ‘ਤੇ ਨਾਰਾਜ਼ ਜੈਲਿਲਤਾ ਨਹੀਂ ਹੋਵੇਗੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ

ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਨਰਿੰਦਰ ਮੌਦੀ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਨੂੰ ਸੱਦਾ ਦੇਣ ਤੋਂ ਗੁੱਸੇ ਤਾਮਿਲਨਾਡੁ ਦੀ ਮੁੱਖ ਮੰਤਰੀ ਜੈਲਲਿਤਾ ਨਰਿੰਦਰ ਮੋਦੀ ਦੇ ਸਹੁੰ ਚੁਕ ਸਮਾਗਮ ਵਿਚ ਹਾਜ਼ਰ ਨਹੀਂ ਹੋਵੇਗੀ ਅਤੇ ਨਾ ਹੀ ਅਪਣਾ ਕੋਈ ਵੀ ਨੁਮਾਇੰਦਾ ਭੇਜੇਗੀ।

ਹੁਰੀਅਤ ਵੱਲੋ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਹੱਲ ਕਰਨ ਦੀ ਅਪੀਲ

ਕਸ਼ਮੀਰੀਆਂ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੀ ਜੰਮ੍ਹ ਕਸ਼ਮੀਰ ਦੀ ਉਦਾਰਵਾਦੀ ਹੁਰੀਅਤ ਕਾਨਫ਼ਰੰਸ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਕਸ਼ਮੀਰ ਮੁੱਦੇ ਦਾ ਹਮੇਸ਼ਾ ਲਈ ਹੱਲ ਕਰਨ ਲਈ ਅਤੇ ਸੰਪੂਰਨ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ 'ਚ ਵਧਣਾ ਚਾਹੀਦਾ ਹੈ।

« Previous PageNext Page »