ਵਿਦੇਸ਼

ਸ਼੍ਰੀ ਦਰਬਾਰ ਸਾਹਬਿ ‘ਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਫਰੈਂਕਫੋਰਟ ਵਿੱਚ ਭਾਰਤੀ ਦੂਤਾਘਰ ਸਾਹਮਣੇ ਹੋ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ਼

May 30, 2014 | By

ਫਰੈਂਕਫੋਰਟ (30 ਮਈ 2014): ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿੱਚ ਭਾਰਤੀ ਕੌਸਲੇਟ ਦੇ ਸਾਹਮਣੇ ਜਰਮਨ ਵੱਸਦੇ ਸਿੱਖਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ,ਜਿਸ ਵਿੱਚ ਸਿੱਖ ਫੈੱਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਇਹ ਰੋਹ ਮੁਜ਼ਾਹਰਾ ਕਿਸੇ ਵਿਅਕਤੀ ,ਜਥੇਬੰਦੀ, ਜਾਂ ਸੰਸਥਾਂ ਵੱਲੋਂ ਨਾ ਹੋ ਕੇ ਸਗੋਂ ਹਰ ਸਿੱਖ ਜੋ ਦਰਬਾਰ ਸਾਹਿਬ ਤੇ ਆਪਣੇ ਕੌਮੀ ਸ਼ਹੀਦਾਂ ਨੂੰ ਪਿਆਰ ਕਰਦਾ ਤੇ ਹਿੰਦੋਸਤਾਨ ਦੀ ਹਕੂਮਤ ਦੇ ਉਸ ਘਿਨਾਉਣੇ ਖੂਨੀ ਘੱਲੂਘਾਰੇ ਦੇ ਵਿਰੋਧ ਵਿੱਚ ,ਉਹਨਾਂ ਸਾਰਿਆਂ ਵੱਲੋ ਹੈ ਸੋ ਜਰਮਨ ਵਿੱਚ ਵੱਸਣ ਵਾਲੇ ਗੁਰਸਿੱਖ ਮਾਈ ਭਾਈ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਕਾਲੀਆਂ ਦਸਤਾਰਾਂ ਬੀਬੀਆਂ ਕਾਲੇ ਦੁਪੱਟੇ ਲੈ ਕੇ ਇਸ ਰੋਹ ਮੁਜ਼ਾਹਰੇ ਵਿੱਚ ਪੰਹੁਚਣ ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜਾਂ ਨੇ ਜੂਨ 84 ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਨੂੰ ਸ਼ਰਧਾਂ ਨਾਲ ਮਨਾਉਣ ਲਈ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਇਤਿਆਸਿਕ ਗੁਰਦੁਆਰਾਂ ਸਾਹਿਬਾਂ ਵਿੱਚ ਇਕੱਤਰ ਹੋਈਆਂ ਸੰਗਤਾਂ ਤੇ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਕੇ ਰੂਹਾਨੀਅਤ ਦੇ ਪ੍ਰਤੀਕ ਸ਼੍ਰੀ ਦਰਬਾਰ ਸਾਹਿਬ ਤੇ 38 ਗੁਰਧਾਮਾਂ ਤੇ ਟੈਕਾਂ ਤੋਪਾਂ ਨਾਲ ਹਮਲਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਤੇ ਸ਼੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ , ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2500 ਤੋਂ ਵੱਧ ਬੀੜਾਂ ਨੂੰ ਅੱਗਣ ਭੇਟ, ਹਜ਼ਾਰਾਂ ਸਿੰਘਾਂ ਸਿੰਘਣੀਆਂ ਭਝੰਗੀਆਂ ਇੱਥੋ ਤੱਕ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਿਰਦਈਪੁਣੇ ਦੀਆਂ ਸਭ ਹੱਦ ਟੱਪ ਕਿ ਸ਼ਹੀਦ ਕੀਤਾ ਗਿਆ ।

 ਹਿੰਦੋਸਤਾਨ ਦੀ ਹਕੂਮਤ ਨੇ ਸ਼ਹੀਦੀ ਪੁਰਬ ਵਾਲੇ ਦਿਨ ਨੂੰ ਹੀ ਕਿਉ ਚੁਣਿਆ ਕਿ ਇਸ ਦਿਨ ਸਿੱਖ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕਤਰ ਹੋਏ ਸਿੱਖਾਂ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕਰਨੀ ਸੌਖੀ ਰਹੇ ਤੇ ਫਿਰ ਤੋਪਾਂ ਟੈਕਾਂ ਤੇ ਜ਼ਹਿਰਲੀਆਂ ਗੈਸਾਂ ਜੋ ਕਿ ਲੜਾਈ ਦੇ ਵਕਤ ਇੱਕ ਦੇਸ਼ ਵਿਰੋਧੀ ਦੂਜੇ ਦੇਸ਼ ਦੀਆਂ ਫੋਜਾਂ ਦੇ ਖਿਲਾਫ ਵਰਤਦੇ ਹਨ ਉਹ ਸਭ ਕੁਝ ਭਾਰਤੀ ਫੋਜਾਂ ਨੇ ਜੂਨ 84 ਦੇ ਘੱਲੂਘਾਰੇ ਵਿੱਚ ਸਿੱਖ ਕੌਮ ਤੇ ਵਰਤ ਕੇ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਨਹੀ ਕਰਾਇਆ ਸਗੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ 1947 ਵਿੱਚ ਸਿੱਖ ਕੌਮ ਨੇ ਆਪਣੀ ਕਿਸਮਤ ਹਿੰਦੋਸਤਾਨ ਨਾਲ ਜੋੜ ਕੇ ਸਾਡੇ ਤੋਂ ਵੱਡੀ ਭੁੱਲ ਹੋ ਗਈ ।
ਹਿੰਦੋਸਤਾਨ ਦੀ ਹਕੂਮਤ ਨੇ ਜੂਨ 84 ਦਾ ਖੂਨੀ ਘੱਲੂਘਾਰਾ ਕਰਕੇ ਸਿੱਖ ਕੌਮ ਦੇ ਹਿਰਦਿਆਂ ਤੇ ਨਾ ਮਿਟਣ ਵਾਲੇ ਜੋ ਜ਼ਖਮ ਉੱਕਰ ਦਿੱਤੇ ਹਨ ਇਹ 30 ਸਾਲ ਬੀਤ ਜਾਣ ਤੋਂ ਬਾਅਦ ਵੀ ਜੂਨ ਦੇ ਪਹਿਲੇ ਹਫ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰ ਗੁਰਸਿੱਖ ਮਾਈ-ਭਾਈ ਨੂੰ ਟੈˆਕ ਹਰਿਮੰਦਰ ਸਾਹਿਬ ਦੀਆˆ ਪਰਕਰਮਾ ਅੰਦਰ ਨਹੀˆ ਬਲਕਿ ਆਪਣੀ ਛਾਤੀ ‘ਤੇ ਚੜ੍ਹੇ ਮਹਿਸੂਸ ਹੁੰਦੇ ਹਨ। ਤੋਪਾˆ ਦੇ ਗੋਲੇ ਅਕਾਲ ਤਖਤ ਸਾਹਿਬ ‘ਤੇ ਨਹੀਂ ਸਗੋਂ ਆਪਣੇ ਸਾਰੇ ਵਜੂਦ ‘ਤੇ ਡਿੱਗਦੇ ਮਹਿਸੂਸ ਹੁੰਦੇ ਹਨ!
ਖਾਲਸਾ ਪੰਥ ਦੀ ਆਨ-ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ, 20ਵੀˆ ਸਦੀ ਦੇ ਮਹਾਨ ਸਿੱਖ, ਪੂਰਨ ਸੰਤ-ਸਿਪਾਹੀ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆˆ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾˆ ਯਾਦ ਹੈ – ‘ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀˆਹ ਰੱਖੀ ਜਾਵੇਗੀ!’ ਸੰਤ ਜੀ ਦੀ ਸਿੰਘ-ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆˆ ਨੂੰ ਖਾਲਸਾ ਰਾਜ ਦੀ ਸ਼ਮ੍ਹਾˆ ‘ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਅਕਾਲ ਤਖਤ ਦੀ ਰਾਖੀ ਕਰਦਿਆˆ ਸ਼ਹੀਦੀ ਪਾਉਣ ਵਾਲੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ,ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਤੇ ਉਨ੍ਹਾˆ ਦੇ ਸੈˆਕੜੇ ਸਾਥੀਆˆ ਦੀ ਯਾਦ ਅੱਜ ਵੀ ਖਾਲਸਾ ਰਾਜ ਦੇ ਸਿਪਾਹ ਸਿਲਾਰਾˆ ਦੇ ਰਾਹ ਨੂੰ ਰੁਸ਼ਨਾ ਰਹੀ ਹੈ।
ਦੂਜੇ ਪਾਸੇ ਹਿੰਦੋਸਤਾਨ ਦੀ ਹਕੂਮਤ ਦਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਿੱਖ ਕੌਮ ਦੀਆਂ ਭਾਵਨਾਂ ਤੇ ਜ਼ਖਮਾਂ ਦੀ ਭਰਾਈ ਕਰਨ ਦੀ ਬਜਾਏ ਆਪਣੀ ਚਾਣਕੀਆਂ ਸਾਮ,ਭੇਦ,ਦਾਮ,ਦੰਡ ਦੀ ਨੀਤੀ ਵਰਤ ਕੇ ਇਸ ਸਾਰੇ ਕੁਝ ਨੂੰ ਭੁਲ ਜਾਣ ਤੇ ਭਲਾਉਣ ਦੀਆਂ ਸਲਾਹਾਂ ਦਿੱਤੀਆਂ ਜਾ ਰਿਹੀਆਂ ਹਨ ਜਿਸ ਵਿੱਚ ਸਿੱਖ ਕੌਮ ਦੇ ਮਰੀ ਹੋਈ ਜ਼ਮੀਰ ਵਾਲੇ ਆਗੂ ਵੀ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਕੌਮ ਨਾਲ ਹੋਏ ਇਸ ਕਹਿਰ ਨੂੰ ਭੁੱਲ ਗਏ ਹਨ ਤੇ ਕੌਮ ਨੂੰ ਭੁਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪਰ ਜਗਦੀ ਜ਼ਮੀਰ,ਦਰਬਾਰ ਸਾਹਿਬ ਤੇ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾਂ ਰੱਖਣ ਵਾਲੇ ਸਿੱਖ ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਨੂੰ ਕਦੀ ਵੀ ਨਹੀ ਭੁਲਾਉਣਗੇ।
 ਸੋ ਇਹ ਦਰਸਾਉਣ ਲਈ ਕਿ ਜੋ ਅੱਜ ਤੋਂ 30 ਸਾਲ ਪਹਿਲਾਂ ਸਿੱਖ ਕੌਮ ਦੇ ਹਿਰਦਿਆਂ ਤੇ ਜ਼ਖਮ ਉੱਕਰੇ ਸਨ ਉਹ ਅੱਜ ਵੀ ਉਸੇ ਤਰ੍ਹਾਂ ਅੱਲੇ ਹਨ। ਹਰ ਵਾਰ ਦੀ ਤਰਾਂ ਇਸ ਘੱਲੂਘਾਰੇ ਦੀ 30ਵੀਂ ਵਰ੍ਹੇ ਗੰਢ ਉੱਤੇ ਰੋਹ ਦਾ ਪ੍ਰਗਟਵਾਂ ਕਰਨ ਲਈ 6 ਜੂਨ ਦਿਨ ਸ਼ੁੱਕਵਾਰ ਨੂੰ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ 2ਵਜੇ ਤੋਂ 4 ਵਜੇ ਤੱਕ ਭਾਰੀ ਰੋਹ ਮੁਜ਼ਾਹਰਾਂ ਕੀਤਾ ਜਾ ਰਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,