March 2025 Archive

Subad sabha sri anandpur sahib

ਹੋਲੇ ਮਹੱਲੇ ਮੌਕੇ ਸਿੱਖ ਪੰਥਕ ਰਿਵਾਇਤ ਅਨੁਸਾਰ ਵਿਚਾਰ-ਵਟਾਂਦਰਾ ਹੋਇਆ

ਖਾਲਸਾ ਪੰਥ ਜੀ ਦੇ ਜੋੜ ਮੇਲਿਆਂ ਮੌਕੇ ਆਪਸੀ ਵਿਚਾਰ ਵਟਾਂਦਰੇ ਦੀ ਪੰਥਕ ਪਰੰਪਰਾ ਨੂੰ ਸੁਰਜੀਤ ਕਰਨ ਲਈ ਯਤਨਸ਼ੀਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਹੋਲੇ ਮਹੱਲੇ ਮੌਕੇ ਅੱਜ ਇਕ ਸੁਬਾਦ ਸਭਾ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਪੰਥਕ ਜਥਿਆਂ, ਸਿੱਖ ਸੰਪਰਦਾਵਾਂ, ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਖਤ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਸਿੱਖ ਸਫਾਂ ਅੰਦਰ ਮੌਜੂਦਾ ਖਿੰਡਾਓ ਦੇ ਹਾਲਾਤ ਉੱਪਰ  ਵਿਚਾਰ ਵਟਾਂਦਰਾ ਕੀਤਾ। 

jaggi johal

ਜਗਤਾਰ ਸਿੰਘ ਜੱਗੀ ਜੌਹਲ ਖਿਲ਼ਾਫ ਦਰਜ ਕੇਸਾਂ ਦੀ ਜੜ੍ਹ ਵੱਢੀ ਗਈ

ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਠਾਣਾ ਬਾਘਾ ਪੁਰਾਣਾ (ਮੋਗਾ) ਪੁਲਸ ਵਲੋਂ ਜਿਸ ਕੇਸ ਮੁਕੱਦਮਾ ਨੰਬਰ 193/17-12-2026 ਵਿਚ ਰਾਮਾਂ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੇਸ ਦਾ ਫੈਸਲਾ 7 ਸਾਲ 4 ਮਹੀਨੇ ਬਾਦ 4 ਮਾਰਚ 2025 ਨੂੰ ਵਧੀਕ ਸੈਸ਼ਨਜ਼ ਜੱਜ ਮੋਗਾ ਸ. ਹਰਜੀਤ ਸਿੰਘ, ਯੂ.ਏ.ਪੀ.ਏ ਸਪੈਸ਼ਲ ਅਦਾਲਤ ਮੋਗਾ ਵਲੋਂ ਕਰ ਦਿੱਤਾ ਗਿਆ, ਜਿਸ ਤਹਿਤ ਜੱਗੀ ਜੌਹਲ ਸਮੇਤ ਪੰਜ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ ਤੇ 3 ਹੋਰਾਂ ਨੂੰ ਅਸਲਾ ਐਕਟ ਤਹਿਤ 2-2 ਸਾਲ ਦੀ ਸਜ਼ਾ ਤੇ ਰੁਪਏ 3000/- ਜੁਰਮਾਨਾ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਵੱਲੋਂ ਮਨਮਾਨੀ ਨਾਲ ਜਥੇਦਾਰ ਬਦਲਣ ਬਾਰੇ ਸਿੱਖ ਫੈਡਰੇਸ਼ਨ ਅਮਰੀਕਾ ਦਾ ਪ੍ਰਤੀਕਰਮ

ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸੁਖਬੀਰ ਬਾਦਲ ਦੇ ਆਦੇਸ਼ ਤੇ ਸੇਵਾ ਮੁਕਤ ਕਰਦਿਆਂ ਇਕ ਵਾਰ ਫੇਰ ਇਹ ਸਿੱਧ ਕੀਤਾ ਹੈ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਇਕ ਵਿਅਕਤੀ ਦੇ ਇਸ਼ਾਰੇ ਤੇ ਹੀ ਚਲਦੀ ਹੈ।

Bhai Parmjeet Singh Gazi

ਏਨੀ ਛੇਤੀ ਕਿਉਂ ਬਦਲੇ ਗਏ ਨੇ 6 ਜਥੇਦਾਰ? ਇਸ ਤੋਂ ਅਗਾਂਹ ਕੀ ਹੋਵੇਗਾ? ਇਸ ਮਹਾਂ ਖਿਲਾਰੇ ਦਾ ਹੱਲ ਕਿਵੇਂ ਹੋਵੇ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤੋ-ਥੱਲੀ ਆਪਣੇ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਹਟਉਣ ਤੇ ਨਵੇਂ ਜਥੇਦਾਰ ਲਾਉਣ ਨਾਲ ਸਿੱਖ ਸੰਸਥਾਵਾਂ ਦੇ ਹਾਲਾਤ ਹੋਰ ਵਧੇਰੇ ਅਸਥਿਰਤਾ ਵਾਲੇ ਬਣ ਗਏ ਹਨ।

Bhai Mandhir Singh

ਤਖਤ ਸਾਹਿਬਾਨ ਅਤੇ ਜਥੇਦਾਰੀ ਦੇ ਮਾਣ ਦੇ ਘਾਣ ਦਾ ਮਸਲਾ: ਵਧ ਰਹੇ ਖਿੰਡਾਓ ਦਾ ਹੱਲ ਕਿਵੇਂ ਹੋਵੇ? ਭਾਈ ਮਨਧੀਰ ਸਿੰਘ

2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨੇ ਗਏ ਫੈਸਲਿਆਂ ਤੋਂ ਬਾਅਦ ਸਿੱਖ ਸਫਾਂ ਵਿਚਲਾ ਖਿਲਾਰਾ ਸਿਮਟਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਸਥਿਤੀ ਅਣਕਿਆਸੀ ਨਹੀਂ ਹੈ।

ਪੰਥਕ ਸੰਸਥਾਵਾਂ ਵਿਚਲੇ ਸੰਕਟ ‘ਤੇ ਵਿਚਾਰ ਲਈ 11 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੁਬਾਦ ਸਭਾ: ਪੰਥ ਸੇਵਕ ਜਥਾ ਦੋਆਬਾ

ਖਾਲਸਾ ਪੰਥ ਵਿੱਚ ਜੋੜ ਮੇਲਿਆ ਉੱਪਰ ਆਪਸੀ ਵਿਚਾਰ ਵਟਾਂਦਰੇ ਦੀ ਪੰਥਕ ਰਵਾਇਤ ਨੂੰ ਸੁਰਜੀਤ ਕਰਨ ਲਈ ਬੀਤੇ ਸਮੇਂ ਤੋਂ ਯਤਨਸ਼ੀਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਹੋਲੇ ਮਹੱਲੇ ਦੇ ਖਾਲਸਾਈ ਉਤਸਵ ਨੂੰ ਧਿਆਨ ਵਿੱਚ ਰੱਖਦਿਆਂ 11 ਮਾਰਚ ਨੂੰ

army carbon pollution

ਫੌਜ ਕਾਰਬਨ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ

ਦੁਨੀਆਂ ਦੇ ਵੱਡੇ ਪ੍ਰਦੂਸ਼ਕ ਕਾਰਕਾਂ ਵਿੱਚੋਂ ਫੌਜ ਇੱਕ ਵੱਡਾ ਕਾਰਕ ਹੈ। ਇੱਕ ਅਨੁਮਾਨ ਮੁਤਾਬਿਕ ਦੁਨੀਆਂ ਵਿੱਚ ਹੋਣ ਵਾਲੇ ਪ੍ਰਦੂਸ਼ਣ ਵਿੱਚ ਫੌਜ ਦਾ 5.5% ਹਿੱਸਾ ਹੈ। ਚੀਨ, ਅਮਰੀਕਾ ਅਤੇ ਭਾਰਤ ਤੋਂ ਬਾਅਦ ਜੇ ਫੌਜ ਕੋਈ ਮੁਲਕ ਹੁੰਦਾ ਤਾਂ ਦੁਨੀਆਂ ਦਾ ਚੌਥਾ ਵੱਡਾ ਪ੍ਰਦੂਸ਼ਕ ਮੁਲਕ ਹੋਣਾ ਸੀ।

Exclusive Interview with Jaggi Johal's Lawyer

ਇੱਕ ਨੁਕਤੇ ਨੇ ਏਜੰਸੀਆਂ ਦੀ ਸਾਰੀ ਖੇਡ ਖਿਲਾਰ ਦਿੱਤੀ; ਜਗਤਾਰ ਸਿੰਘ ਜੱਗੀ ਜੌਹਲ ਦੇ ਬਰੀ ਹੋਣ ਦੀ ਸਾਰੀ ਵਾਰਤਾ ਸੁਣੋ

ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।

sikh federation australia

ਆਸਟ੍ਰੇਲੀਆ ਚ ਚੋਣਾਂ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਨੇ ਸਿੱਖ ਸੰਸਥਾਵਾਂ ਲਈ ਸਲਾਹ ਦਸਤਾਵੇਜ਼ ਜਾਰੀ ਕੀਤਾ

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ ਚੋਣਾਂ ਦੇ ਮਾਹੌਲ ਦੌਰਾਨ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਧਿਆਨ ਰੱਖੇ ਦੇਣਯੋਗ ਨੁਕਤੇ ਦਰਜ ਕੀਤੇ ਗਏ ਹਨ।

cmcrn confrence 2025

ਮੁਸਲਿਮ ਸਿੱਖ ਏਕਤਾ ਬਾਰੇ ਦਿੱਲੀ ਵਿੱਚ ਖਾਸ ਇਕੱਤਰਤਾ ਹੋਈ

ਦਿੱਲੀ ਦੇ ਇੰਟਰਨੈਸ਼ਨਲ ਇਸਲਾਮਿਕ ਕਲਚਰਲ ਸੈਂਟਰ ਵਿਖੇ ਲੰਘੀ 23 ਫਰਵਰੀ ਦਿਨ ਐਤਵਾਰ ਨੂੰ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਵਿਚਾਰ-ਗੋਸ਼ਟੀ (ਕਨਵੈਨਸ਼ਨ) ਹੋਈ ਜਿਸ ਵਿੱਚ ਮੌਜੂਦਾ ਹਾਲਾਤ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰਿਆਂ ਵੱਲੋਂ ਆਪਸ ਵਿੱਚ ਨੇੜਤਾ ਵਧਾਉਣ ਬਾਰੇ ਵਿਚਾਰਾਂ ਹੋਈਆਂ।

« Previous PageNext Page »