March 10, 2025 | By ਸਿੱਖ ਸਿਆਸਤ ਬਿਊਰੋ
2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨੇ ਗਏ ਫੈਸਲਿਆਂ ਤੋਂ ਬਾਅਦ ਸਿੱਖ ਸਫਾਂ ਵਿਚਲਾ ਖਿਲਾਰਾ ਸਿਮਟਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਸਥਿਤੀ ਅਣਕਿਆਸੀ ਨਹੀਂ ਹੈ। ਜਿਸ ਤਰੀਕੇ ਨਾਲ 2 ਦਸੰਬਰ ਵਾਲੀ ਸਾਰੀ ਕਵਾਇਦ ਚੱਲੀ ਸੀ ਉਸ ਤੋਂ ਅਜਿਹਾ ਵਾਪਰਨ ਦੇ ਅਸਾਰ ਸਾਫ ਨਜ਼ਰ ਆ ਰਹੇ ਸਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀਤਾ ਕੀ ਜਾਵੇ? ਇਹ ਸਾਰੀ ਸਥਿਤੀ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹੱਕ ਵਿਚ ਨਹੀਂ ਹੈ। ਸਿੱਖ ਵਿਚ ਵਧ ਰਹੇ ਅੰਦਰੂਲੀ ਖਿਲਾਰੇ ਦੇ ਹਾਲਾਤ ਇੰਡੀਆ ਦੀ ਸੱਤਾਧਾਰੀ ਭਾਜਪਾ ਤੇ ਦਿੱਲੀ ਦਰਬਾਰ ਲਈ ਢੁਕਵੀਂ ਹੈ ਪਰ ਸਿੱਖਾਂ ਲਈ ਨੁਕਸਾਨਦੇਹ। ਅਜਿਹੇ ਵਿਚ ਕੀ ਸਰਬੱਤ ਖਾਲਸਾ ਬੁਲਾ ਕੇ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ? ਕਿਉਂਕਿ ਕਈ ਸਿੱਖ ਸਫਾਂ ਵੱਲੋਂ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਉੱਠਣੀ ਸ਼ੁਰੂ ਹੋ ਗਈ ਹੈ। ਇਸ ਸਮੁੱਚੇ ਸਮਲੇ ਦੇ ਵੱਖ-ਵੱਖ ਪਹਿਲੂਆਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਦੋਆਬਾ ਦੇ ਭਾਈ ਮਨਧੀਰ ਸਿੰਘ ਨਾਲ ਖਾਸ ਤੌਰ ਉੱਤੇ ਗੱਲਬਾਤ ਕੀਤੀ ਗਈ ਹੈ। ਅੱਜ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰ ਰਹੇ ਹਾਂ।
ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ। ਆਪਣੀਆਂ ਰਾਵਾਂ ਅਤੇ ਸੁਝਾਅ ਟਿੱਪਣੀ ਰਾਹੀਂ ਸਾਂਝੇ ਕਰਨੇ ਜੀ।
Related Topics: Bhai Mandhir Singh, BJP, Giani Harpreet Singh, Giani Raghbir Singh, Jathedar Akal Takhat Sahib, Journalist Mandeep Singh, Panth Sevak Jatha Doaba, Sarbat Khalsa, Shiromani Gurdwara Parbandhak Committee ( SGPC), Sikh community, Sikh Diaspora, Sikh Politics