ਖਾਸ ਖਬਰਾਂ

ਅਰਵਿੰਦ ਕੇਜਰੀਵਾਲ ਪਰ ਝੂਠੀ ਜਾਣਕਾਰੀ ਫੈਲਾਉਣ ਤੇ ਪਰਚਾ ਦਰਜ਼

January 3, 2026 | By

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਦੇ ਸਿਵਲ ਲਾਇਨ ਥਾਣੇ ‘ਚ BNS ਦੀ ਧਾਰਾ 353(1) ਤੇ 192 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

ਅਰਵਿੰਦ ਕੇਜਰੀਵਾਲ (ਸਾਬਕਾ ਮੁੱਖ ਮੰਤਰੀ, ਦਿੱਲੀ)

ਜਾਣਕਾਰੀ ਅਨੁਸਾਰ ਸਿੱਖਿਆ ਡਾਇਰੈਕਟੋਰੇਟ ਦੀ ਸ਼ਿਕਾਇਤ ‘ਤੇ ਗੁਮਰਾਹਕੁੰਨ ਤੇ ਭੁਲੇਖਾ ਪਾਊ ਜਾਣਕਾਰੀ ਦੇਣ ਦੇ ਦੋਸ਼ ‘ਚ ਪਰਚਾ ਦਰਜ ਕੀਤਾ ਗਿਆ ਹੈ।

ਅਸ਼ੀਸ਼ ਸੂਦ  (ਸਿੱਖਿਆ ਮੰਤਰੀ, ਦਿੱਲੀ)

ਦਿੱਲੀ ਦੇ ਸਿੱਖਿਆ ਮੰਤਰੀ ਅਸ਼ੀਸ਼ ਸੂਦ ਨੇ ਕਿਹਾ ਕਿ ਕੇਜਰੀਵਾਲ ਨੇ ਇਕ ਟਵੀਟ ‘ਚ ਕਿਹਾ ਸੀ, ‘ਦਿੱਲੀ ਦੇ ਅਧਿਆਪਕਾਂ ਦੀ ਡਿਊਟੀ ਕੁੱਤਿਆਂ ਦੀ ਗਿਣਤੀ ਕਰਨ ‘ਤੇ ਲਾਈ ਗਈ ਹੈ। ਉਹ ਪੜ੍ਹਾਉਣਗੇ ਜਾਂ ਕੁੱਤੇ ਗਿਣਨਗੇ।’ ਇਹ ਬਿਲਕੁਲ ਬੇਤੁਕਾ ਬਿਆਨ ਹੈ ਅਤੇ ਸਰਕਾਰ ਕੇਜਰੀਵਾਲ ਤੇ ਸਖਤ ਕਾਰਵਾਈ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,