May 29, 2025
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।
ਧੂਰੀ ਨੇੜਲੇ ਪਿੰਡ ਰਾਜੋਮਾਜਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਪਾਤਸਾਹੀ ਨੌਵੀਂ ਵਿਚ ਸੰਗਤ ਅਤੇ ਪ੍ਰਬੰਧਕਾਂ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਸਮਾਗਮ ਹਰ ਸਾਲ ਪਿੰਡ ਦੀ ਸੰਗਤ ਵਲੋਂ ਸਾਂਝੇ ਰੂਪ ਵਿੱਚ ਕਰਵਾਇਆ ਜਾਂਦਾ ਹੈ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਹਨ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸੰਗਤ ਵਲੋਂ ਸਾਂਝੇ ਰੂਪ ਵਿੱਚ ਲੰਗਰ ਸਜਾਏ ਜਾਂਦੇ ਹਨ।
ਲਹਿੰਦੇ ਪੰਜਾਬ ਦੀ ਇਤਿਹਾਸਕ ਨਗਰੀ ਸ਼ਹਿਰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕਿਤਾਬ ‘‘ਕੌਰਨਾਮਾ’’ ਦੀ ਨਵੀਂ ਛਾਪ ਵਿਦੇਸ਼ੀ ਸਿੱਖ ਸੰਗਤ ਵਲੋਂ ਜਾਰੀ ਕੀਤੀ ਗਈ। ਬੁਲਾਰਿਆਂ ਨੇ ਨਵੇਂ ਐਡੀਸ਼ਨ ’ਚ ਕਿਤਾਬ ਵਿਚਲੀਆਂ ਸੋਧਾਂ ਤੇ ਵਾਧਿਆਂ ਬਾਰੇ ਜਾਣਕਾਰੀ ਦਿੱਤੀ।
ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ।
ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ਡਾ. ਸੇਵਕ ਸਿੰਘ ਦੁਆਰਾ ਲਿਖੀ ਕਿਤਾਬ 'ਸ਼ਬਦ ਜੰਗ' ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ।
ਕਿਤਾਬ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਤਾਬ ਅੰਦਰ ਜਿੰਨੀ ਗਿਣਤੀ ਵਿੱਚ ਅਤੇ ਜਿੰਨੀ ਡੂੰਘਾਈ ਨਾਲ ਨਾਲ ਵੱਖ-ਵੱਖ ਪਹਿਲੂ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਸਮਝਣ ਦੇ ਲਈ ਵੀ ਤਰਤੀਬਵਾਰ ਵੰਡ ਦੀ ਜ਼ਰੂਰਤ ਹੈ।
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।
ਨਵੀਂ ਕਿਤਾਬ ਕੌਰਨਾਮਾ 1980-90ਵਿਆਂ ਦੇ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਅਣਕਹੀ ਗਾਥਾ ਬਿਆਨ ਕਰਦੀ ਹੈ। ਇਹ ਕਿਤਾਬ 5 ਮਈ ਨੂੰ ਪਿੰਡ ਪੰਜਵੜ ਵਿਖੇ ਹੋਏ ਇੱਕ ਸ਼ਹੀਦੀ ਸਮਾਗਮ ਦੌਰਾਨ ਜਾਰੀ ਕੀਤੀ ਗਈ ਸੀ।
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।
ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਪੰਥਕ ਦੀਵਾਨ ਦੌਰਾਨ ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ ਵਿੱਚ ਪੰਥਕ ਸਖਸ਼ੀਅਤਾਂ ਵਲੋਂ ਕਿਤਾਬ 'ਅਮਰਨਾਮਾ (ਧਰਮ ਯੁੱਧ ਦੌਰਾਨ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਦੇ ਝੂਠੇ ਮੁਕਾਬਲਿਆਂ ਦੀ ਸੰਖੇਪ ਵਾਰਤਾ)' ਸੰਗਤ ਦੇ ਸਨਮੁਖ ਜਾਰੀ ਕੀਤੀ ਗਈ।
Next Page »