July 2014 Archive

ਧਮਾਕਾਖੇਜ਼ ਸਮੱਗਰੀ ਰੱਖਣ ਦੇ ਦੋਸ਼ ਵਿੱਚ ਬਾਬਾ ਬਲਵੀਰ ਸਿੰਘ ਨੂੰ ਦੋ ਸਾਥੀਆਂ ਸਮੇਤ ਪੰਜ ਸਾਲ ਸਜ਼ਾ

ਅੱਜ ਜਗਰਾਉਂ ਦੇ ਵਧੀਕ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਸਾਲ 2009 ਦੇ ਇੱਕ ਆਰ.ਡੀ.ਐਕਸ. ਬਰਾਮਦਗੀ ਮਾਮਲੇ ਸਬੰਧੀ ਦਰਜ ਕੇਸ ਦੀ ਸੁਣਵਾਈ ਦੌਰਾਨ ਪਿੰਡ ਲੰਮੇ ਦੇ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੁਲਜੀਤ ਸਿੰਘ ਉਰਫ ਕੰਤਾ ਵਾਸੀ ਲੁਧਿਆਣਾ, ਭਾਗ ਸਿੰਘ ਵਾਸੀ ਪਿੰਡ ਲੰਮੇ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ।

ਸਿੱਖਸ ਫਾਰ ਜਸਟਿਸ ਨੇ ਮੋਦੀ ਦੀ ਅਮਰੀਕਾ ਫੇਰੀ ਖਿਲਾਫ ਕੀਤੀ ਆਨ ਲਾਈਨ ਮੁਹਿੰਮ ਸ਼ੁਰੂ

ਅਮਰੀਕਾ ਵਿੱਚ ਸਿੱਖ ਹੱਖਾਂ ਲਈ ਸੰਘਰਸ਼ ਕਰ ਰਹੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਤ ਅਮਰੀਕਾ ਫੇਰੀ ਖਿਲਾਫ ਇੱਕ ਆਨ ਲਾਈਨ ਮੁਹਿੰਮ, ਸ਼ੁਰੂ ਕੀਤੀ ਹੈ।

ਕੋਹਲੀ ਦੀ ਬਹਾਲੀ ਦਾ ਕੇਸ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਕੋਲ ਪਹੁੰਚਿਆ, ਸਿੱਖ ਆਗੂ ਸਿਰਸਾ ਨੇ ਪਾਈ ਪਟੀਸ਼ਨ

ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਟੈਂਟ ਐੱਸ. ਐੱਸ ਕੋਹਲੀ ਨੂੰ ਬਰਤਰਫੀ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਦੁਬਾਰਾ ਬਹਾਲ ਕਰਨ ਦੇ ਕਮੇਟੀ ਦੇ ਫੈਸਲੇ ਨੂੰ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਜ਼ੁਡੀਸ਼ੀਅਲ ਕਮੀਸ਼ਨ ਕੋਲ ਪਾੲ ਿਪਟੀਸ਼ਨ ਵਿੱਚ ਚੁਣੌਤੀ ਦਿੰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੂੰ ਗੈਰ¸ਕਾਨੂੰਨੀ ਨਿਯੁਕਤੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਕੰਮਕਾਜ 'ਤੇ ਰੋਕ ਲਾਉਣ ਦੇ ਨਾਲ-ਨਾਲ ਸ: ਕੋਹਲੀ ਨੂੰ ਤੁਰੰਤ ਬਰਤਰਫ਼ ਕਰਨ ਦੀ ਮੰਗ ਕੀਤੀ ਹੈ ।

ਪੰਜਾਬ ਜ਼ਿਮਨੀ ਚੋਣਾਂ: ਬਾਦਲ ਦਲ ਵੱਲੋਂ ਜੀਤ ਮਹਿੰਦਰ ਸਿੰਘ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨ

ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਛੱਡ ਕੇ ਆਏ ਇਸੇ ਹਲਕੇ ਤੋਂ ਹਰੇ ਚੁੱਕੇ ਵਿਧਾਨ ਸਭਾ ਮੈਂਬਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ ਗਿਆ ਹੈ ।

ਅਕਾਲੀ ਦਲ ਬਾਦਲ ਵੱਲੋਂ ਵੱਖਰੀ ਕਮੇਟੀ ਵਿਰੁੱਧ ਸਿੱਖਾਂ ਦੀ ਲਾਮਬੰਦੀ ਲਈ ਕੀਤੀ ਮੀਟਿੰਗ, ਅੰਤਮ ਫੈਸਲਾ 27 ਦੇ ਇਕੱਠ ਵਿੱਚ

ਵੱਖਰੀ ਹਰਿਆਣਾ ਕਮੇਟੀ ਦੇ ਮਾਮਲੇ ਵਿੱਚ ਅਕਾਲੀ ਦਲ ਬਾਦਲ ਦੀ ਹੋਈ ਮੀਟਿੰਗ badal-1ਵਿੱਚ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍: ਬਾਦਲ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ, ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦੇ ‘ਤੇ ਉਨ੍ਹਾਂ ਨਾਲ ਪੂਰੀ ਤਰਾਂ ਸਹਿਮਤ ਹੈ।ਹਰਿਆਣਾ ਕਮੇਟੀ ਦੇ ਮੋਰਚੇ ਦੇ ਬਹਾਨੇ ਆਪਣੇ ਪੁੱਤਰ ਸੂਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਬਹਾਨੇ ਦੀ ਲੋੜ ਨਹੀਂ ਹੈ। ਬਾਦਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਲੋੜ ਪੈਣ ‘ਤੇ ਕਿਸੇ ਵੀ ਲਹਿਰ ਦੀ ਅਗਵਾਈ ਕਰਨ ਲਈ ਤਿਆਰ ਹਨ।

ਸਹਿਮਤੀ ਨਾਲ ਯੂਕਰੇਨ ਬਾਗੀਆਂ ਵੱਲੋਂ ਮਲੇਸ਼ੀਆਈ ਜਹਾਜ਼ ਦੇ ਦੋ ਬਲੈਕ ਬਾਕਸ ਜਾਂਚਕਰਤਾਵਾਂ ਨੂੰ ਸੌਪੇ

ਬੀਤੇ ਕਈ ਮਹੀਨਿਆਂ ਤੋਂ ਮਲੇਸ਼ੀਆਈ ਲਾਪਤਾ ਜਹਾਜ਼ ਐਮਐਚ 17 ਜਿਸਨੂੰ ਯੂਕਰੇਨ ਵਿੱਚ ਬਕ ਮਿਸਾਈਲ ਸਿਸਟਮ ਦੇ ਜਰੀਏ ਡੇਗ ਦਿੱਤ ਗਿਆ ਸੀ, ਦੇ ਦੋ ਬਲੈਕ ਬਾਕਸ ਰੂਸ ਦੇ ਸਮਰਥਕ ਵਿਦਰੋਹੀਆਂ ਨੇ ਮਲੇਸ਼ੀਆਈ ਜਾਂਚਕਰਤਾਵਾਂ ਨੂੰ ਸੌਂਪ ਦਿੱਤੇ ਹਨ।

ਭਾਈ ਦਲਜੀਤ ਸਿੰਘ, ਐਡਵੋਕੇਟ ਮੰਝਪੁਰ ਆਪਣੇ ਸਾਥੀਆਂ ਸਮੇਤ ਬਰੀ, ਪੁਲਿਸ ਅਦਾਲਤ ਵਿੱਚ ਨਹੀਂ ਕਰ ਸਕੀ ਦੋਸ਼ ਸਾਬਤ

ਅੱਜ ਵਧੀਕ ਸੈਸ਼ਨ ਜੱਜ ਸੁਖਦੇਵ ਸਿੰਘ ਦੀ ਅਦਾਲਤ ਨੇ 5 ਸਾਲ ਪੁਰਾਣੇ ਇਸ ਮਾਮਲੇ ਵਿਚ ਫੈਸਲਾ ਸੁਣਾਉਂਦਿਆਂ ਪੁਲਿਸ ਵਲੋਂ ਦੋਸ਼ੀ ਬਣਾਏ ਗਏ ਪੰਜਾਂ ਸਿੱਖਾਂ – ਭਾਈ ਦਲਜੀਤ ਸਿੰਘ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ, ਭਾਈ ਬਲਬੀਰ ਸਿੰਘ ਬੀਰਾ ਅਤੇ ਗੁਰਦੀਪ ਸਿੰਘ ਰਾਜੂ ਨੂੰ ਬਰੀ ਕਰ ਦਿੱਤਾ।

ਵੱਖਰੀ ਕਮੇਟੀ ਦੇ ਮੁੱਦੇ ‘ਤੇ ਹਰਿਆਣਾ ਦੇ ਸਿੱਖਾਂ ਨੂੰ ਲਾਮਬੱਧ ਕਰਨ ਲਈ ਫਤਿਹਾਬਾਦ ਵਿੱਚ ਕੀਤਾ ਗਿਆ ਸ਼ਾਂਤੀ ਮਾਰਚ

ਵੱਖਰੀ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਹਰਿਆਣੇ ਦੇ ਸਿੱਖਾਂ ਨੂੰ ਲਾਮਬੰਦ ਕਰਨ ਲਈ ਅੱਜ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਹਰਿਆਣੇ ਦੇ ਸਿੱਖਾਂ ਨੇ ਅੱਜ ਫਤਿਹਾਬਾਦ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ। ਮਾਰਚ ਕਰਨ ਵਾਲਿਆਂ ਨੇ ਹਰਿਆਣਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਕਮੇਟੀ ਦੇ ਹਵਾਲੇ ਕੀਤਾ ਜਾਵੇ ਤੇ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਤੋਂ ਮੁਕਤ ਕਰਵਾਇਆ ਜਾਵੇ।

ਇੰਡੀਅਨ ਮੁਜਾਹਿਦੀਨ ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਨੇ ਤਿਹਾੜ ਜੇਲ ਪ੍ਰਸ਼ਾਸ਼ਨ ‘ਤੇ ਲਾਏ ਜਾਨਵਰਾਂ ਵਾਂਗ ਸਲੂਕ ਕਰਨ ਦੇ ਦੋਸ਼

ਭਾਰਤ ਵਿਚ ਕਈ ਜਗ੍ਹਾ ‘ਤੇ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਨੇ ਅੱਜ ਇਕ ਸਥਾਨਕ ਅਦਾਲਤ ਵਿਚ ਕਿਹਾ ਕਿ ਤਿਹਾੜ ਜੇਲ ਵਿਚ ਉਸ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ।

ਵੱਖਰੀ ਕਮੇਟੀ ਬਣਨ ਨਾਲ ਨਹੀਂ ਸਗੋਂ ਆਪਸੀ ਖਾਨਾਜੰਗੀ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇਗਾ: ਦਲ ਖਲਾਸਾ

ਹਰਿਆਣਾ ਦੇ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਲਈ ਹਰਿਆਣਾ ਸਰਕਰ ਵੱਲੋ ਬਿੱਲ ਪਾਸ ਕਰਨ ਨਾਲ ਸਿੱਖ ਕੌਮ ਵਿੱਚ ਬਣੇ ਹੋਏ ਤਨਾਅ ‘ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖ ਹੱਕਾਂ ਲਈ ਸੰਘਰਸ਼ਸ਼ੀਲ ਜੱਥੇਬੰਦੀ “ਦਲ ਖਾਲਸਾ” ਨੇ ਕਿਹਾ ਕਿ ਸਿੱਖ ਕੌਮ ਵਿੱਚ ਇਸ ਵੇਲੇ ਜੋ ਖਾਨਾਜੰਗੀ ਵਾਲੀ ਤਸਵੀਰ ਉਭਰੀ ਹੈ, ਉਸ ਨਾਲ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਹੈ, ਜਿਸ ਲਈ ਸਮੁੱਚੇ ਤੌਰ ‘ਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਹੀ ਜ਼ਿੰਮੇਵਾਰ ਹੈ।

« Previous PageNext Page »