ਦਿੱਲੀ ਵਿੱਚ ਮਹਾਰਾਸ਼ਟਰ ਸਦਨ ਦੀ ਕੰਟੀਨ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਵਲੋਂ ਰੋਜ਼ਾ ਰੱਖੇ ਹੋਏ ਇਕ ਮੁਸਲਿਮ ਕਰਮਚਾਰੀ ਨੂੰ ਜ਼ਬਰਦਸਤੀ ਰੋਟੀ ਖਵਾਉਣ, ਅਤੇ ਕਰਮਚਾਰੀ ਨਾਲ ਜੋ ਬਦਸਲੂਕੀ ਕੀਤੀ ਉਸ ਦਾ ਸ਼ਿਵ ਸੈਨਾ ਦੇ ਰਸਾਲੇ 'ਸਾਮਨਾ' ਨੇ ਜੰਮ ਕੇ ਬਚਾਅ ਕੀਤਾ ਹੈ।
ਹਾਲ 'ਚ ਚੀਨ 'ਚ ਖ਼ਤਮ ਹੋਏ ਫੀਬਾ ਏਸ਼ੀਆ ਕੱਪ ਦੌਰਾਨ 2 ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮੀਜੋਤ ਸਿੰਘ ਨੂੰ ਖੇਡ ਦੇ ਮੈਦਾਨ 'ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਪਟਕਾ ਲਾਹੁਣ ਲਈ ਕਿਹਾ ਸੀ।ਮੈਚ ਸ਼ੁਰੂ ਹੋਣ ਤੋਂ ਪਹਿਲ਼ਾਂ ਮੈਚ ਦੇ ਰੈਫਰੀ ਨੇ ਸਿੱਖ ਖਿਡਾਰੀਆਂ ਨੂੰ ਪਟਕੇ ਉਤਾਰਨ ਨੂੰ ਕਿਹਾ ਸੀ, ਹਾਲੇ ਤੱਕ ਸਿਰਫ਼ ਬਾਕਸਿੰਗ 'ਚ ਅਜਿਹੀ ਪਾਬੰਦੀ ਲਾਈ ਜਾਂਦੀ ਸੀ ਅਤੇ ਬਾਸਕਿਟਬਾਲ 'ਚ ਅਜਿਹੀ ਕਦੇ ਵੀ ਪਾਬੰਦੀ ਨਹੀਂ ਲਾਈ ਗਈ।
ਸ਼ਹਿਰ ਦੇ ਇਕ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਵਿਚ ਇਕ ਸਿੱਖ 'ਤੇ ਲੱਗੇ ਅਪਰਾਧਕ ਦੋਸ਼ਾਂ ਨੂੰ ਅਮਰੀਕੀ ਅਦਾਲਤ ਨੇ ਸਿੱਖ ਦੇ ਖਿਲਾਫ ਸਾਰੇ ਦੋਸ਼ ਹਟਾਉਂਦੇ ਹੋਏ ਕਿਹਾ ਕਿ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦਾ ਪਾਲਣ ਨਿਰਭੈ ਰੂਪ ਵਿਚ ਕਰਨ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਪਿਛਲੇ ਦਿਨੀ ਚੀਨ 'ਚ ਇੱਕ ਅੰਤਰਰਾਸ਼ਟਰੀ ਬਾਸਕਟਬਾਲ ਮੁਕਾਬਲੇ 'ਚ ਭਾਰਤ ਵਲੋਂ ਗਏ ਸਿੱਖ ਖਿਡਾਰੀਆਂ ਨੂੰ ਉਨ੍ਹਾਂ ਦੇ ਸਿਰ ‘ਤੇ ਬੰਨੀਆਂ ਛੋਟੀਆਂ ਦਸਤਰਾਂ ਨੂੰ ਮੈਚ ਦੇ ਰੈਫਰੀ ਵੱਲੋਂ ਉਤਾਰਕ ਖੇਡਣ ਨੂੰ ਕਹੇ ਜਾਣ ਦੀਆਂ ਖ਼ਬਰਾਂ ਤੋਂ ਹੈਰਾਨ ਉੱਚ ਅਮਰੀਕੀ ਸੰਸਦਾਂ ਨੇ ਇੱਕ ਮੁਹਿੰਮ ਛੇੜਦੇ ਹੋਏ ਫੀਬਾ ਨੂੰ ਕਿਹਾ ਹੈ ਕਿ ਉਹ ਆਪਣੀ ਭੇਦਭਾਵ ਵਾਲੀ ਨੀਤੀ ਦੀ ਸਮੀਖਿਆ ਕਰੇ।
ਭਾਜਪਾ ਦੇ ਭਾਰਤ ਦੇ ਤਖਤੇ ‘ਤੇ ਕਾਬਜ਼ ਹੋਣ ਤੋਂ ਬਾਅਦ ਉਸਦੀ ਫਿਰਕਾਪ੍ਰਸਤੀ ਦਿਨ-ਬ ਦਿਨ ਜੰਗਲ ਦੀ ਅੱਗ ਵਾਂਗ ਵੱਧਦੀ ਜਾ ਰਹੀ ਹੈ ਅਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਆਏ ਦਿਨ ਡਰਾਇਆ ਧਮਕਾਇਆ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ’ਤੇ ਹਰਿਆਣਾ ਸਰਕਾਰ ਨਾਲ ਸਿਆਸੀ ਲੜਾਈ ਵਿੱਚ ਉਲਝਿਆ ਹੋਇਆ ਹੈ ਪਰ ਉਹ ਪ੍ਰੋ. ਦਵਿੰਦਰ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਬਾਰੇ ਸੰਜੀਦਾ ਨਹੀਂ ਹੈ।
ਬਾਦਲ ਦਲ ਦੇ ਨੇੜਲੇ ਸੂਤਰਾਂ ਅਨਸਾਰ ਵੱਖਰੀ ਹਰਿਆਣਾ ਕਮੇਟੀ ਦੇ ਮਸਲੇ ‘ਤੇ ਮੋਰਚਾ ਲਾਉਣ ਦੇ ਲਈ ਬਾਦਲ ਦਲ ਅੰਦਰ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਦਲ ਦੇ ਬਹੁਤੇ ਆਗੂ ਇਸ ਮੁਦੇ ‘ਤੇ ਮੋਰਚਾ ਲਾਉਣ ਦੇ ਪੱਖ ਵਿੱਚ ਨਹੀਂ ਹਨ ਪਰ ਪਾਰਟੀ ਅੰਦਰ ਲੋਕਤੰਤਰੀ ਮਾਹੋਲ ਨਾ ਹੋਣ ਕਰਕੇ ਕੋਈ ਵੀ ਆਗੂ ਇਹ ਗੱਲ ਵੱਡੇ ਬਾਦਲ ਦੇ ਮੁੰਹ ‘ਤੇ ਕਹਿਣ ਨੂੰ ਤਿਆਰ ਨਹੀ। ਵੱਡੇ ਬਾਦਲ ਵੱਲੋਂ ਹਰਿਆਣਾ ਕਮੇਟੀ ਵਿਰੁੱਧ ਲਏ ਸਖਤ ਸਟੈਂਡ ਕਾਰਣ ਕੋਈ ਵੀ ਆਗੂ ਇਸ ਮਸਲੇ ‘ਤੇ ਬਾਦਲ ਵੱਲੋਂ ਅਖਤਿਆਰ ਕੀਤੇ ਪੈਤੜੇ ‘ਤੇ ਕਿੰਤੂ ਪ੍ਰੰਤੂ ਕਰਨ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ।
ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਦੀ ਮੰਗ ‘ਤੇ ਬਣਾਈ ਗਈ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਨਾਮਜ਼ਦਗੀ ਨਾਲ ਗੁਰਦੁਆਰਾ ਕਮੇਟੀ ਲਈ ਆਰੰਭੇ ਸੰਘਰਸ਼ ਦਾ ਇੱਕ ਪੜਾਅ ਪੂਰਾ ਹੋ ਗਿਆ ਹੈ।ਅੱਜ ਸਰਕਾਰ ਨੇ ਕਮੇਟੀ ਦੇ 41 ਮੈਬਰਾਂ ਦਾ ਸਰਕਾਰੀ ਤੌਰ ‘ਤੇ ਐਲਾਨ ਕਰ ਦਿੱਤਾ ਗਿਆ ਹੈ।
ਮਹਾਰਾਸ਼ਟਰ ਸਦਨ 'ਚ ਮਹਾਰਾਸ਼ਟਰ ਦੇ ਪਕਵਾਨ ਨਾ ਪਰੋਸੇ ਜਾਣ ਤੋਂ ਨਾਰਾਜ਼ ਸ਼ਿਵ ਸੈਨਾ ਦੇ 11 ਸੰਸਦ ਮੈਂਬਰਾਂ ਨੇ ਕੈਟਰਿੰਗ ਸੁਪਰਵਾਇਜ਼ਰ ਅਰਸ਼ਦ ਨਾਲ ਬੁਰਾ ਸਲੂਕ ਕੀਤਾ।
ਰਾਜਸੀ ਸੱਤਾ ਅਤੇ ਬਹੁ-ਗਿਣਤੀ ਦੇ ਹੰਕਾਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਡਾ. ਪ੍ਰਵੀਨ ਤੋਗੜੀਆ ਵੱਲੋਂ ਮੁਸਲਮਾਨਾ ਨੂੰ ਧਮਕਾਉਣ ਦੇ ਆਪਣੇ ਬਿਆਨ, ਜਿਸ ਵਿੱਚ ਉਸਨੇ ਕਿਹਾ ਸੀ “ਕਿ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਪਰ ਮੁਜ਼ਫਰਨਗਰ ਤੁਸੀਂ ਨਹੀਂ ਭੁੱਲੇ ਹੋਵੋਗੇ ਹਿੰਦੂਆਂ ਦੀ ਸਹਿਣਸ਼ੀਲਤਾ ਨੂੰ ਕਾਇਰਤਾ ਸਮਝਣ ਦੀ ਹਿੰਮਾਕਤ ਨਾ ਕਰੋ ਅਤੇ ਮੁਜ਼ਫਰਨਗਰ ਨੂੰ ਹਮੇਸ਼ਾਂ ਯਾਦ ਰੱਖੋ”, ਸੰਬੰਧੀ ਸੋਮਵਾਰ ਨੂੰ ਕਿਹਾ ਕਿ ਉਹ ਅਪਣੇ ਬਿਆਨ ‘ਤੇ ਕਾਇਮ ਹੈ।
« Previous Page — Next Page »