ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਦਾ ਮੁੱਦਾ ਮੁੱਖ ਮੁੱਦਾ ਬਣਿਆ ਹੋਇਆ ਹੈ ਅਤੇ ਸੱਤਾਧਾਰੀ ਪਾਰਟੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਇੱਕ ਦੁਜੇ ਨੂੰ ਠਿੱਬੀ ਲਾਉਣ ਦੀ ਤਾਕ ਵਿੱਚ ਹਨ ।
ਵੱਖਰੀ ਹਰਿਆਣਾ ਕਮੇਟੀ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ, ਹਰਿਆਣਾ ਗੁਰਦੁਆਰਾ ਐੱਡਹਾਕ ਕਮੇਟੀ ਅਤੇ ਹਰਿਆਣਾ ਸਰਕਾਰ ਦਰਮਿਆਨ ਚੱਲ ਰਹੀ ਤਿਨਕੋਨੀ ਕੱਸ਼ਮਕੱਸ਼ ਦੌਰਾਨ ਅੱਜ ਹਰਿਆਣਾ ਦੇ ਵਿੱਤ ਮੰਤਰੀ ਸ: ਹਰਮਹਿੰਦਰ ਸਿੰਘ ਚੱਠਾ ਨੇ ਨੇ ਕਿਹਾ ਕਿ ਹਰਿਆਣਾ ਸਰਕਾਰ ਹਰਿਆਣਾ ਦੇ ਗੁਰਦੁਆਰਾ ਸਹਿਬਾਨਾਂ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪੰਜਾਬ ਤੋਂ ਆਏ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਕੱਢਣ ਲਈ ਕਿਸੇ ਵੀ ਕੀਮਤ ‘ਤੇ ਗੁਰਦੁਆਰਾ ਸਹਿਬਾਨਾਂ ਵਿੱਚ ਪੁਲਿਸ ਨਹੀਂ ਭੇਜੇਗੀ।
ਕਈ ਮਹੀਨਿਆਂ ਤੋਂ ਲਾਪਤਾ ਮਲੇਸ਼ੀਆਈ ਜਹਾਜ ਦੇ ਮਲਬੇ ਅਤੇ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਚੱਲ ਰਹੀ ਬਿਆਨਬਾਜ਼ੀ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਲੇਸ਼ੀਆਈ ਜਹਾਜ਼ ਹਾਦਸੇ ਦੀ ਜਾਂਚ ਪੜਤਾਲ ਪੂਰੀ ਹੋਣ ਤੱਕ ਸਾਰੇ ਪੱਖਾਂ ਨੂੰ ਜਲਦਬਾਜ਼ੀ 'ਚ ਨਤੀਜੇ 'ਤੇ ਨਾ ਪਹੁੰਚਣ ਤੇ ਰਾਜਨੀਤਿਕ ਬਿਆਨਬਾਜ਼ੀ ਤੋਂ ਬਚਣ ਦੀ ਅਪੀਲ ਕੀਤੀ ਹੈ।
ਹਾਫਿਜ਼ ਸਈਅਦ - ਵੇਦ ਪ੍ਰਕਾਸ਼ ਪੱਤਰਕਾਰ ਦੇ ਮਾਮਲੇ ਵਿੱਚ ਰਾਮ ਦੇਵ ਨੇ ਕਿਹਾ ਕਿ ਜੇਕਰ ਸਈਅਦ ਨਾਲ ਮੁਲਾਕਾਤ ਕਰਨ ਸਮੇਂ ਵੇਦ ਪ੍ਰਕਾਸ਼ ਨੇ ਭਾਰਤ ਤੋਂ ਕਸ਼ਮੀਰ ਨੂੰ ਵੱਖ ਕਰਨ ਦੀ ਗੱਲ ਕਹੀ ਹੈ ਤਾਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ।
ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਲਈ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਵੱਖਰੀ ਕਮੇਟੀ ਬਣਾਕੇ ਸਿੱਖਾਂ 'ਚ ਵੰਡੀਆਂ ਪਾਉਣ ਦੀ ਕੀਤੀ ਗਈ ਇਸ ਕਾਰਵਾਈ ਪਿੱਛੇ ਗਾਂਧੀ ਪਰਿਵਾਰ ਦਾ ਸਿੱਧਾ ਹੱਥ ਹੈ, ਜਿਸ ਨੇ ਪਿਛੋਕੜ 'ਚ ਨਾ ਸਿਰਫ ਸਾਕਾ ਨੀਲਾ ਤਾਰਾ ਤੇ ਸਿੱਖ ਕਤਲੇਆਮ ਨੂੰ ਅੰਜ਼ਾਮ ਦਿੱਤਾ ਸਗੋਂ ਹੁਣ ਵੀ ਸਿੱਖਾਂ ਖਿਲਾਫ ਸਾਜ਼ਿਸ਼ ਦੀ ਨੀਤੀ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਅਦਾਲਤ ਵੱਲੋਂ ਦਿੱਤੀ ਸਜ਼ਾ ਪੂਰੀ ਕਰਨ ਦੇ ਬਾਵਜ਼ੂਦ ਵੀ ਚੰਡੀਗੜ੍ਹ ਦੀ ਬੂਡੈਲ ਜੇਲ ਵਿੱਚ ਬੰਦ ਸਿਆਸੀ ਸਿੱਖ ਕੈਦੀ ਸਮਸ਼ੇਰ ਸਿੰਘ ਦੀ ਪੱਕੀ ਰਿਹਾਈ ਨੂੰ ਲੈ ਕੇ ਚੰਡੀਗੜ੍ਹਪ੍ਰਸ਼ਾਸਨ ਨੇ ਅੜਿੱਕਾ ਢਾਹ ਦਿੱਤਾ ਹੈ ।
ਹਰਿਆਣਾ ਸਰਕਾਰ ਵੱਲੋਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਆਪਣੇ ਹੱਕ ਵਿੱਚ ਭੁਗਤਾਣ ਤੋਂ ਬਾਅਦ ਹੁਣ ਦਿੱਲੀ ਦੇ ਦਰ ‘ਤੇ ਅਲਖ ਜਗਾਈ ਹੈ ਤਾਂ ਕਿ ਕਿਸੇ ਵੀ ਤਰਾਂ ਵੱਖਰੀ ਗੁਰਦੁਆਰਾ ਕਮੇਟੀ ਨੂੰ ਬਨਣ ਤੋਂ ਰੋਕਿਆ ਜਾਵੇ।
ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਅਕਾਲੀਆਂ ਅਤੇ ਹਰਿਆਣਾ ਦੇ ਸਿੱਖਾਂ ਵਿਚਾਲੇ ਜਿਸਮਾਨੀ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ। ਉਹਨਾਂ ਕਿਹਾ ਕਿ ਕੌਮ ਅੰਦਰ ਆਪਸੀ ਖਾਨਾਜੰਗੀ ਦੀ ਜੋ ਤਸਵੀਰ ਉਭਰ ਕੇ ਸਾਹਮਣੇ ਆਈ ਹੈ ਉਹ ਬਹੁਤ ਮੰਦਭਾਗੀ ਹੈ ਅਤੇ ਇਸ ਨਾਲ ਕੌਮੀ ਆਜ਼ਾਦੀ ਸੰਘਰਸ਼ ਨੂੰ ਡਾਢੀ ਸੱਟ ਵਜੇਗੀ। ਉਹਨਾਂ ਕਿਹਾ ਕਿ ਜੇਕਰ ਆਪਸੀ ਹਿੰਸਕ ਟਕਰਾਅ ਹੁੰਦਾ ਹੈ ਤਾਂ ਕੌਮ ਲਈ ਉਵੇਂ ਹੀ ਨਾਮੋਸ਼ੀ ਹੋਵੇਗੀ ਜਿਵੇਂ ਅਕਾਲ ਤਖਤ ਸਾਹਿਬ ਉਤੇ 6 ਜੂਨ ਨੂੰ ਸਿੱਖਾਂ ਦੇ ਦੋ-ਧਿਰਾਂ ਵਿਚਾਲੇ ਝੜਪ ਨਾਲ ਹੋਈ ਸੀ।
ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਏਸ਼ੀਆ ਕੱਪ ਵਿਚ ਉਸ ਸਮੇਂ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੌਮਾਂਰਤੀ ਫੁੱਟਬਾਲ ਫ਼ੈਡਰੇਸ਼ਨੇ ਨੇ ਸੁਰੱਖਿਆ ਕਾਰਨਾਂ ਦੀ ਦੁਹਾਈ ਦਿੰਦਿਆਂ ਉਨ੍ਹਾਂ ਅੱਗੇ ਦਸਤਾਰਾਂ ਉਤਾਰ ਖੇਡਣ ਜਾਂ ਮੈਚ ਵਿਚੋਂ ਬਾਹਰ ਜਾਣ ਦੀ ਸ਼ਰਤ ਰੱਖ ਦਿਤੀ।
« Previous Page — Next Page »