November 2016 Archive

ਗੁਜਰਾਤ: ਸਥਾਨਕ ਚੋਣਾਂ ‘ਚ ਭਾਜਪਾ ਦੀ ਹੂੰਝਾਫੇਰ ਜਿੱਤ; 125 ‘ਚੋਂ 109 ਸੀਟਾਂ ‘ਤੇ ਜਿੱਤ

ਗੁਜਰਾਤ 'ਚ ਜ਼ਿਲ੍ਹਾ ਪੰਚਾਇਤ, ਤਹਿਸੀਲ ਪੰਚਾਇਤ ਅਤੇ ਨਗਰ ਪਾਲਕਾ ਦੀਆਂ 125 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ 'ਚ ਭਾਜਪਾ 109 ਸੀਟਾਂ ਜਿੱਤ ਗਈ ਹੈ। ਇਸਤੋਂ ਪਹਿਲਾਂ ਭਾਜਪਾ ਦੀ 125 ਵਿਚੋਂ 64 ਸੀਟਾਂ ਸਨ, ਜਿਹੜੀਆਂ ਵਧ ਕੇ 109 ਹੋ ਗਈਆਂ ਹਨ। ਕਾਂਗਰਸ ਦੀਆਂ ਪਹਿਲਾਂ 52 ਸੀਟਾਂ ਸਨ ਜੋ ਹੁਣ ਘਟ ਕੇ 16 ਰਹਿ ਗਈਆਂ ਹਨ।

ਜੰਮੂ ‘ਚ ਮੁਜਾਹਦੀਨਾਂ ਵਲੋਂ ਭਾਰਤੀ ਫੌਜ ‘ਤੇ ਹਮਲੇ; 5 ਮੁਜਾਹਦੀਨ ਅਤੇ 3 ਭਾਰਤੀ ਫੌਜੀ ਮਰੇ

ਜੰਮੂ 'ਚ ਭਾਰਤੀ ਫੌਜ ਦੀ 16ਵੀਂ ਕੋਰ ਦੇ ਮੁੱਖ ਦਫਤਰ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਚਮਲਿਆਲ ਪੋਸਟ 'ਤੇ ਮੁਜਾਹਦੀਨਾਂ ਨੇ ਹਮਲਾ ਕਰ ਦਿੱਤਾ। ਦੋ ਹਮਲਿਆਂ 'ਚ ਭਾਰਤੀ ਫੌਜੀ ਦਸਤਿਆਂ ਨਾਲ ਲੜਦੇ ਹੋਏ 5 ਮੁਜਾਹਦੀਨ ਮਾਰੇ ਗਏ ਹਨ।

ਨਾਭਾ ਜੇਲ੍ਹ ਬ੍ਰੇਕ: ਹਰਮਿੰਦਰ ਸਿੰਘ ਮਿੰਟੂ 7 ਦਿਨ ਦੇ ਪੁਲਿਸ ਰਿਮਾਂਡ ‘ਤੇ

ਮੀਡੀਆ ਰਿਪੋਰਟਾਂ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਨਾਭਾ ਜੇਲ੍ਹ ਬ੍ਰੇਕ: ਯੂ.ਪੀ. ਤੋਂ ਗ੍ਰਿਫਤਾਰ ਪਲਵਿੰਦਰ ਦੇ ਮਾਪਿਉਂ ਕੋਲੋਂ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ

ਨਾਭਾ ਜੇਲ੍ਹ ਬ੍ਰੇਕ ਕੇਸ 'ਚ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਪਿੰਦਾ ਦੇ ਪਿਤਾ ਰੇਸ਼ਮ ਸਿੰਘ ਸੰਧੂ ਕੋਲੋਂ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ ਹੈ।

ਪਰਗਟ ਸਿੰਘ ਅਤੇ ਨਵਜੋਤ ਕੌਰ ਸਿੱਧੂ ਕਾਂਗਰਸ ਵਿੱਚ ਸ਼ਾਮਲ, ਸਿੱਧੂ ਵੀ ਹੋਣਗੇ ਸ਼ਾਮਲ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸਾਬਕਾ ਅਕਾਲੀ ਆਗੂ ਪਰਗਟ ਸਿੰਘ ਅਤੇ ਭਾਜਪਾ ਦੀ ਸਾਬਕਾ ਆਗੂ ਡਾ. ਨਵਜੋਤ ਕੌਰ ਸਿੱਧੂ ਕੱਲ੍ਹ ਮੰਗਲਵਾਰ ਸੀਨੀਅਰ ਕਾਂਗਰਸ ਆਗੂਆਂ ਦੀ ਹਾਜ਼ਰੀ ਵਿੱਚ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਡਾ. ਸਿੱਧੂ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਵੀ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਆਗੂਆਂ ਨੂੰ ਗੁਲਦਸਤੇ ਭੇਟ ਕਰ ਕੇ ਅਤੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ, ਹਰੀਸ਼ ਚੌਧਰੀ ਤੇ ਹੋਰ ਆਗੂ ਹਾਜ਼ਰ ਸਨ।

ਐਸ.ਵਾਈ.ਐਲ.: ਅਕਾਲੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਪ੍ਰਣਬ ਮੁਖਰਜੀ ਨਾਲ ਮੁਲਾਕਾਤ

ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ ’ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਵਫ਼ਦਾਂ ਦੀ ਅਗਵਾਈ ਕਰਦਿਆਂ ਰਾਸ਼ਟਰਪਤੀ ਨੂੰ ਮਿਲ ਕੇ ਐਸਵਾਈਐਲ ਨਹਿਰ ਦੇ ਮੁੱਦੇ ’ਤੇ ਆਪਣਾ ਪੱਖ ਰੱਖਿਆ।

ਨਾਭਾ ਜੇਲ੍ਹ ਬ੍ਰੇਕ: ਹੁਣ ਤਕ ਹਰਮਿੰਦਰ ਸਿੰਘ ਮਿੰਟੂ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀਆਂ

ਪੁਲਿਸ ਦੇ ਦਾਅਵਿਆਂ ਮੁਤਾਬਕ ਨਾਭਾ ਜੇਲ੍ਹ ’ਚੋਂ ਭੱਜੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਅਰਵਿੰਦ ਦੀਪ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਿੰਟੂ ਨੂੰ ਐਤਵਾਰ ਰਾਤ ਹੀ ਫੜ ਲਿਆ ਸੀ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਨਾਭਾ ਜੇਲ੍ਹ ਬ੍ਰੇਕ: ਦੇਹਰਾਦੂਨ ਪੁਲਿਸ ਨੇ 2 ਲੋਕ ਹਿਰਾਸਤ ‘ਚ ਲਏ

ਨਾਭਾ ਜੇਲ੍ਹ ਬ੍ਰੇਕ ਕੇਸ 'ਚ ਦੇਹਰਾਦੂਨ ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ

ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ। ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਸੁਸਾਇਟੀ ਦੇ ਖੁੱਲ੍ਹੇ ਵਿਹੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਬੁਲਾਰਿਆਂ ਨੇ ਅਹਿਦ ਦੁਹਰਾਇਆ ਕਿ ਉਹ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੰਘ-ਸਿੰਘਣੀਆਂ ਵਲੋਂ ਮਿੱਥੇ ਅਜ਼ਾਦ ਖਾਲਸਾ ਰਾਜ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਰਹਿਣਗੇ।

ਨਾਭਾ ਜੇਲ੍ਹ ਬ੍ਰੇਕ: ਫਰਾਰੀ ਲਈ ਵਰਤੀ ਗਈ ਇਕ ਹੋਰ ਕਾਰ ਕੈਥਲ ਵਿਖੇ ਬਰਾਮਦ

ਨਾਭਾ ਜੇਲ੍ਹ ਤੋਂ ਭੱਜਣ ਲਈ ਵਰਤੀ ਗਈਆਂ ਕਾਰਾਂ ਵਿਚੋਂ ਇਕ ਹੋਰ ਕਾਰ ਹਰਿਆਣਾ ਦੇ ਪਿੰਡ ਫਰਲ੍ਹ, ਜ਼ਿਲ੍ਹਾ ਕੈਥਲ 'ਚ ਬਰਾਮਦ ਹੋਈ ਹੈ। ਕਾਰ ਬਰਾਮਦ ਹੋਣ ਦੀ ਥਾਂ ਨਾਭਾ ਤੋਂ 70 ਕਿਲੋਮੀਟਰ ਦੂਰ ਸਥਿਤ ਹੈ।

« Previous PageNext Page »