November 2016 Archive

ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵੱਲੋਂ ਭਾਰਤ ਨਾਲੋਂ ਵਪਾਰਕ ਨਾਤਾ ਤੋੜਨ ਦੀ ਮੰਗ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲੋਂ ਫ਼ੌਰੀ ਵਪਾਰਕ ਨਾਤਾ ਤੋੜਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਉਪ ਚੇਅਰਮੈਨ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ "ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ’ਤੇ ਸਾਡੇ ਜਵਾਨਾਂ ਅਤੇ ਮਾਸੂਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਉਧਰੋਂ ਆਏ ਫ਼ਲਾਂ ਦਾ ਆਨੰਦ ਮਾਣ ਰਹੇ ਹਨ।" ਉਨ੍ਹਾਂ ਕਿਹਾ ਕਿ ਭਾਰਤ ਨਾਲੋਂ ਵਪਾਰਕ ਨਾਤਾ ਤੋੜਨ ਅਤੇ ਉਸ ਦੇਸ਼ ਵਿਰੁੱਧ ਇਕਜੁੱਟ ਹੋਣ ਦਾ ਇਹ ਢੁਕਵਾਂ ਸਮਾਂ ਹੈ।

ਨਾਭਾ ਜੇਲ੍ਹ ਬ੍ਰੇਕ: 30 ਵਿਰੁੱਧ ਮਾਮਲਾ ਦਰਜ

ਨਾਭਾ ਜੇਲ੍ਹ ਤੋਂ ਫ਼ਰਾਰ ਹੋਏ ਦੋ ਖਾੜਕੂਆਂ ਅਤੇ 4 ਗੈਂਗਸਟਰਾਂ ਦੇ ਮਾਮਲੇ ਵਿਚ ਪੁਲਿਸ ਨੇ ਮੁੱਢਲੀ ਛਾਣਬੀਣ ਤੋਂ ਬਾਅਦ ਸਹਾਇਕ ਨਿਗਰਾਨ ਸਮੇਤ 9 ਪੁਲਿਸ ਕਰਮਚਾਰੀਆਂ, 6 ਫ਼ਰਾਰ ਹੋਏ ਕੈਦੀਆਂ ਅਤੇ 15 ਦੇ ਕਰੀਬ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਕੱਦਮਾ ਨੰ: 142 ਥਾਣਾ ਕੋਤਵਾਲੀ ਨਾਭਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307, 392, 223, 224 120 ਵੀ 148,149 ਅਤੇ ਗ਼ੈਰ ਕਾਨੂੰਨੀ ਅਸਲਾ ਕਾਨੂੰਨ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜਿਨ੍ਹਾਂ ਜੇਲ੍ਹ ਤੇ ਪੁਲਿਸ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ 'ਚ ਸਹਾਇਕ ਜੇਲ੍ਹ ਨਿਗਰਾਨ ਭੀਮ ਸਿੰਘ, ਸਿਪਾਹੀ ਹੰਸ ਰਾਜ, ਜੇਲ ਵਾਰਡਨ ਜਸਵਿੰਦਰ ਸਿੰਘ, ਜਗਮੀਤ ਸਿੰਘ, ਮੁੱਖ ਸਿਪਾਹੀ ਸਾਹਿਬ ਸਿੰਘ, ਪੈਸਕੋ ਕਰਮਚਾਰੀ ਜਿਨ੍ਹਾਂ ਕੋਲ ਜੇਲ੍ਹ ਤੋਂ ਬਾਹਰ ਦੀ ਸੁਰੱਖਿਆ ਦਾ ਜ਼ਿੰਮਾ ਹੈ ਟੇਕ ਸਿੰਘ, ਦੋ ਕੈਦੀ ਨਿਰਮਲ ਖਾਂ ਅਤੇ ਕੁਲਦੀਪ ਸਿੰਘ ਅਤੇ 15 ਦੇ ਕਰੀਬ ਅਣਪਛਾਤੇ ਵਿਅਕਤੀ ਸ਼ਾਮਲ ਕੀਤੇ ਗਏ ਹਨ।

ਨਾਭਾ ਜੇਲ੍ਹ ਬ੍ਰੇਕ: ਹਰਮਿੰਦਰ ਸਿੰਘ ਮਿੰਟੂ ਦਿੱਲੀ ਤੋਂ ਗ੍ਰਿਫਤਾਰ: ਮੀਡੀਆ ਰਿਪੋਰਟ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ।

ਜੇਲ੍ਹ ਬ੍ਰੇਕ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ

ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਨੂੰ ਪੁਲਿਸ ਨੇ ਯੂ.ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾਂ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾਂ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ 'ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ ਹੋਣ ਵਾਲਿਆਂ ਦੀ ਮਦਦ ਕੀਤਾ ਹੈ।

ਨਾਭਾ ਜੇਲ੍ਹ ‘ਤੇ ਹਮਲੇ ‘ਚ ਪਾਕਿਸਤਾਨ ਦਾ ਹੱਥ: ਸੁਖਬੀਰ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੱਕ ਜਾਹਰ ਕੀਤਾ ਹੈ ਕਿ ਨਾਭਾ ਜੇਲ੍ਹ 'ਤੇ ਹਮਲੇ 'ਚ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ, ਕਿਉਂਕਿ ਲਾਈਨ ਆਫ ਕੰਟਰੋਲ (LOC) ਦੇ ਪਾਰ ਭਾਰਤੀ ਫੌਜ ਵਲੋਂ 'ਸਰਜੀਕਲ ਸਟ੍ਰਾਇਕ' ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ 'ਅੱਤਵਾਦ ਮੁੜ ਸੁਰਜੀਤ' ਕਰਨ ਦੀ ਫਿਰਾਕ 'ਚ ਹੈ।

ਨਾਭਾ ਜੇਲ੍ਹ ਫਰਾਰੀ ਕੇਸ ‘ਚ ਸ਼ਾਮਲ ਇਕ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ

ਪੰਜਾਬ ਦੀ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ 'ਤੇ ਹਮਲਾਵਰਾਂ ਵਿਚੋਂ ਇਕ ਨੂੰ ਯੂ.ਪੀ. ਦੇ ਸ਼ਾਮਲੀ ਤੋਂ ਗ੍ਰਿਫਤਾਰ ਹੋਣ ਦੀ ਖ਼ਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਵਿੰਦਰ ਨਾਂ ਦੇ ਇਹ ਬੰਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਉਸ ਕੋਲੋਂ ਪੁਛਗਿੱਛ ਕਰ ਰਹੀ ਹੈ।

ਨਾਭਾ ਜੇਲ੍ਹ: ਸਰਕਾਰੀ ਖਬਰ ਉਤੇ ਇਤਬਾਰ ਨਾ ਕਰੋ /ਕਈ ਹੋਰ ਪੱਖ ਵੀ ਹੋ ਸਕਦੇ ਹਨ: ਗਜਿੰਦਰ ਸਿੰਘ, ਦਲ ਖਾਲਸਾ

ਅੱਜ ਸਵੇਰੇ ਨਾਭਾ ਜੇਲ੍ਹ ਉਤੇ 'ਗੈਂਗਸਟਰਜ਼' ਦੇ ਹਮਲੇ ਦੀ ਖਬਰ ਆ ਰਹੀ ਹੈ, ਜਿਸ ਵਿੱਚ ਛੇ ਕੈਦੀ ਫਰਾਰ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੋ ਖਾਲਿਸਤਾਨੀ 'ਖਾੜ੍ਹਕੂ' ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਵੀ ਹਨ।

ਸਮਾਣਾ ਨੇੜੇ ਕਾਰ ‘ਤੇ ਫਾਇਰਿੰਗ ਕਰਕੇ ਪੰਜਾਬ ਪੁਲਿਸ ਫਰਾਰ: ਵੀਡੀਓ ਵਾਇਰਲ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ ਹੈ। ਵੀਡੀਓ ਵਿਚ ਪੰਜਾਬ ਪੁਲਿਸ ਵਾਲੇ ਭੱਜਦੇ ਦਿਖਾਈ ਦੇ ਰਹੇ ਹਨ ਜਦਕਿ ਇਕ ਪੁਲਿਸ ਵਾਲੇ ਨੂੰ ਲੋਕਾਂ ਨੇ ਫੜ ਲਿਆ ਹੈ।

ਭਾਰਤ ਦੇ ਸਾਬਕਾ ਫੌਜ ਮੁਖੀ ਬਿਕਰਮ ਸਿੰਘ ਨੇ ਕਿਹਾ “ਬਾਜਵਾ ਤੋਂ ਹੁਸ਼ਿਆਰ ਰਹਿਣਾ ਚਾਹੀਦਾ”

ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਬਿਕਰਮ ਸਿੰਘ ਨੇ ਪਾਕਿਸਤਾਨੀ ਫੌਜ ਦੇ ਨਵੇਂ ਬਣੇ ਮੁਖੀ ਲੈਫ਼ਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉਸ ਦੀ ਰੱਖਿਆ ਮਾਮਲਿਆਂ ਬਾਰੇ ਪਹੁੰਚ ਬਹੁਤ ਪੇਸ਼ੇਵਾਰਾਨਾ ਹੈ। ਜਨਰਲ ਬਾਜਵਾ ਨੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੀ ਮੁਹਿੰਮ ਦੌਰਾਨ ਜਨਰਲ ਬਿਕਰਮ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੈ। ਜਨਰਲ ਬਾਜਵਾ ਨੂੰ ਕੰਟਰੋਲ ਰੇਖਾ, ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਤਰੀ ਇਲਾਕਿਆਂ ’ਚ ਫੌਜੀ ਕਾਰਵਾਈਆਂ ’ਚ ਮੁਹਾਰਤ ਹਾਸਲ ਹੈ।

ਨਾਭਾ ਜੇਲ੍ਹ: ਸੁਖਬੀਰ ਬਾਦਲ ਵਲੋਂ ਸਪੈਸ਼ਲ ਟਾਸਕ ਫੋਰਸ ਕਾਇਮ, ਫਰਾਰੀ ਤੋਂ ਬਾਅਦ ਇਕ ਮੁਕਾਬਲੇ ਦੀ ਪੁਸ਼ਟੀ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਨਾਭਾ ਜੇਲ੍ਹ 'ਤੇ ਹੋਏ ਹਮਲੇ ਤੋਂ ਬਾਅਦ ਫ਼ਰਾਰ ਹੋਏ ਕੈਦੀਆਂ ਦੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ।

« Previous PageNext Page »