ਸਿਆਸੀ ਖਬਰਾਂ

ਜੰਮੂ ‘ਚ ਮੁਜਾਹਦੀਨਾਂ ਵਲੋਂ ਭਾਰਤੀ ਫੌਜ ‘ਤੇ ਹਮਲੇ; 5 ਮੁਜਾਹਦੀਨ ਅਤੇ 3 ਭਾਰਤੀ ਫੌਜੀ ਮਰੇ

November 29, 2016 | By

ਨਵੀਂ ਦਿੱਲੀ: ਜੰਮੂ ‘ਚ ਭਾਰਤੀ ਫੌਜ ਦੀ 16ਵੀਂ ਕੋਰ ਦੇ ਮੁੱਖ ਦਫਤਰ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਚਮਲਿਆਲ ਪੋਸਟ ‘ਤੇ ਮੁਜਾਹਦੀਨਾਂ ਨੇ ਹਮਲਾ ਕਰ ਦਿੱਤਾ। ਦੋ ਹਮਲਿਆਂ ‘ਚ ਭਾਰਤੀ ਫੌਜੀ ਦਸਤਿਆਂ ਨਾਲ ਲੜਦੇ ਹੋਏ 5 ਮੁਜਾਹਦੀਨ ਮਾਰੇ ਗਏ ਹਨ।

ਪਹਿਲਾਂ ਕੌਮਾਂਤਰੀ ਸਰਹੱਦ ‘ਤੇ ਲੱਗੀ ਤਾਰ ਨੂੰ ਕੱਟ ਕੇ ਮੁਜਾਹਦੀਨਾਂ ਨੇ ਬੀਐਸਐਫ ਦੀ ਚੌਂਕੀ ‘ਤੇ ਹਮਲਾ ਕੀਤਾ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ 3 ਮੁਜਾਹਦੀਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਦਕਿ ਚਾਰ ਘੰਟੇ ਚੱਲੇ ਇਸ ਮੁਕਾਬਲੇ ‘ਚ ਬੀਐਸਐਫ ਦਾ ਇਕ ਸਿਪਾਹੀ ਵੀ ਗੰਭੀਰ ਜ਼ਖਮੀ ਹੋ ਗਿਆ ਹੈ।

ਹਮਲੇ ਤੋਂ ਬਾਅਦ ਭਾਰਤੀ ਫੌਜੀਆਂ ਨੇ ਇਲਾਕੇ ਨੂੰ ਘੇਰਾ ਪਾਇਆ

ਹਮਲੇ ਤੋਂ ਬਾਅਦ ਭਾਰਤੀ ਫੌਜੀਆਂ ਨੇ ਇਲਾਕੇ ਨੂੰ ਘੇਰਾ ਪਾਇਆ

ਦੂਜੇ ਪਾਸੇ, ਮੁਜਾਹਦੀਨਾਂ ਨੇ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜੰਮੂ ‘ਚ 16ਵੀਂ ਕੋਰ ਦੇ ਮੁੱਖ ਦਫਤਰ ਨਗਰੋਟਾ ਦੇ ਨੇੜੇ ਫੌਜ ਦੀ 166 ਮੀਡੀਅਮ ਆਰਟਲਰੀ ਰੈਜੀਮੈਂਟ ‘ਤੇ ਆਤਮਘਾਤੀ ਹਮਲਾ ਕਰ ਦਿੱਤਾ। ਜਿਸ ‘ਚ ਫੌਜ ਦੇ ਇਕ ਜੂਨੀਅਰ ਕਮਿਸ਼ਨਡ ਆਫਸਰ (JCO) ਸਮੇਤ ਤਿੰਨ ਫੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਾਅਦ ‘ਚ ਇਕ ਫੌਜੀ ਦੀ ਮੌਤ ਹੋ ਗਈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਫੌਜ ਦਾ ਇਕ ਮੇਜਰ ਅਤੇ ਦੋ ਫੌਜੀ ਮਾਰੇ ਗਏ ਹਨ। ਪਰ ਅਧਿਕਾਰਤ ਤੌਰ ‘ਤੇ ਇਸਦੀ ਹਾਲੇ ਤਕ ਇਸ ਖ਼ਬਰ ਦੀ ਤਸਦੀਕ ਨਹੀਂ ਕੀਤੀ ਗਈ। ਖ਼ਬਰ ਲਿਖੇ ਜਾਣ ਤਕ ਮੁਕਾਬਲਾ ਜਾਰੀ ਦੱਸਿਆ ਜਾ ਰਿਹ ਹੈ। ਫਿਲਹਾਲ ਸ੍ਰੀਨਗਰ ਜਾਣ ਵਾਲੀ ਹਾਈਵੇ ‘ਤੇ ਟ੍ਰੈਫਿਕ ਬੰਦ ਹੈ ਅਤੇ ਮੁਕਾਬਲਾ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਕਿ ਮੁਜਾਹਦੀਨਾਂ ਨੇ ਨਗਰੋਟਾ ਸਥਿਤ ਕੋਰ ਮੁੱਖ ਦਫਤਰ ‘ਤੇ ਹਮਲਾ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਥੇ ਇੰਨੇ ਸਖਤ ਸੁਰੱਖਿਆ ਬੰਦੋਬਸਤ ਹਨ ਕਿ ਕੋਈ ਇਥੇ ਹਮਲੇ ਬਾਰੇ ਸੋਚ ਹੀ ਨਹੀਂ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,