August 25, 2025 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਵੱਲੋ ਅੱਜ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨ ਮਹਾਂਪੰਚਾਇਤ ਸੱਦੀ ਗਈ ਹੈ। ਇਸ ਕਿਸਾਨ ਮਹਾਂਪੰਚਾਇਤ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਉੱਤਰ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ, ਪੰਜਾਬ ਤੋਂ ਭਾਰੀ ਗਿਣਤੀ ਚ ਕਿਸਾਨ ਪਹੁੰਚ ਰਹੇ ਹਨ।

ਕਿਸਾਨ ਆਗੂ ਸ. ਬਲਦੇਵ ਸਿੰਘ ਸਿਰਸਾ ਤੇ ਸ. ਕਾਕਾ ਸਿੰਘ ਕੋਟੜਾ
ਪੰਜਾਬ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸ. ਬਲਦੇਵ ਸਿੰਘ ਸਿਰਸਾ ਤੇ ਸ. ਕਾਕਾ ਸਿੰਘ ਕੋਟੜਾ ਦੀ ਅਗਵਾਈ ‘ਚ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਤੋਂ ਜੰਤਰ ਮੰਤਰ ਲਈ ਰਵਾਨਾ ਹੋ ਗਿਆ ਹੈ।

ਕਿਸਾਨ ਮਹਾਪੰਚਾਇਤ ਦੌਰਾਨ ਕਿਸਾਨਾਂ ਦਾ ਵੱਡਾ ਇਕੱਠ
ਦਿੱਲੀ ਚ ਹੋ ਰਹੀ ਕਿਸਾਨ ਮਹਾਂਪੰਚਾਇਤ ਦੀਆਂ ਐਮ ਐਸ ਪੀ ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਅਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਿੱਚ ਖੇਤੀ, ਪੋਲਟਰੀ ਤੇ ਡੇਅਰੀ ਫਾਰਮਿੰਗ ਨੂੰ ਬਾਹਰ ਰੱਖਣ, ਸ਼ੰਭੂ ਬਾਰਡਰ, ਖਨੋਰੀ ਬਾਰਡਰ ਸੰਘਰਸ਼ ਦੌਰਾਨ ਦਰਜ਼ ਝੂਠੇ ਮੁਕੱਦਮਿਆਂ ਦੀ ਵਾਪਸੀ ਲਈ ਮੁੱਖ ਮੰਗਾਂ ਹਨ।
Related Topics: Baldev Singh Sirsa, Farmer Protest, Farmers Rights, Minimum Support Price (MSP), Punjab Farmers, Punjab Farmers Protest, Samyukt Kisan Morcha, Shambhu Border