ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕ ਅਹਿਮ ਇਕੱਤਰਤਾ ਹੋਈ । ਇਕੱਤਰਤਾ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਪੱਤਰਕਾਰ ਵਾਰਤਾ ਕਰਦਿਆਂ ਪੰਥਕ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਕਿਸੇ ਵੀ ਧਰਮ ਦਾ ਨਿਆਰਾਪਨ ਉਸ ਦੀ ਬੁਨਿਆਦ ਵਿਚ ਸਮਾਇਆ ਹੁੰਦਾ ਹੈ। ਸਿੱਖ ਧਰਮ ਦੀ ਬੁਨਿਆਦ ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਚੱਲ ਬਟਾਲੇ 'ਚ ਸਿੱਧਾਂ ਨੇ ਸਵਾਲ ਕੀਤਾ ਕਿ, ਤੁਹਾਡਾ ਗੁਰੂ ਕੌਣ ਹੈ, ਜਿਸ ਦੇ ਤੁਸੀਂ ਪੈਰੋਕਾਰ ਹੋ?
ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ।
ਅਵਰ ਉਪਦੇਸ ਤੇ ਆਪ ਨਾ ਕਰਨਾ ਗੁਰੂ ਆਖੇ ਓਹਨੇ ਜੰਮਣਾ ਮਰਨਾ
ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।
ਪਿਛਲੇ ਕੁਝ ਅਰਸੇ ਦੌਰਾਨ ਸਿੱਖ ਇਤਿਹਾਸ ਬਾਰੇ ਬਣ ਰਹੀਆਂ ਕਾਰਟੂਨ ਅਤੇ ਆਮ ਫਿਲਮਾਂ ਸਿੱਖੀ ਉੱਪਰ ਬਹੁਤ ਸੂਖਮ ਅਤੇ ਮਾਰੂ ਹਮਲਾ ਹਨ ਜਿਸ ਨੂੰ ਆਮ ਸਿੱਖ ਅਜੇ ਸਮਝ ਨਹੀਂ ਰਹੇ। ਸੱਥ ਪਹਿਲੇ ਦਿਨ ਤੋਂ ਸਿੱਖ ਇਤਿਹਾਸ ਉੱਪਰ ਬਣ ਰਹੀਆਂ ਫਿਲਮਾਂ ਦਾ ਵਿਰੋਧ ਕਰਦੀ ਆਈ ਹੈ।
ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ।
ਆਉਣ ਵਾਲੀ 6 ਸਤੰਬਰ ਨੂੰ 'ਐਮਰਜੈਂਸੀ' ਨਾਮੀ ਵਿਵਾਦਤ ਫਿਲਮ ਜਾਰੀ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਇੱਕ ਹਿੱਸੇ ਦਾ ਕਹਿਣਾ ਹੈ ਕਿ ਸਟੇਟ ਵੱਲੋਂ ਆਪਣਾ ਬਿਰਤਾਂਤ ਮਜ਼ਬੂਤ ਕਰਨ ਦੇ ਲਈ ਫਿਲਮ ਵਿੱਚ ਸਿੱਖ ਸ਼ਹੀਦਾਂ ਅਤੇ ਖਾੜਕੂ ਸਿੰਘਾਂ ਦੀ ਗਲਤ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਸੱਚ ਵੀ ਹੈ।