ਖਾਸ ਖਬਰਾਂ » ਸਿੱਖ ਖਬਰਾਂ

ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਦਾ ਸਾਂਝਾ ਬਿਆਨ

April 14, 2025 | By

ਚੰਡੀਗੜ੍ਹ: ਸਵਾਂਗ ਪੇਸ਼ ਕਰਦੀਆਂ ਫ਼ਿਲਮਾਂ ਵਿਰੁੱਧ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਵਲੋਂ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆਂ ਹੈ। ਇਹ ਬਿਆਨ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਨਾਲ ਇਨ ਬਿਨ ਸਾਂਝਾ ਕਰ ਰਹੇ ਹਾਂ।

ਸਾਂਝਾ ਬਿਆਨ

੧੪ ਅਪ੍ਰੈਲ ੨੦੨੫

ਗੁਰੂ ਸਾਹਿਬਾਨ, ਉਹਨਾਂ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਅਤੇ ਸਵਾਂਗ ਰਚਣ ਦੀ ਗੁਰਮਤਿ ਅਨੁਸਾਰ ਸਖਤ ਮਨਾਹੀ ਹੈ। ਪਿਛਲੇ ਸਮੇਂ ਅਜਿਹੀਆਂ ਫ਼ਿਲਮਾਂ ਸਬੰਧੀ ਸਿੱਖ ਸੰਗਤ ਵਿੱਚ ਭਾਰੀ ਰੋਸ ਨੂੰ ਵੇਖਦਿਆਂ ਅਜਿਹੀਆਂ ਫ਼ਿਲਮਾਂ ’ਤੇ ਪੱਕੀ ਰੋਕ ਲਾਉਣ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਮਤਾ ਪਾਸ ਕੀਤਾ ਸੀ ਪਰ ਉਸ ਤੋਂ ਬਾਅਦ ਵਪਾਰੀਆਂ ਅਤੇ ਨਕਲਚੀਆਂ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਛੱਡ ਕੇ ਅਕਾਲੀ ਫ਼ੌਜ ਦੇ ਪਵਿੱਤਰ ਬਾਣੇ ਅਤੇ ਸਸਤਰਾਂ ਦੇ ਅਦਬ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਸਮੇਂ ਵਿੱਚ ‘ਮਸਤਾਨੇ’ ਨਾਮ ਹੇਠ ਆਈ  ਅਜਿਹੀ ਇੱਕ ਫ਼ਿਲਮ ਤੋਂ ਬਾਅਦ ਹੁਣ ‘ਅਕਾਲ’ ਨਾਮ ਹੇਠ ਇੱਕ ਫ਼ਿਲਮ ਜਾਰੀ ਹੋਈ ਹੈ ਅਤੇ ਅਜਿਹੀਆਂ ਹੋਰ ਪਤਾ ਨਹੀ ਕਿੰਨੀਆਂ ਫ਼ਿਲਮਾਂ ਬਣ ਰਹੀਆਂ ਹੋਣਗੀਆਂ।

ਬਾਣਾ ਅਕਾਲ ਪੁਰਖ ਦੀ ਰਹਿਮਤ ਹੈ ਜਿਸ ਰਾਹੀਂ ਪਰਮ ਮਨੁੱਖ ਸਮੁੱਚੀ ਲੋਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਗੁਰੂ ਦੀ ਬਖ਼ਸ਼ਿਸ਼ ਹੈ, ਇਹ ਆਮ ਵਸਤਰ ਨਹੀਂ ਹਨ ਕਿ ਕੋਈ ਵੀ ਪਾ ਲਵੇ ਪਰ ਹੁਣ ਲਗਾਤਾਰ ਇਹ ਫ਼ਿਲਮਾਂ ਵਾਲੇ ਨਕਲਚੀ ਗੁਰੂ ਕੇ ਬਾਣੇ, ਸਸਤਰ, ਗੁਰੂ ਦੀ ਹਜ਼ੂਰੀ ਆਦਿ ਅਜਿਹੀਆਂ ਪਵਿੱਤਰ ਅਤੇ ਉੱਚੀਆਂ ਸੁੱਚੀਆਂ ਬਖਸ਼ਿਸ਼ਾਂ ਦੀ ਨਕਲ ਕਰਨ ਲੱਗੇ ਹੋਏ ਹਨ। ਆਪਣੇ ਵਪਾਰ ਲਈ ਇਹ ਪ੍ਰਚਾਰ ਕਰਨ ਦਾ ਢੋਂਗ ਕਰ ਰਹੇ ਹਨ। ਪੰਥ ਆਪਣੀਆਂ ਇਹਨਾਂ ਪਵਿੱਤਰ ਬਖਸ਼ਿਸ਼ਾਂ ਦੀ ਨਕਲ ਦੀ ਕਿਸੇ ਕੀਮਤ ’ਤੇ ਪ੍ਰਵਾਨਗੀ ਨਹੀ ਦੇਵੇਗਾ।

ਪਿਛਲੇ ਸਾਲ ੧੫੦ ਦੇ ਕਰੀਬ ਇਹਨਾਂ ਫ਼ਿਲਮਾਂ ਵਾਲਿਆਂ ਨੂੰ ਇੱਕ ਵਿਸਥਾਰਤ ਚਿੱਠੀ ਰਾਹੀਂ ਇਸ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਸੀ ਪਰ ਬਾਵਜੂਦ ਇਸ ਦੇ ਇਹ ਆਪਣੀ  ਜ਼ਿੱਦ ਨਹੀ ਛੱਡ ਰਹੇ ਅਤੇ ਇਸ ਤੋਂ ਵੀ ਅੱਗੇ ਜਾਂਦਿਆਂ ਹੁਣ ਇਹ ਇਸ ਸਾਰੇ ਮਸਲੇ ਵਿੱਚ ਸਿੱਖਾਂ ਵਿਚੋਂ ਹੀ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਸਿੱਖਾਂ ਨੂੰ ਆਪਸ ਵਿੱਚ ਉਲਝਾ ਰਹੇ ਹਨ। ਇਹ ਪੰਥ ਵਿੱਚ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਕਰਨ ਦੀਆਂ ਕੋਝੀਆਂ  ਹਰਕਤਾਂ ਕਰ ਰਹੇ ਹਨ। ਜਿਹੜੇ ਜਥੇ ਇਹਨਾਂ ਦੀਆਂ ਫ਼ਿਲਮਾਂ ਦਾ ਵਿਰੋਧ ਕਰਦੇ ਹਨ ਓਹਨਾ ਨੂੰ ਪੈਸੇ ਦੇ ਲਾਲਚ ਅਤੇ ਧਮਕੀਆਂ ਦਿੱਤੀਆਂ  ਜਾ ਰਹੀਆਂ ਹਨ। ਇਹ ਵਪਾਰੀ ਅਜਿਹਾ ਖਿਆਲ ਆਪਣੇ ਜ਼ਿਹਨ ਵਿਚੋਂ ਕੱਢ ਦੇਣ ਕਿ ਗੁਰੂ ਖਾਲਸਾ ਪੰਥ ਦੀ ਸੇਵਾ ਵਿੱਚ ਵਿਚਰ ਰਹੇ ਜਥੇ ਚੰਦ ਛਿੱਲੜਾਂ ਲਈ ਆਪਣੇ ਸਿਧਾਂਤ ਨਾਲ ਸਮਝੌਤਾ ਕਰ ਲੈਣਗੇ। ਸਾਨੂੰ ਅਜਿਹੀਆਂ ਫ਼ਿਲਮਾਂ ਕਿਸੇ ਕੀਮਤ ’ਤੇ ਪ੍ਰਵਾਨ ਨਹੀ ਹਨ।

ਇਤਿਹਾਸ ਦਾ ਇਹ ਸਮਾਂ ਇਸ ਲਈ ਵੀ ਬਹੁਤ ਅਹਿਮ ਹੈ ਕਿ ਇਸ ਵਕਤ ਜਦੋਂ ਬਿਪਰ ਇਹ ਸਿਧਾਂਤਕ ਕੁਰਾਹਾ ਪੱਕਾ ਕਰਨ ਦੇ ਯਤਨ ਵਿੱਚ ਹੈ ਤਾਂ ਸਿੱਖ ਸੰਗਤ ਆਪਣਾ ਬਣਦਾ ਫਰਜ ਨਿਭਾ ਰਹੀ ਹੈ ਅਤੇ ਸਿਰਮੌਰ ਸੰਸਥਾਵਾਂ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀਆਂ ਹਨ। ਇਹਨਾਂ ਦੀ ਇਸ ਢਿੱਲ ਦੇ ਕਰਕੇ ਹੀ ਸਿਨੇਮਾ ਮੰਡੀ ਦੇ ਇਹ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ।

ਪੰਥ ਸੇਵਾ ਵਿੱਚ ਵਿਚਰ ਰਹੇ ਜਥਿਆਂ ਨੂੰ ਇਸ ਮਸਲੇ ਸਬੰਧੀ ਗੁਰਮਤਾ ਕਰਨਾ ਚਾਹੀਦਾ ਹੈ ਤਾਂ ਕਿ ਸਵਾਂਗ ਦੇ ਇਸ ਕੁਰਾਹੇ ਨੂੰ ਪੱਕਾ ਹੀ ਬੰਦ ਕੀਤਾ ਜਾ ਸਕੇ।

ਸਹਿਮਤ:

  1. ਅੰਮ੍ਰਿਤ ਸੰਚਾਰ ਜਥਾ ਰੱਤਾਖੇੜਾ
  2. ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਕੰਵਰ ਚੜ੍ਹਤ ਸਿੰਘ)
  3. ਗੋਸ਼ਟਿ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ
  4. ਸਿੱਖ ਜਥਾ ਧੂਰੀ
  5. ਸਿੱਖ ਜਥਾ ਮਾਲਵਾ
  6. ਸਿੱਖ ਯੂਥ ਪਾਵਰ ਆਫ਼ ਪੰਜਾਬ
  7. ਦਰਬਾਰ ਏ ਖਾਲਸਾ
  8. ਪੰਥ ਸੇਵਕ ਜਥਾ ਮਾਝਾ
  9. ਪੰਥ ਪ੍ਰਥਮ ਜੱਥਾ, ਜੰਮੂ
  10. ਬਾਬਾ ਬਾਜ ਸਿੰਘ ਪੰਥਕ ਜਥਾ ਝੰਡੂਕੇ
  11. ਮੀਰੀ ਪੀਰੀ ਸੇਵਾ ਦਲ ਮਾਲਵਾ ਜੋਨ
  12. ਨੀਸਾਣਿ ਪ੍ਰਕਾਸ਼ਨ
  13. ਲੱਖੀ ਜੰਗਲ ਖਾਲਸਾ ਜਥਾ
  14. ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ
  15. ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਮੁਖੀ, ਪੰਜਆਬ ਲਾਇਰਜ਼)
  16. ਅਰਵਿੰਦਰ ਸਿੰਘ ਸੋਢੀ ਸਰਦੂਲਗੜ੍ਹ
  17. ਸਿਕੰਦਰ ਸਿੰਘ (ਡਾ.)
  18. ਸੁਖਜੀਤ ਸਿੰਘ (ਗੁਰੂ ਨਾਨਕ ਦੇਵ ਇੰਜ. ਕਾਲਜ ਲੁਧਿਆਣਾ)
  19. ਸਾਗਰ ਸਿੰਘ ਝੁਨੀਰ, ਪੰਥਕ ਅਕਾਲੀ ਲਹਿਰ (ਮਾਨਸਾ)
  20. ਸਿਮਰਨਜੀਤ ਕੌਰ (ਸਿੱਖ ਇਤਿਹਾਸ ਰੀਸਰਚ ਬੋਰਡ/ਸਿੱਖ ਰੈਫਰੈਂਸ ਲਾਇਬ੍ਰੇਰੀ)
  21. ਸਰਬਜੀਤ ਸਿੰਘ ਘੁਮਾਣ, ਸਿੱਖ ਲੇਖਕ ਅਤੇ ਵਿਚਾਰਕ
  22. ਸੇਵਾ ਸਿੰਘ
  23. ਹੁਸ਼ਿਆਰ ਸਿੰਘ ਝੰਡਾ ਕਲਾਂ
  24. ਹਰਜਿੰਦਰ ਸਿੰਘ ਹੰਸ ਪ੍ਰਧਾਨ ਬਾਬਾ ਦੀਪ ਸਿੰਘ ਗ੍ਰੰਥੀ ਸਭਾ
  25. ਹਰਦੀਪ ਸਿੰਘ ਮਹਿਰਾਜ (ਪੰਥ ਸੇਵਕ)
  26. ਕੁਲਦੀਪ ਸਿੰਘ ਜੁਝਾਰੂ
  27. ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ ਸ੍ਰੀ ਅਕਾਲ ਤਖਤ ਸਾਹਿਬ ਵਾਲੇ
  28. ਗੁਰਸੇਵਕਜੀਤ ਸਿੰਘ ਕਲਾਨੌਰ (ਹਜ਼ੂਰੀ ਢਾਡੀ, ਸ਼੍ਰੀ ਅਕਾਲ ਤਖ਼ਤ ਸਾਹਿਬ)
  29. ਗੁਰਤੇਜ ਸਿੰਘ ਖਡਿਆਲ (ਦਮਦਮੀ ਟਕਸਾਲ)
  30. ਗੁਰਨਾਮ ਸਿੰਘ ਮੂਨਕ, ਕੌਮੀ ਪ੍ਰਧਾਨ, ਸਿੱਖ ਯੂਥ ਆਫ ਪੰਜਾਬ
  31. ਗੁਰਮੀਤ ਸਿੰਘ ਰਾਂਚੀ (ਸਿੱਖ ਕਾਰਕੁੰਨ ਅਤੇ ਵਿਚਾਰਕ)
  32. ਚਰਨਜੀਤ ਸਿੰਘ
  33. ਜਥੇਦਾਰ ਬਾਬਾ ਮਾਨ ਸਿੰਘ ਜੀ ਨਿਹੰਗ
  34. ਜਰਨੈਲ ਸਿੰਘ
  35. ਟੇਕ ਸਿੰਘ ਭੱਮੇ ਕਲਾਂ
  36. ਪ੍ਰਿਤਪਾਲ ਸਿੰਘ ਬਰਗਾੜੀ (ਕਵਿਸ਼ਰ)
  37. ਪਰਮਜੀਤ ਸਿੰਘ ਅਕਾਲੀ
  38. ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ)
  39. ਪਰਮਜੀਤ ਸਿੰਘ ਮੰਡ, ਕੌਮੀ ਕਾਰਜਕਾਰੀ ਪ੍ਰਧਾਨ, ਦਲ ਖਾਲਸਾ
  40. ਪਲਵਿੰਦਰ ਸਿੰਘ ਭੁੱਲਰ (ਤਰਨ ਤਾਰਨ)
  41. ਫਤਿਹ ਸਿੰਘ
  42. ਬਾਬਾ ਹਰਜਿੰਦਰ ਸਿੰਘ, ਗੁਰੂ ਕੀ ਮਟੀਲੀ, ਬਾਘਾਪੁਰਾਣਾ
  43. ਬਾਬਾ ਸੁਖਪ੍ਰੀਤ ਸਿੰਘ, ਨਿਰਮਲ ਸੰਪਰਦਾਇ, ਰਾਜਿਆਣਾ (ਮੋਗਾ)
  44. ਬਾਬਾ ਪਾਰਸ ਸਿੰਘ ਸ੍ਰੀ ਅੰਮ੍ਰਿਤਸਰ
  45. ਬੱਬਰ ਸ਼ੇਰ ਸਿੰਘ (ਅਦਾਰਾ ਸਿੰਘਨਾਦ ਟੀਵੀ ਅਤੇ ਰੇਡੀਓ)
  46. ਬਲਵਿੰਦਰ ਸਿੰਘ ਪੱਲਾ ਸਰਪੰਚ ਰੋੜਕੀ
  47. ਭਜਨ ਸਿੰਘ ਉੱਲਕ
  48. ਭੁਪਿੰਦਰ ਸਿੰਘ ਸੱਜਣ (ਅਦਾਰਾ ਆਪਣਾ ਸਾਂਝਾ ਪੰਜਾਬ ਟੀ.ਵੀ)
  49. ਭੁਪਿੰਦਰ ਸਿੰਘ ਛੇ ਜੂਨ (ਮੀਤ ਪ੍ਰਧਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
  50. ਮਹਿੰਦਰ ਸਿੰਘ ਫੌਜੀ ਜਟਾਣਾ
  51. ਮਨਦੀਪ ਸਿੰਘ ਸੈਕਟਰੀ ਸਰਦੂਲਗੜ੍ਹ
  52. ਮਨਿੰਦਰ ਸਿੰਘ ਅਕਾਲੀ
  53. ਰਾਗੀ ਭਾਈ ਮਹਿਕਦੀਪ ਸਿੰਘ (ਪੰਥ ਸੇਵਕ ਜਥਾ ਮਾਝਾ)
  54. ਰਾਜਪਾਲ ਸਿੰਘ, ਵਿਚਾਰਕ
  55. ਰਾਮ ਸਿੰਘ ਝੰਡੂਕੇ
  56. ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
  57. ਤਲਵਿੰਦਰ ਸਿੰਘ ਬੁੱਟਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,