ਖਾਸ ਖਬਰਾਂ » ਸਿੱਖ ਖਬਰਾਂ

ਸਿੱਖ ਯੂਥ ਪਾਵਰ ਆਫ ਪੰਜਾਬ ਵੱਲੋਂ “ਅਕਾਲ” ਫਿਲਮ ਦੇ ਵਿਰੋਧ ਦਾ ਐਲਾਨ

April 9, 2025 | By

ਲੁਧਿਆਣਾ: ਸਿੱਖ ਯੂਥ ਪਾਵਰ ਆਫ ਪੰਜਾਬ ਨਾਮ ਜਥੇਬੰਦੀ ਵੱਲੋਂ ਨਵੀਂ ਆ ਰਹੀ ਫਿਲਮ “ਅਕਾਲ” ਦੇ ਵਿਰੋਧ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂ ਪਰਦੀਪ ਸਿੰਘ ਇਆਲੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ “ਬਾਣਾ ਪਰਮ ਮਨੁੱਖ ਦਾ ਓਹ ਵਸਤਰ ਹੈ ਸਗੋਂ ਗੁਰੂ ਦੀ ਰਹਿਮਤ ਵੀ ਹੈ ਜਿਸ ਵਿੱਚ ਉਹ ਸਮੁੱਚੀ ਲੁਕਾਈ ਲਈ ਪ੍ਰੇਰਨਾ, ਪ੍ਰੇਮ, ਅਧਿਆਤਮ, ਜਤ, ਸਤ, ਸੁਰੱਖਿਆ, ਵਿਸ਼ਵਾਸ, ਸਿਦਕ ਅਤੇ ਸਬਰ ਸਮੋਈ ਰੱਖਦਾ ਹੈ। ਇਹ ਕਿਸੇ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਇਹ ਗੁਰੂ ਦੀ ਬਖ਼ਸ਼ਿਸ਼ ਹੈ ਪਰ ਤੁਹਾਨੂੰ ਕਿਵੇਂ ਮਹਿਸੂਸ ਹੋਵੇਗਾ ਜਦੋਂ ਕੋਈ ਮਨਮੁਖ ਅਤੇ ਘੋਨ ਮੋਨ ਇਸ ਨੂੰ ਪਾਵੇ ਸਿਰਫ ਆਪਣੇ ਮਾਇਕ ਮਨੋਰਥ ਲਈ?”

May be an image of 10 people and text

“ਇਸ ਲਈ ਅਸੀਂ ਇਸ ਫਿਲਮ ਅਕਾਲ ਦਾ ਵਿਰੋਧ ਕਰਦੇ ਹਾਂ ਅਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਆਖਦੇ ਹਾਂ ਕਿ ਇਸ ਫਿਲਮ ਨੂੰ ਨਾ ਚਲਾਇਆ ਜਾਵੇ ਅਤੇ ਇਸ ਫਿਲਮ ਦੇ ਕਿਰਦਾਰਾਂ ਵਾਲਿਆਂ ਤੇ ਧਾਰਮਿਕ ਅਤੇ ਕਨੂੰਨੀ ਕਾਰਵਾਈ ਵੀ ਹੋਵੇ ਜਿਹਨਾ ਨੇ ਇਸ ਅਕਾਲੀ ਬਾਣੇ ਨੂੰ ਪਾਇਆ। ਸਮੂਹ ਜਥੇਬੰਦੀਆਂ ਨੂੰ ਇਸ ਦਾ ਵਿਰੋਧ ਕਰਨ ਲਈ ਵੀ ਬੇਨਤੀ ਕਰਦੇ ਹਾਂ।”, ਪਰਦੀਪ ਸਿੰਘ ਇਆਲੀ ਵੱਲੋਂ ਜਾਰੀ ਬਿਆਨ ਵਿਚ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਕਿਹਾ।

ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ, ਨਿਮਰਤ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਵਾਲੀ ਇਹ ਫਿਲਮ 10 ਅਪ੍ਰੈਲ ਨੂੰ ਜਾਰੀ ਕੀਤੀ ਜਾਣੀ ਹੈ। ਫਿਲਮ ਦੇ ਜਾਰੀ ਕੀਤੇ ਗਏ ਇਸ਼ਤਿਹਾਰਾਂ ਵਿਚ ਇਹ ਅਦਾਕਾਰ ਨਕਲੀ ਦਾਹੜੀਆਂ ਲਗਾ ਕੇ ਅਕਾਲੀ ਸਿੰਘਾਂ ਦੇ ਬਾਣੇ ਅਦਾਕਾਰੀ ਕਰਦੇ ਵਿਖਾਏ ਗਏ ਹਨ। ਇਸ ਫਿਲਮ ਦੇ ਵਿਰੋਧ ਨੇ ਇਕ ਵਾਰ ਮੁੜ ਸਿੱਖ ਇਤਿਹਾਸ ਉੱਤੇ ਬਣਨ ਵਾਲੀਆਂ ਫਿਲਮਾਂ ਬਾਰੇ ਚਰਚਾ ਛੇੜ ਦਿੱਤੀ ਹੈ। ਜਿੱਥੇ ਫਿਲਮ ਨਿਰਮਾਤਾ ਤੇ ਅਦਾਰਕਾਰ ਇਸ ਨੂੰ ਇਤਿਹਾਸ ਦੇ ਪਰਚਾਰ ਦਾ ਸਾਧਨ ਦੱਸ ਰਹੇ ਹਨ, ਓਥੇ ਕਈ ਜਿੱਥੇ ਇਸ ਨੂੰ ਇਤਿਹਾਸ ਦੀਆਂ ਨਕਲਾਂ/ਸਵਾਂਗ ਦਾ ਕੁਰਾਹਾ ਦੱਸ ਕੇ ਇਸ ਦਾ ਵਿਰੋਧ ਕਰ ਰਹੇ ਹਨ।


ਅੰਗ੍ਰੇਜ਼ੀ ਵਿਚ ਪੜ੍ਹੋ — Sikh Youth Power of Punjab Opposes Upcoming Punjabi Movie “Akaal”


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,