ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਤਾਲਮੇਲ ਕਮੇਟੀ ਦਾ ਗਠਨ

September 5, 2013 | By

ਬਠਿੰਡਾ (4 ਸਤੰਬਰ 2013):- ਭਾਈ ਕੁਲਦੀਪ ਸਿੰਘ ਕਥਾ ਵਾਚਕ ਨੂੰ ਗੁਰਮਤਿ ਦੀ ਗੁਰਦਆਰਾ ਸਾਹਿਬ ਵਿੱਚ ਕਥਾ ਕਰਨ ਤੇ ਇੱਕ ਪ੍ਰੇਮੀ ਦੀ ਸ਼ਿਕਾਇਤ ਤੇ ਧਾਰਮਿਕ ਭਾਵਨਾਵਾਂ ਭੜਕਾਉਣੇ ਦੀ ਧਾਰਾ ਤਹਿਤ ਪਰਚਾ ਦਰਜ਼ ਕਰਕੇ ਜੇਲ ਵਿਚ ਸੁੱਟ ਦੇਣਾ, ਇਹ ਸਿੱਧ ਕਰਦਾ ਹੈ ਕਿ ਪੰਥਕ ਅਖਵਾਉਣ ਵਾਲੀ ਸਰਕਾਰ ਦਾ ਮੁੱਖੀ ਪ੍ਰਕਾਸ਼ ਸਿੰਘ ਬਾਦਲ ,ਸੌਦਾ ਸਾਧ ਦਾ ਹੱਥ ਠੋਕਾ ਬਣ ਕੇ ਰਹਿ ਗਿਆ ਹੈ।

ਬਾਦਲ ਸਰਕਾਰ ਨੇ ਵੋਟ ਦੀ ਰਾਜਨੀਤੀ ਖੇਡਦਿਆਂ, ਸੌਦਾ ਸਾਧ ਨੂੰ ਇੱਕ ਧਰਮ ਮੰਨ ਲਿਆ ਹੈ। ਜਿਸ ਕਰਕੇ ਬਲਾਤਕਾਰੀ, ਕਾਤਲ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਡੇਰਾ ਮੁਖੀ ਖਿਲਾਫ ਬੋਲਣ ਵਾਲੇ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੇ ਸਿੱਖਾਂ ਖ਼ਿਲਾਫ ਪਰਚੇ ਦਰਜ਼ ਕੀਤੇ ਜਾ ਰਹੇ ਹਨ, ਪਰ ਸਿੱਖ ਸੰਗਤਾਂ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੀਆਂ ਤੇ ਇਸਦਾ ਆਉਣ ਵਾਲੇ ਸਮੇਂ ਵਿਚ ਡੱਟਵਾਂ ਵਿਰੋਧ ਕੀਤਾ ਜਾਵੇਗਾ। ਇਹ ਐਲ਼ਾਨ ਅੱਜ ਸਿੱਖ ਜਥੇਬੰਧੀਆ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ, ਸਿੱਖ ਮਿਸ਼ਨਰੀ ਦੇ ਪ੍ਰਮੁੱਖ ਆਗੂ ਜਗਤਾਰ ਸਿੰਘ ਜਾਚਕ , ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ, ਨੇ ਕਥਾ ਵਾਚਕ ਭਾਈ ਕੁਲਦੀਪ ਸਿੰਘ ਸਖਤ ਤੇ ਦਰਜ਼ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦਾ ਵੋਟ ਦੀ ਰਾਜਨੀਤੀ ਖੇਡਦਿਆਂ, ਸੋਦਾ ਸਾਧ ਨੂੰ ਇੱਕ ਧਰਮ ਮੰਨਣਾ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੇ ਸਿੱਖਾਂ ਤੇ ਪਰਚੇ ਦਰਜ਼ ਕਰਨਾ ਸਿੱਖ ਕੌਮ ਤੇ ਸਿੱਧਾ ਹਮਲਾ ਹੈ, ਜਦੋਂ ਕਿ ਹਰਿਆਣਾ ਸਰਕਾਰ ਅਤੇ ਸੀ.ਬੀ. ਆਈ ਉਸਨੂੰ ਬਲਾਤਕਾਰੀ ਅਤੇ ਕਾਤਲ ਮੰਨ ਚੁੱਕੀ ਹੈ।

ਉਸਦਾ ਕਿਹੜਾ ਧਰਮ ਹੈ ਜਿਸ ਨੂੰ ਠੇਸ ਪਹੁੰਚੀ ਹੋਵੇ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਬਾਦਲ ਸਰਕਾਰ ਦੀ ਸ਼ਹਿ ਤੇ ਧਾਰਾ 295 ਏ ਦੀ ਨਜਇਜ਼ ਵਰਤੋਂ ਕਰਕੇ ਸਿੱਖਾਂ ਤੇ ਪਰਚੇ ਦਰਜ਼ ਕਰਵਾ ਰਹੇ ਹਨ, ਜਿਸ ਖ਼ਿਲਾਫ ਪੂਰੀ ਸਿੱਖ ਕੌਮ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ।

ਇਸ ਸਮੇਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਈ ਕੁਲਦੀਪ ਸਿੰਘ ਸਖ਼ਤ ਦੇ ਮਾਮਲੇ ਤੇ ਤਿੱਖੇ ਸੰਘਰਸ਼ ਦਾ ਪ੍ਰਣ ਕਰਦਿਆਂ ਤਾਲਮੇਲ ਕਮੇਟੀ ਦਾ ਗਠਨ ਕੀਤਾ। ਸਰਕਾਰ ਨੂੰ 10 ਸਤੰਬਰ ਤਕ ਕੁਲਦੀਪ ਸਿੰਘ ਨੂੰ ਪਰਚਾ ਰੱਦ ਕਰਕੇ ਬਿਨਾਂ ਕਿਸੇ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਦੀ ਸੁਰਤ ਵਿੱਚ 11 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਵਿਚ ਸਮੁਹ ਸਿੱਖ ਜੱਥੇਬੰਦੀਆਂ ਦੀ ਵੱਡੀ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।

ਪੰਥਕ ਆਗੂਆਂ ਨੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੁੱਪ ਤੇ ਵੀ ਸਵਾਲ ਖੜਾ ਕੀਤਾ।

ਇਸ ਮੌਕੇ ਯੁਨਾਈਟਿਡ ਸਿੱਖ ਮੂਵਮੈਂਟ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਤਾਲਮੇਲ ਕਮੇਟੀ ਵਿੱਚ ਉਨ੍ਹਾਂ ਨਾਲ ਜਗਤਾਰ ਸਿੰਘ ਜਾਚਕ ਸਿੱਖ ਮਿਸ਼ਨਰੀ ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ,ਬਾਬਾ ਹਰਦੀਪ ਸਿੰਘ ਪੰਚ ਪ੍ਰਧਾਂਨੀ , ਪ੍ਰਮਿੰਦਰ ਸਿੰਘ ਬਾਲਿਆਂਵਾਲੀ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਪਾਰਟੀ,, ਦਰਸ਼ਨ ਸਿੰਘ  ਘੋਲੀਆ, ਬਾਬਾ ਕੁਲਦੀਪ ਸਿੰਘ ਬਹਮਣ, ਬਾਬਾ ਗੁਰਮੀਤ ਸਿੰਘ ਕੱਟੂ ਸੰਤ ਸਮਾਜ, ਬਾਬਾ ਚਮਕੋਰ ਸਿੰਘ ਭਾਈ ਰੂਪਾ, ਬਾਬਾ ਸੁਖਦੇਵ ਸਿੰਘ ਜੋਗਾ ਨੰਦ ਦਮਦਮੀ ਟਕਸਾਲ, ਗੁਰਜੰਟਸਿੰਘ ਬੁਰਜ ਮਹਿਮਾ, ਕਿਰਪਲ ਸਿੰਘ , ਮਹਿੰਦਰ ਸਿੰਘ ਖਾਲਸਾ , ਹਰਫੁਲ ਸਿੰਘ ,ਨੱਥਾ ਸ਼ਿੰਘ ਨਰੂਆਣਾ, ਮਨਜੀਤ ਸਿੰਘ, ਰਜਿੰਦਰ ਸਿੰਘ ਸਿੱਧੁ ਆਦਿ ਸ਼ਾਮਿਲ ਕੀਤੇ ਗਏ ਹਨ।ਜੋ 11 ਸਤੰਬਰ ਨੂੰ ਵੱਖ ਵੱਖ ਧਾਰਮਿਕ ਜੱਥੇਬੰਦਆਂਿ ਨਾਮ ਮੀਟਿੰਗ ਕਰਕੇ ਇਸ ਮਸਲੇ ਤੇ ਸੰਘਰਸ਼ ਵਿੱਡਣ ਲਈ ਰੁਪ ਰੇਖਾ ਉਲੀਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਬੁਡਾਲਾ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,