"ਜਦੋਂ ਪਾਣੀਆਂ ਖਿਲਾਫ਼ ਬਿੱਲ ਪਾਸ ਹੋਇਆ ਉਦੋਂ ਇਹ ਅੰਨ੍ਹੇ ਸੀ" ਅਮਿਤੋਜ ਮਾਨ ਦਾ ਫੁੱਟਿਆ ਗੁੱਸਾ
ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕਿਸਾਨਾਂ ਤੇ ਪੁਲਿਸ ਕਾਰਵਾਈ ਅਤੇ ਪੰਜਾਬ ਵਿਚ ਬਣਾਏ ਜਾ ਰਹੇ ਪੁਲਿਸ ਮੁਕਾਬਲਿਆਂ ਬਾਰੇ ਕੀਤੀ ਗਈ ਖਾਸ ਗੱਲਬਾਤ ਆਪ ਸਭ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਬੀਤੇ ਦਿਨ ਤ੍ਰਿਕਾਲਾਂ ਵੇਲੇ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਕਾਮਿਆਂ ਨੂੰ ਵਰਤ ਕੇ ਸ਼ੰਭੂ ਅਤੇ ਖਨੌਰੀ ਹੱਦ ਤੋਂ ਮੋਰਚਾ ਜ਼ਬਰੀ ਚੱਕ ਦਿੱਤਾ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕ ਲਈ ਸੱਦੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਕਈ ਹੋਰ ਆਗੂਆਂ ਨੂੰ ਬੈਠਕ ਤੋਂ ਬਾਅਦ ਵਾਪਿਸ ਮੁੜਦਿਆਂ ਪੁਲਿਸ ਵੱਲੋਂ ਰਾਹ ਚ ਰੋਕ ਕੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਪੰਜਾਬ ਨੂੰ ਦਰਪੇਸ਼ ਵਾਤਾਵਰਣ ਦੀਆਂ ਚੁਣੌਤੀਆਂ ਵਿਚੋਂ ਇਕ ਵੱਡੀ ਚੁਣੌਤੀ ਪਾਣੀ ਦੇ ਸੋਮਿਆਂ ਦੇ ਪਰਦੂਸ਼ਣ ਦੀ ਹੈ। ਬੁੱਢੇ ਦਰਿਆ ਦਾ ਪਰਦੂਸ਼ਣ ਇਸ ਪੱਖੋ ਸਭ ਤੋਂ ਵੱਧ ਗੰਭੀਰ ਮਸਲਾ ਹੈ। ਕਿਸੇ ਸਮੇਂ ਬੁੱਢੇ ਦਰਿਆ ਵਜੋਂ ਜਾਣੀ ਜਾਂਦੀ ਸਤਲੁਜ ਦੀ ਇਹ ਫਾਂਟ ਇੰਨੀ ਪਰਦੂਸ਼ਤ ਹੋ ਚੁੱਕੀ ਹੈ ਕਿ ਲੋਕ ਇਸ ਨੂੰ ਹੁਣ ਬੁੱਢਾ ਨਾਲਾ ਹੀ ਕਹਿਣ ਲੱਗ ਪਏ ਹਨ। ਇਹ ਬੁੱਢਾ ਦਰਿਆ ਕਿਵੇਂ ਹੋਂਦ ਵਿਚ ਆਇਆ? ਇਹ ਇੰਨਾ ਜ਼ਿਆਦਾ ਪਰਦੂਸ਼ਤ ਕਿਵੇਂ ਹੋ ਗਿਆ?
ਬੀਤੇ ਦਿਨੀਂ ਬਿਲਕੁਲ ਜ਼ੀਰੇ ਵਰਗਾ ਹੀ ਮਸਲਾ ਲੁਧਿਆਣਾ ਜਿਲ੍ਹੇ ਦੇ ਪਿੰਡ ਮਾਂਗਟ ਚ ਸਾਹਮਣੇ ਆਇਆ ਹੈ। ਇੱਥੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੰਬੀ ਚੋਂ ...
ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ 'ਚ ਘੁੰਮ ਰਹੇ ਨੇ।
ਇੰਡੀਆ ਵਿਚ ਪੱਤਰਕਾਰਾਂ ਅਤੇ ਸੰਪਾਦਕਾਂ ਦੀ ਨਾਮ ਸੰਸਥਾ ‘ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਪੰਜਾਬ ਵਿਚ ਪੱਤਰਕਾਰਤਾ ਦੀ ਆਜ਼ਾਦੀ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ।
ਪੰਜਾਬ ਸਰਕਾਰ ਨੇ ਹਾਲ ਵਿਚ ਹੀ “ਧਰਤੀ ਹੇਠਲਾ ਪਾਣੀ ਕੱਢਣ ਤੇ ਸਾਂਭ-ਸੰਭਾਲ ਲਈ ਨਿਰਦੇਸ਼ 2023” ਨੀਤੀ ਜਾਰੀ ਕੀਤੀ ਹੈ। ਇਸ ਨੀਤੀ ਦਾ ਖਰੜਾ 2020 ਵਿਚ ਸੁਝਾਵਾਂ ਲਈ ਜਾਰੀ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਨੇ ਮਨਜੂਰੀ ਦਿੱਤੀ ਹੈ।
ਸ੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਫਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ ਰੋਸ ਹੈ।
ਭਾਰਤ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਪਾਰਲੀਮੈਂਟ 'ਚ ਸਾਂਝੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਹਾਲਾਤ ਹੱਥੋਂ ਬਾਹਰ ਹੋ ਚੁੱਕੇ ਹਨ। ਇਸ ਮੁਤਾਬਕ ਪੰਜਾਬ ਦੇ 16 ਜਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਨਿਰਧਾਰਤ ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਹੋਰ ਖਤਰਨਾਕ ਧਾਤਾਂ ਵੀ ਵੱਡੀ ਗਿਣਤੀ 'ਚ ਰਲੀਆਂ ਹੋਈਆਂ ਹਨ
Next Page »