November 28, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ਲਖਨਊ: ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਨੂੰ ਪੁਲਿਸ ਨੇ ਯੂ.ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾਂ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾਂ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ ‘ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ ਹੋਣ ਵਾਲਿਆਂ ਦੀ ਮਦਦ ਕੀਤਾ ਹੈ।

ਪਲਵਿੰਦਰ ਪਿੰਦਾ ਪੁਲਿਸ ਹਿਰਾਸਤ ‘ਚ
ਰਿਪੋਰਟਾਂ ਮੁਤਾਬਕ ਇਕ ਵੱਖਰੇ ਘਟਨਾਕ੍ਰਮ ‘ਚ ਮੋਹਾਲੀ ਪੁਲਿਸ ਨੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਨੂੰ ਐਤਵਾਰ ਦੀ ਦੇਰ ਰਾਤ ਗ੍ਰਿਫਤਾਰ ਕਰ ਲਿਆ। ਇੰਡੀਅਨ ਐਕਸਪ੍ਰੈਸ ਮੁਤਾਬਕ ਯੂ.ਪੀ. ਪੁਲਿਸ ਨੇ ਟੋਯੋਟਾ ਫੌਰਚੂਨਰ ਗੱਡੀ ਬਰਾਮਦ ਕਰ ਲਈ ਹੈ ਜਿਹੜੀ ਕਿ ਨਾਭਾ ਜੇਲ੍ਹ ਤੋਂ ਭੱਜਣ ਲਈ ਇਸਤੇਮਾਲ ਕੀਤੀ ਗਈ ਸੀ ਅਤੇ ਡਰਾਈਵਰ ਦੀ ਪਛਾਣ ਜਲੰਧਰ ਨਿਵਾਸੀ ਪਲਵਿੰਦਰ ਸਿੰਘ (35) ਦੇ ਰੂਪ ਵਿਚ ਹੋਈ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Nabha Jailbreak: One Escapee and a Suspected Key Facilitator Reportedly Arrested by Police …
ਇੰਡੀਅਨ ਐਕਸਪ੍ਰੈਸ (IE) ਮੁਤਾਬਕ ਇਸੇ ਫੌਰਚੂਨਰ ਗੱਡੀ ਨੂੰ ਹਰਿਆਣਾ ਦੇ ਕੈਥਲ ‘ਚ ਪੁਲਿਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਡਰਾਈਵਰ ਨੇ ਗੱਡੀ ਭਜਾ ਲਈ।
ਇੰਡੀਅਨ ਐਕਸਪ੍ਰੈਸ (IE) ਮੁਤਾਬਕ ਮੋਹਾਲੀ ਪੁਲਿਸ ਨੇ ਕੁਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ।
Related Topics: Nabha jail break, Palwinder Pinda