December 13, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਕੱਲ੍ਹ ਦੋ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ। ਪੰਜਾਬ ਪੁਲਿਸ ਵੱਲੋਂ ਟਰਾਂਜ਼ਿਟ ਰਿਮਾਂਡ ਲਈ ਦਿੱਤੀ ਅਰਜ਼ੀ ਉਪਰ ਮਿੰਟੂ ਦੀ ਹਿਰਾਸਤ ਖ਼ਤਮ ਹੋਣ ਮਗਰੋਂ 14 ਦਸੰਬਰ ਨੂੰ ਸੁਣਵਾਈ ਹੋਵੇਗੀ।

ਹਰਮਿੰਦਰ ਸਿੰਘ ਮਿੰਟੂ (ਫਾਈਲ ਫੋਟੋ)
ਮੈਟਰੋਪਾਲਿਟਨ ਮੈਜਿਸਟਰੇਟ ਸਤਵੀਰ ਸਿੰਘ ਲਾਂਬਾ ਦੀ ਅਦਾਲਤ ਵਿੱਚ ਪੁਲਿਸ ਨੇ ਦੱਸਿਆ ਕਿ ਉਸ ਨੂੰ ਮਿੰਟੂ ਦੀ ਹੋਰ ਹਿਰਾਸਤ ਦੀ ਲੋੜ ਨਹੀਂ। ਇਸ ’ਤੇ ਅਦਾਲਤ ਨੇ ਮਿੰਟੂ ਦੀ ਹਿਰਾਸਤ ਵਧਾ ਦਿੱਤੀ। ਅਦਾਲਤ ਨੇ ਮਿੰਟੂ ਨੂੰ 28 ਨਵੰਬਰ ਨੂੰ ਸੱਤ ਦਿਨਾਂ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ। ਫਿਰ ਹਿਰਾਸਤ 12 ਦਸੰਬਰ ਤੱਕ ਲਈ ਵਧਾ ਦਿੱਤੀ ਗਈ। ਦਿੱਲੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਹਰਮਿੰਦਰ ਸਿੰਘ ਮਿੰਟੂ ਕੋਲੋਂ ਪਿਸਤੌਲ ਤੇ ਛੇ ਰੌਂਦ ਬਰਾਮਦ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਮੁਤਾਬਕ ਹਰਮਿੰਦਰ ਸਿੰਘ ਮਿੰਟੂ ਨੂੰ ਨਾਭਾ ਜੇਲ੍ਹ ਬ੍ਰੇਕ ਤੋਂ ਇਕ ਦਿਨ ਬਾਅਦ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਨਵੰਬਰ 2014 ਵਿੱਚ ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਸੀ।
Related Topics: Delhi Police, Harminder Singh Mintoo, Nabha jail break, Punjab Police