October 15, 2017 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ: ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ‘ਤੇ 11 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (15 ਅਕਤੂਬਰ, 2017 ਨੂੰ) ਹੋਈ। ਜਿਸ ਵਿਚ ਕਾਂਗਰਸ ਦੇ ਸੁਨੀਲ ਜਾਖੜਾ ਨੂੰ 4,99,752, ਭਾਜਪਾ ਦੇ ਸਵਰਨ ਸਾਲਾਰੀਆ ਨੂੰ 3,06,533 ਤੇ ਆਪ ਦੇ ਸੁਰੇਸ਼ ਖਜੂਰੀਆ ਨੂੰ 23, 579 ਵੋਟਾਂ ਪਈਆਂ।

ਸੁਨੀਲ ਜਾਖੜ ਚੋਣ ਨਤੀਜੇ ਆਉਣ ਤੋਂ ਬਾਅਦ ਖੁਸ਼ੀ ਪ੍ਰਗਟ ਕਰਦੇ ਹੋਏ
ਕਾਂਗਰਸ ਨੇ ਇਹ ਸੀਟ ਤਕਰੀਬਨ 1 ਲੱਖ 93 ਹਜ਼ਾਰ ਵੋਟਾਂ ਨਾਲ ਜਿੱਤ ਲਈ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਸਣੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
Related Topics: Aam Aadmi Party, BJP, Congress Government in Punjab 2017-2022, Gurdaspur By Election 2017, Sunil Jakhar, Suresh Khajuria, Swaran Salaria