March 28, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: 27 ਮਾਰਚ ਨੂੰ ਸਬ ਜੁਡੀਸ਼ਲ ਮੈਜਿਸਟਰੇਟ ਰਾਜਪੁਰਾ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ 2005 ਦਾ ਕੇਸ ਖਤਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਐਡਵੋਕੇਟ ਨਿਰਮਲ ਸਿੰਘ ਵਲੋਂ 17 ਮਾਰਚ 2017 ਨੂੰ ਅਦਾਲਤ ਵਿਚ ਅਰਜ਼ੀ ਲਗਾ ਕੇ ਮੰਗ ਕੀਤੀ ਗਈ ਸੀ ਕਿ ਐਫ.ਆਈ.ਆਰ. ਨੰ: 37 ਮਿਤੀ 3/7/2005 ਅਧੀਨ ਧਾਰਾ 25 ਅਸਲਾ ਐਕਟ, 4/5 ਧਮਾਕਾਖੇਜ਼ ਸਮੱਗਰੀ ਐਕਟ, ਥਾਣਾ ਸਿਟੀ ਰਾਜਪੁਰਾ ਦੇ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਥਾਣਾ ਸਿਟੀ ਰਾਜਪੁਰਾ ਤੋਂ ਪੁੱਛਿਆ ਜਾਵੇ ਕਿ ਉਕਤ ਕੇਸ ਵਿਚ ਭਾਈ ਹਵਾਰਾ ਲੁੜੀਂਦੇ ਹਨ ਜਾਂ ਨਹੀਂ। ਜੇਕਰ ਲੁੜੀਂਦੇ ਹਨ ਤਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਪ੍ਰੋਡਕਸ਼ਨ ਵਾਰੰਟ ਭੇਜ ਕੇ ਚਲਾਇਆ ਜਾਵੇ। ਅਦਾਲਤ ਵਲੋਂ ਥਾਣਾ ਮੁਖੀ ਨੂੰ ਇਸ ਕੇਸ ਦੀ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਜਵਾਬ ਵਿਚ ਥਾਣਾ ਮੁਖੀ ਵਲੋਂ ਪੇਸ਼ ਕੀਤੀ ਰਿਪੋਰਟ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ਉਕਤ ਮੁਕੱਦਮੇ ਵਿਚ ਨਹੀਂ ਲੋੜੀਂਦੇ ਅਤੇ ਹੁਣ ਇਹ ਕੇਸ ਖਤਮ ਸਮਝਿਆ ਜਾਵੇ।

(ਫਾਈਲ ਫੋਟੋ)
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਸ ਤਰ੍ਹਾ ਭਾਈ ਹਵਾਰਾ ਦੇ 7 ਕੇਸ ਸਮਰਾਲਾ ਅਦਾਲਤ ਵਲੋਂ ਖਤਮ ਕੀਤੇ ਜਾ ਚੁਕੇ ਹਨ ਅਤੇ ਖਰੜ, ਮੋਹਾਲੀ, ਧੂਰੀ, ਫਤਿਹਗੜ੍ਹ ਸਾਹਿਬ ਵਿਖੇ ਕੇਸਾਂ ਦੀਆਂ ਸਟੇਟਸ ਰਿਪੋਰਟਾਂ ਅਰਜ਼ੀਆਂ ਵਿਚਾਰਅਧੀਨ ਹਨ।
ਸਬੰਧਤ ਖ਼ਬਰ:
ਭਾਈ ਜਗਤਾਰ ਸਿੰਘ ਹਵਾਰਾ ਦੇ ਲੱਭੇ ਨਵੇਂ ਕੇਸਾਂ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ …
Related Topics: Advocate Jaspal Singh Manjhpur, Bhai Jagtar Singh Hawara, Sikh Political Prisoners