ਸਿੱਖ ਖਬਰਾਂ

ਭਾਈ ਹਵਾਰੇ ਦੇ ਪੁਰਾਣੇ ਕੇਸ ਖੋਲਣ ਲੱਗੀ ਪੰਜਾਬ ਪੁਲਿਸ; ਬੱਧਨੀ ਕਲਾਂ ਵਿੱਚ ਸਿਪਾਹੀ ਦੇ ਵੱਜੀ ਸੀ ਗੋਲੀ

November 23, 2015 | By

ਮੋਗਾ: ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਢ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਨਜਰਬੰਦ ਹਨ, ਉਨ੍ਹਾਂ ਖਿਲਾਫ ਪੰਜਾਬ ਪੁਲਿਸ ਹੁਣ ਪੁਰਾਣੇ ਕੇਸ ਖੋਲਣ ਲੱਗੀ ਹੈ।

Bhai Jagtar Singh Hawara

ਭਾਈ ਜਗਤਾਰ ਸਿੰਘ ਹਵਾਰਾ

ਸਰਬੱਤ ਖਾਲਸਾ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ 11 ਸਾਲ ਪਹਿਲਾਂ ਥਾਣਾ ਬੱਧਨੀ ਕਲਾਂ ਵਿੱਚ ਦਰਜ ਕੀਤੇ ਗਏ ਜਾਨਲੇਵਾ ਹਮਲੇ ਸੰਬੰਧੀ ਪੰਜਾਬ ਪੁਲਿਸ ਨੇ ਪੜਚੋਲ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਹੋਰ ਸਾਬਕਾ ਖਾੜਕੂਆਂ ਬਾਰੇ ਵੀ ਪੰਜਾਬ ਪੁਲਿਸ ਵੱਲੋਂ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।ਪੰਜਾਬ ਦੇ ਡੀਜੀਪੀ ਤੇ ਕਾਨੂੰਨੀ ਮਾਹਿਰਾਂ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਭਾਈ ਹਵਾਰਾ ਨੂੰ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਂਦਾ ਜਾ ਸਕਦਾ ਹੈ।

“ਪੰਜਾਬੀ ਟ੍ਰਿਬਿਊਨ” ਅਖਬਾਰ ਅਨੁਸਾਰ ਇਸ ਕੇਸ ਸੰਬੰਧੀ ਥਾਣਾ ਬੱਧਨੀ ਕਲਾਂ ਦੇ ਐਸ.ਐਚ.ਓ ਗੁਰਮਿੰਦਰ ਸਿੰਘ ਨੇ ਕਿਹਾ ਕਿ ਸੀਨੀਅਰ ਪੁਲਿਸ ਅਫਸਰਾਂ ਨੇ ਇਸ ਕੇਸ ਰਿਕਾਰਡ ਤੇ ਮੋਜੂਦਾ ਸਥਿਤੀ ਬਾਰੇ ਪੁਛਿਆ ਸੀ।ਐਸਪੀ (ਆਈ) ਹਰਜੀਤ ਸਿੰਘ ਪੰਨੂ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ 11 ਸਾਲ ਪਹਿਲਾਂ 2005 ਵਿੱਚ ਪਿੰਡ ਬੱਧਨੀ ਕਲਾਂ ਵਿੱਚ ਸਿਪਾਹੀ ਜਸਵੀਰ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਨੂੰ ਨਾਮਜਦ ਕੀਤਾ ਗਿਆ ਸੀ ਤੇ ਹੁਣ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਉਸ ਕੇਸ ਦੀ ਸੁਬਾਰਾ ਪੜਚੋਲ ਕੀਤੀ ਜਾ ਰਹੀ ਹੈ।ਪੁਲਿਸ ਮੁਤਾਬਿਕ ਇਸ ਕੇਸ ਵਿੱਚ ਭਾਈ ਹਵਾਰਾ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਸੀ ਪਰ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਤੇ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਹਵਾਰਾ ਦੇ ਦੋ ਸਾਥੀਆਂ ਨੂੰ 19 ਜਨਵਰੀ 2010 ਨੂੰ ਸਥਾਨਕ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,