June 10, 2025 | By ਸਿੱਖ ਸਿਆਸਤ ਬਿਊਰੋ
ਭਵਾਨੀਗੜ੍ਹ, ਪੰਜਾਬ: ਖਾਲਸਾਈ ਰਿਵਾਇਤ ਉੱਤੇ ਪਹਿਰਾ ਦੇਣ ਲਈ ਯਤਨਸ਼ੀਲ ਸਿੱਖ ਜਥਾ ਮਾਲਵਾ ਵੱਲੋਂ ਬੱਚਿਆਂ ਵਾਸਤੇ ਸੱਤ ਰੋਜ਼ਾ ਸਿਖਲਾਈ ਪੜਾਅ ਲਗਾਇਆ ਜਾ ਰਿਹਾ ਹੈ।
ਸਿੱਖ ਜਥਾ ਮਾਲਵਾ ਦੇ ਭਵਾਨੀਗੜ੍ਹ ਸਥਿਤ ਪੜਾਅ ਵਿਚੇ ਇਸ ਸਿਖਲਾਈ ਪੜਾਅ ਦੀ ਸ਼ੁਰੂਆਤ ਲੰਘੇ ਦਿਨ 7 ਜੂਨ ਨੂੰ ਹੋਈ ਹੈ ਅਤੇ ਇਹ ਪੜਾਅ 15 ਜੂਨ ਤੱਕ ਜਾਰੀ ਰਹੇਗਾ।
ਇਸ ਸਿਖਲਾਈ ਪੜਾਅ ਵਿਚ ਚੁਣੇ ਹੋਏ ਬੱਚੇ ਹਿੱਸਾ ਲੈ ਰਹੇ ਹਨ। ਪੜਾਅ ਦੌਰਾਨ ਬੱਚਿਆ ਨੂੰ ਗੁਰਮਤਿ ਅਤੇ ਖਾਲਸਾਈ ਰਿਵਾਇਤਾਂ ਦੇ ਨਾਲ ਜੋੜਨ ਲਈ ਉਚੇਚੀਆਂ ਸਰਗਰਮੀਆਂ ਉਲੀਕੀਆਂ ਗਈਆਂ ਹਨ। ਇਨ੍ਹਾਂ ਵਿੱਚ ਗੁਰਬਾਣੀ ਦੇ ਸੰਗਤੀ ਤੌਰ ਉੱਤੇ ਜਾਪ, ਮੁਹਾਰਣੀ, ਸ਼ਸਤਰ ਵਿਦਿਆ, ਨਿਸ਼ਾਨੇਬਾਜ਼ੀ, ਘੋਲ ਅਤੇ ਘੋੜਸਵਾਰੀ ਸ਼ਾਮਲ ਹਨ।
ਸਿੱਖ ਜਥਾ ਮਾਲਵਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਮਨੋਰਥ ਅਗਲੀ ਪੀੜ੍ਹੀ ਨੂੰ ਗੁਰਮਤਿ ਅਤੇ ਸਿੱਖੀ ਜੀਵਨ ਜਾਂਚ ਦੀ ਜਾਗ ਲਾਉਣਾ ਹੈ।





















Related Topics: Sikh Jatha Malwa, Sikh Jatha Malwa Camp 2025