ਸਿੱਖ ਜਥਾ ਮਾਲਵਾ ਨੇ ਜੂਨ 1984 ਦੇ ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਨੂੰ ਯਾਦ ਕਰਨ ਲਈ 1 ਤੋਂ 9 ਜੂਨ, 2025 ਤੱਕ ਗੁਰਮਤਿ ਸਮਾਗਮਾਂ ਦੀ ਇੱਕ ਲੜੀ ਕਰਵਾਈ। ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਨੇੜੇ ਕਪਿਆਲ ਪਿੰਡ ਵਿਖੇ ਹੋਏ ਇੱਕ ਅਜਿਹੇ ਸਮਾਗਮ ਦੌਰਾਨ, ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਸਿੱਖ ਦ੍ਰਿਸ਼ਟੀਕੋਣ ਸਾਂਝਾ ਕੀਤਾ
ਸੰਗਰੂਰ – ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਸੰਗਤ ਅਤੇ ਗੁਰਦੁਆਰਾ ਸੇਵਾ ਸੰਭਾਲ ਜਥਾ ...
ਖਾਲਸਾਈ ਰਿਵਾਇਤ ਉੱਤੇ ਪਹਿਰਾ ਦੇਣ ਲਈ ਯਤਨਸ਼ੀਲ ਸਿੱਖ ਜਥਾ ਮਾਲਵਾ ਵੱਲੋਂ ਬੱਚਿਆਂ ਵਾਸਤੇ ਸੱਤ ਰੋਜ਼ਾ ਸਿਖਲਾਈ ਪੜਾਅ ਲਗਾਇਆ ਜਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਦੀ ਬਹਾਲੀ ਲਈ ਬੀਤੇ ਦਿਨੀਂ ਗੁਰਦੁਆਰਾ ਨਾਨਕਪੁਰਾ ਸਾਹਿਬ, ਸੰਗਰੂਰ ਵਿਖੇ ਇਲਾਕੇ ਦੀ ਸਿੱਖ ਸੰਗਤ ਵਲੋਂ ਵਿਚਾਰ ਗੋਸਟਿ ਕੀਤੀ ਗਈ।
ਭਾਈ ਧੰਨਾ ਸਿੰਘ ਜੀ ਕਰੀਬ ਇੱਕ ਸਦੀ ਪਹਿਲਾਂ ਗੁਰੂਧਾਮਾਂ ਦੀ ਯਾਤਰਾ ਨੂੰ ਸਾਇਕਲ ਉਪਰ ਨਿਕਲੇ। ਉਨ੍ਹਾਂ ਨੇ ਪਾਕਿਸਤਾਨ, ਪੰਜਾਬ ਅਤੇ ਭਾਰਤ ਵਿਚਲੇ ਗੁਰਦੁਆਰਿਆਂ ਦਾ ਇਤਿਹਾਸ ਇਕੱਠਾ ਕੀਤਾ, ਤਸਵੀਰਾਂ ਖਿੱਚੀਆਂ। ਜੋ ਅੱਜ ਇਤਿਹਾਸ ਸਿੱਖ ਪ੍ਰਚਾਰਕਾਂ ਅਤੇ ਕੌਮ ਦੇ ਲਈ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਪੱਖ ਤੋਂ ਬਹੁਤ ਮਦਦਗਾਰ ਸਹਾਈ ਹੋ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਦੀ ਬਹਾਲੀ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੂਰੀ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਚਾਰ ਗੋਸਟਿ ਕਰਵਾਈ ਗਈ।
ਅਕਾਲ ਤਖਤ ਸਾਹਿਬ ਦੀ ਸੇਵਾ ਅਕਾਲੀ ਜਥੇ ਨੂੰ ਸੌਂਪੀ ਜਾਣੀ ਚਾਹੀਦੀ ਹੈ। ਜਿਸ ਦੀਆਂ ਸਖਸ਼ੀਅਤਾਂ ਵਿਚ ਇਹ ਸਿਫ਼ਤਾਂ ਹੋਣੀਆਂ ਚਾਹੀਦੀਆਂ ਹਨ
ਸ਼ਹਿਰ ਸੰਗਰੂਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਈ ਸੇਵਾ ਸੰਭਾਲ ਜਥੇ ਦੇ ਸੇਵਾਦਾਰਾਂ ਦੀ ਚੋਣ ਗੁਰਮਤਿ ਮਰਿਯਾਦਾ ਅਨੁਸਾਰ ਇਲਾਕੇ ਦੀਆਂ ਸੰਗਤਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਹੋਈ।
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਦਾ ਮਾਹੌਲ ਇਸ ਸਾਲ ਬਿਲਕੁਲ ਗੁਰਮਤਿ ਅਨੁਸਾਰੀ ਰਿਹਾ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸਿਰਫ ਗੁਰਮਤਿ ਸਾਹਿਤ, ਕਕਾਰਾਂ ਆਦਿ ਦੀਆਂ ਦੁਕਾਨਾਂ ਹੀ ਅਤੇ ਦਸਤਾਰ ਸਿਖਲਾਈ ਕੈਂਪ, ਖੂਨਦਾਨ ਕੈਂਪ ਅਤੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਹੀ ਲੱਗੀਆਂ।
ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਦੀ ਬੀਤੇ ਵਰ੍ਹੇ ਸ਼ੁਰੂ ਹੋਈ ਮੁਹਿੰਮ ਇਸ ਸਾਲ ਵੀ ਸਫਲਤਾ ਨਾਲ ਜਾਰੀ ਹੈ। ਇਸ ਮੁਹਿੰਮ ਨੂੰ ਜੋੜ ਮੇਲੇ ਦੇ ਸਾਰੇ ਪ੍ਰਬੰਧਕਾਂ, ਸਥਾਨਕ ਸੰਗਤਾਂ, ਇਲਾਕੇ ਦੀਆਂ ਪੰਚਾਇਤਾਂ ਅਤੇ ਸਿੱਖ ਜਥਿਆਂ ਤੇ ਜਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
Next Page »