February 22, 2025 | By ਸਿੱਖ ਸਿਆਸਤ ਬਿਊਰੋ
ਪੰਜਾਬ ਨੂੰ ਦਰਪੇਸ਼ ਵਾਤਾਵਰਣ ਦੀਆਂ ਚੁਣੌਤੀਆਂ ਵਿਚੋਂ ਇਕ ਵੱਡੀ ਚੁਣੌਤੀ ਪਾਣੀ ਦੇ ਸੋਮਿਆਂ ਦੇ ਪਰਦੂਸ਼ਣ ਦੀ ਹੈ। ਬੁੱਢੇ ਦਰਿਆ ਦਾ ਪਰਦੂਸ਼ਣ ਇਸ ਪੱਖੋ ਸਭ ਤੋਂ ਵੱਧ ਗੰਭੀਰ ਮਸਲਾ ਹੈ। ਕਿਸੇ ਸਮੇਂ ਬੁੱਢੇ ਦਰਿਆ ਵਜੋਂ ਜਾਣੀ ਜਾਂਦੀ ਸਤਲੁਜ ਦੀ ਇਹ ਫਾਂਟ ਇੰਨੀ ਪਰਦੂਸ਼ਤ ਹੋ ਚੁੱਕੀ ਹੈ ਕਿ ਲੋਕ ਇਸ ਨੂੰ ਹੁਣ ਬੁੱਢਾ ਨਾਲਾ ਹੀ ਕਹਿਣ ਲੱਗ ਪਏ ਹਨ। ਇਹ ਬੁੱਢਾ ਦਰਿਆ ਕਿਵੇਂ ਹੋਂਦ ਵਿਚ ਆਇਆ? ਇਹ ਇੰਨਾ ਜ਼ਿਆਦਾ ਪਰਦੂਸ਼ਤ ਕਿਵੇਂ ਹੋ ਗਿਆ? ਸਰਕਾਰਾਂ ਇਸ ਨੂੰ ਪਰਦੂਸ਼ਣ ਨੂੰ ਰੋਕਣ ਵਿਚ ਕਿਵੇਂ ਨਾਕਾਮ ਰਹੀਆਂ ਹਨ? ਤੇ ਅਜਿਹੇ ਹੋਰਨਾਂ ਅਹਿਮ ਸਵਾਲਾਂ ਬਾਰੇ ਅਦਾਰਾ ਸਿੱਖ ਸਿਆਸਤ ਵੱਲੋਂ ਪੱਤਰਕਾਰ ਰਾਜਦੀਪ ਕੌਰ ਦੀ ਇਹ ਖਾਸ ਰਿਪੋਰਟ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ। ਅੱਗੇ ਕਿਹੜੇ ਮਸਲਿਆਂ ਉੱਤੇ ਇਹ ਪੇਸ਼ਕਸ਼ਾਂ ਬਣਾਈਆਂ ਜਾਣ ਇਸ ਬਾਰੇ ਤੁਸੀਂ ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ।
Related Topics: Agriculture And Environment Awareness Center, Budha Darya, Budha Nala, Punjab Government, Punjab Water, Punjab Water Pollution, Satluj River, Satluj River Water Pollution