November 27, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਬਿਕਰਮ ਸਿੰਘ ਨੇ ਪਾਕਿਸਤਾਨੀ ਫੌਜ ਦੇ ਨਵੇਂ ਬਣੇ ਮੁਖੀ ਲੈਫ਼ਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉਸ ਦੀ ਰੱਖਿਆ ਮਾਮਲਿਆਂ ਬਾਰੇ ਪਹੁੰਚ ਬਹੁਤ ਪੇਸ਼ੇਵਾਰਾਨਾ ਹੈ। ਜਨਰਲ ਬਾਜਵਾ ਨੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੀ ਮੁਹਿੰਮ ਦੌਰਾਨ ਜਨਰਲ ਬਿਕਰਮ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੈ। ਜਨਰਲ ਬਾਜਵਾ ਨੂੰ ਕੰਟਰੋਲ ਰੇਖਾ, ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਤਰੀ ਇਲਾਕਿਆਂ ’ਚ ਫੌਜੀ ਕਾਰਵਾਈਆਂ ’ਚ ਮੁਹਾਰਤ ਹਾਸਲ ਹੈ।

ਪਾਕਿਸਤਾਨ ਦੇ ਨਵੇਂ ਬਣੇ ਫੌਜ ਮੁਖੀ ਬਾਜਵਾ ਅਤੇ ਭਾਰਤ ਦੇ ਸਾਬਕਾ ਫੌਜ ਮੁਖੀ ਬਿਕਰਮ ਸਿੰਘ (ਫਾਈਲ ਫੋਟੋ)
ਸਬੰਧਤ ਖ਼ਬਰ:
Related Topics: General Bajwa Pakistan, General Bikram Singh, Indian Army, Pakistan Army