ਅੱਜ ਇੱਥੋਂ ਦੇ ਇੱਕ ਗੈਸਟ ਹਾਉਸ ਵਿੱਚ ਭਰਤੀ ਜਨਤਾ ਪਾਰਟੀ ਹਰਿਆਣਾ ਦੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕਰਨਾਲ ਤੋਂ ਭਾਜਪਾ ਵਿਧਾਇਕ ਮਨੋਹਰ ਲਾਲ ਖੱਟਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।
ਅਮਰੀਕਾ ਦੀ ਸਿੱਖ ਸੰਸਥਾ 'ਸਿੱਖਸ ਫ਼ਾਰ ਜਸਟਿਸ' ਜੋ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਸਾਰ ਪੱਧਰ 'ਤੇ ਲੜ ਰਹੀ ਹੈ, ਨੇ ਸਿੱਖਾਂ ਨੂੰ ਸਵੈ-ਆਜ਼ਾਦੀ ਲਈ ਜਾਗਰੂਕ ਕਰਨ ਵਾਸਤੇ ਮੁਹਿੰਮ ਦਾ ਆਰੰਭ ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਦੱਸਿਆ ਕਿ "ਸਿੱਖ ਅਜ਼ਾਦੀ" ਜਾਗਰੂਕਤਾ ਮੁਹਿੰਮ ਬਾਰੇ ਵੱਡੀ ਇਕੱਤਰਤਾ ਸਰੀ ਵਿਖੇ ਨਵੰਬਰ ਦੇ ਅੰਤ 'ਚ ਕੀਤੀ ਜਾ ਰਹੀ ਹੈ।
ਇੱਥੋਂ ਗੁਰਦੁਆਰਾ ਸ਼ਹਿਰ ਦੇ ਮੇਅਰ ਨੇ ਇਸ ਕਰਕੇ ਇੱਕ ਮਹੀਨੇ ਲਈ ਬੰਦ ਕਰ ਦਿੱਤਾ ਹੈ ਕਿ ਗੁਰਦੁਆਰਾ ਵਿੱਚ ਉਹ ਲੋਕ ਜੋ ਬੈਲਜ਼ੀਅਮ ਵਿੱਚ ਪੱਕੇ ਨਹੀਂ ਹਨ, ਆਕੇ ਲੰਗਰ ਛਕਦੇ ਹਨ ਅਤੇ ਇੱਥੇ ਰਹਿੰਦੇ ਹਨ।
ਸਮੁੱਚੀ ਸਿੱਖ ਕੌਮ ਵਿੱਚ ਵਿਸ਼ੇਸ਼ ਸਤਿਕਾਰਤ ਸਥਾਨ ਰੱਖਦੇ ਅਜੌਕੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਵੱਲੋਂ ਨਵੰਬਰ 1984 ਸਿੱਖ ਨਸਲਕੁਸੀ ਦੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਨੂੰ ਪੂਰਨ ਇਕਜੁੱਟਤਾ ਨਾਲ ਕਾਮਯਾਬ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਨਵੰਬਰ 1984 ਸਿੱਖ ਨਸਲਕੁਸੀ ਦੇ ਪੀੜਤ ਪ੍ਰੀਵਾਰਾ, ਵਿਧਵਾਵਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ
25 ਸਾਲ ਪੁਰਾਣੇ 1987 ਦੇ ਇੱਕ ਕੇਸ ਵਿੱਚ 96 ਸਾਲਾਂ ਸਿੱਖ ਬੁਜਰਗ ਡਾ. ਆਸਾ ਸਿੰਘ ਨੂੰ 17 ਅਕਤੂਬਰ 2014 ਨੂੰ ਭਾਰਤੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਬਾਪੂ ਆਸਾ ਸਿੰਘ ਨੂੰ ਟਾਡਾ ਅਦਾਲਤ ਨੇ 25 ਸਾਲਾ ਪੁਰਾਣੇ ਕੇਸ ਵਿੱਚ ਨਵੰਬਰ 2012 ਵਿੱਚ ਸਜ਼ਾ ਸੁਣਾਈ ਸੀ।
ਪੰਜਾਬ ਪੁਲਿਸ ਵੱਲ ਦਾਇਰ ਵੱਖ-ਵੱਖ ਕੇਸਾਂ ਵਿੱਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਜਿਲਾ ਕਚਹਿਰੀਆਂ ਮਾਨਸਾ ਵਿੱਚ ਦਰਜ਼ ਕੇਸ ਵਿੱਚ ਆਪਣੀ ਪੇਸ਼ੀ ਭੁਗਤੀ।ਸਥਾਨਿਕ ਸਿਵਲ ਜੱਜ ਕੁਲਦੀਪ ਸਿੰਘ ਨੇ ਅਗਲੀ ਕਾਰਵਾਈ ਲਈ 22 ਜਨਵਰੀ 2015 ਦੀ ਤਰੀਖ ਨਿਸ਼ਚਿਤ ਕੀਤੀ ਹੈ।
ਪੰਜਾਬੀ ਫਿਲਮ ਸਾਡਾ ਹੱਕ ਰਾਹੀਂ ਪੰਜਾਬੀ ਦਰਸ਼ਕਾਂ ਦੀ ਵਾਹ ਵਾਹ ਖੱਟਣ ਵਾਲੇ ਇਸ ਫਿਲਮ ਦੇ ਹੀਰੋ ਕੁਲਜਿੰਦਰ ਸਿੱਧੂ ਜਲਦੀ ਪੰਜਾਬੀ ਦਰਸ਼ਕਾ ਦੀ ਕਚਹਿਰੀ ਵਿੱਚ ਆਪਣੀ ਨਵੀ ਪੰਜਾਬੀ ਫਿਲਮ ਯੋਧਾ ਲੈਕੇ ਹਾਜ਼ਰ ਹੋ ਰਹੇ ਹਨ।
ਲੰਘੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਂਵੇਂ ਬਾਜਪਾ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੋਇਆ ਹੈ, ਪਰ ਡੇਰਾ ਸਾਧ ਵੱਲੋਂ ਭਾਜਪਾ ਦੀ ਕੀਤੀ ਹਮਾਇਤ ਦਾ ਭਾਜਪਾ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਮਿਲਿਆ।ਭਾਜਪਾ ਦੇ ਕੇਂਦਰੀ ਨੇਤਾਵਾਂ ਨੇ ਚੋਣਾਂ ਵਿੱਚ ਸੌਦਾ ਡੇਰੇ ਦੀ ਹਮਾਇਤ ਹਾਸਲ ਕਰਨ ਲਈ ਸੌਦਾ ਸਾਧ ਨਾਲ ਵਿਸ਼ੇਸ ਮੀਟਿੰਗਾਂ ਕੀਤੀਆਂ ਸਨ।
ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਮੀਟਿੰਗ ਹੋਈ। ਮੀਟਿੰਗ ਦੌਰਾਨ ਕਸ਼ਮੀਰ ਵਿਚ ਆਏ ਹੜਾਂ ਤੋਂ ਪੀੜਤ ਸਿੱਖਾਂ ਦੇ ਮੁੜ ਵਸੇਬੇ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਨ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ।
ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਯੂਪੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਮੁਹੰਮਦ ਆਜਮ ਖਾਨ ਨੇ ਕਿਹਾ ਕਿ ਭਾਜਪਾ ਆਰ. ਐੱਸ. ਅੱੈਸ ਦਾ ਏਜੰਡਾ ਲਾਗੂ ਕਰ ਰਹੀ ਹੈ ਅਤੇ ਭਾਜਪਾ ਅਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਮਿਲ ਕੇ ਭਾਰਤ ਦਾ ਸੰਵਿਧਾਨ ਬਦਲਣਾ ਚਾਹੁੰਦੇ ਹਨ। ਹੁਣ ਭਾਰਤ ਵਿੱਚ ਸੰਵਿਧਾਨ ਦਾ ਨਹੀਂ ਆਰ.ਐੱਸ.ਐੱਸ. ਦਾ ਰਾਜ ਹੋਵੇਗਾ।
« Previous Page — Next Page »