October 2014 Archive

ਵਿਸ਼ੇਸ਼ ਰਿਪੋਰਟ: ਅਜੋਕੇ ਸਮੇਂ ਦੀ ਸਿੱਖ ਰਾਜਨੀਤੀ ਵਿਚਲੀ ਖੜੋਤ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ

ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।ਅਜਿਹੇ ਹਾਲਾਤ ਵਿਚ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਸਮੁੱਚੇ ਵਰਤਾਰੇ ਬਾਰੇ ਨਿੱਠ ਕੇ ਵਿਚਾਰ ਕੀਤੀ ਜਾਵੇ ਅਤੇ ਇਸੇ ਲੋੜ ਨੂੰ ਮੁੱਖ ਰੱਖਦਿਆਂ “ਸਿੱਖ ਸਿਆਸਤ” ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਦੀ ਪਹਿਲੀ ਕੜੀ ਵਿਚ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨਾਲ ਗੱਲ-ਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਪਾਠਕਾਂ ਦੇ ਧਿਆਨ ਹਿਤ ਪੇਸ਼ ਹਨ।

ਸਮੁੱਚੀ ਕੌਮ ਇਕੱਠੇ ਹੋਕੇ ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਨੂੰ ਸਫਲ ਬਣਾਵੇ

ਸਿੱਖ ਨਸਲਕੁਸ਼ੀ ਦੀ ਤੀਹਵੀਂ ਵਰੇਗੰਢ ਮੌਕੇ ਸਿੱਖ ਕੌਮ ਵੱਲੋਂ ਭਾਰਤੀ ਸਟੇਟ ਅਤੇ ਭਾਰਤੀ ਨਿਆਇਕ ਢਾਂਚੇ ਵੱਲੋਂ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦੇ ਰੋਸ ਵੱਜੋਂ ਕੀਤੇ ਜਾ ਰਹੇ ਮੁਜ਼ਾਰਿਆਂ ਲਈ ਜਲਾਵਤਨ ਸਿੱਖ ਆਗੂਆਂ ਨੇ ਪੰਥਕ ਧਿਰਾਂ ਦੇ ਨਾਲ-ਨਾਲ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤਿੰਨ ਦਿਨਾਂ ਵਿੱਚ ਵਹਿਸੀ ਢੰਗ ਨਾਲ ਜਿੰਦਾਂ ਸਾੜੇ ਗਏ ਮਾਸੂਮਾਂ ਅਤੇ ਬਜੁਰਗਾਂ, ਬੇਪੱਤ ਕੀਤੀਆਂ ਔਰਤਾਂ ਅਤੇ ਨਾਬਾਲਗ ਬੱਚੀਆਂ, ਕਾਨਪੁਰ ਦੀਆਂ ਭੱਠੀਆਂ ਵਿੱਚ ਸੁੱਟੇ ਕੁੱਝ ਮਹੀਨਿਆਂ ਦੇ ਬੱਚਿਆਂ ਦੀ ਯਾਦ ਨੂੰ ਸੀਨਿਆਂ ਵਿੱਚ ਸਾਂਭਦੇ ਹੋਏ ਇੱਕ ਜੋਰਦਾਰ ਰੋਸ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਪੂਰੀ ਦੁਨੀਆਂ ਅਖੌਤੀ ਲੋਕਤੰਤਰ ਦੀ ਸੱਚਾਈ ਜਾਣ ਸਕੇ।

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸਿੱਖ ਨਜ਼ਰਬੰਦਾਂ ਦੀ ਸੌਂਪੀ ਲਿਸਟ, ਸ਼੍ਰੋਮਣੀ ਕਮੇਟੀ ਨਹੀਂ ਦੇ ਰਹੀ ਭੁੱਖ ਹੜਤਾਲ ਲਈ ਥਾਂ

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਨਜ਼ਰਬੰਦਾਂ ਦੀ ਲਿਸਟ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਅਕਾਲ ਤਖਤ ਸਹਿਬ ਦੇ ਸਕੱਤਰੇਤ ਵਿੱਚ ਮਿਲਕੇ ਸੌਂਪ ਦਿੱਤੀ ਹੈ।ੳੇੁਨਾਂ ਦਾਅਵਾ ਕੀਤਾ ਕਿ ਉਹਨਾਂ ਪਾਸੋਂ ਇਹ ਲਿਸਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਟੈਲੀਫੂਨ ਕਰਕੇ ਆਪ ਮੰਗਵਾਈ ਸੀ।

ਭਾਈ ਹਾਵਾਰਾ ਨੂੰ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ: ਸਿੱਖ ਜਥੇਬੰਦੀਆਂ ਯੂ,ਕੇ

ਪਿੱਛਲੇ ਦਿਨੀ ਸਿੱਖ ਕੌਮ ਦੀ ਅਜ਼ਾਦੀ ਲਈ ਲੜੇ ਗਏ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਿੱਠ ਵਿੱਚ ਦਰਦ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਕਾਰੇ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਅਖੰਡ ਕੀਰਤੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਵਲੋਂ ਦਿੱਲੀ ਪੁਲਿਸ ਦੇ ਇਸ ਧੱਕੜ ਅਤੇ ਅਣਮਨੁੱਖੀ ਵਤੀਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ ।

ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਿਆ, ਮਹਾਂਰਾਸ਼ਟਰ ਵਿੱਚ ਵੀ ਜਿੱਤੀਆਂ ਸਭ ਤੋਂ ਵੱਧ ਸੀਟਾਂ

ਹਰਿਆਣਾ ਵਿੱਚ ਆਪਣੇ ਬਲਬੂਤੇ 'ਤੇ ਚੋਣਾਂ ਲੜਨ ਵਾਲੀ ਭਾਜਪਾ ਨੂੰ ਅੱਜ ਐਲਾਨੇ ਗਏ ਨਤੀਜ਼ਿਆਂ ਵਿੱਚ ਸਪੱਸ਼ਟ ਬਹੁਮਤ ਮਿਲ ਗਿਆ ਹੈ, ਜਦ ਕਿ ਚੌਟਾਲਿਆਂ ਦੀ ਅਗਵਾਈ ਵਾਲੀ ਨੈਸ਼ਨਲ ਲੋਕ ਦਲ ਦੂਜੇ ਨੰਬਰ ਤੇ ਰਹੀ ਹੈ।

ਹਰਿਆਣਾ ਨਤੀਜ਼ੇ: ਭਾਜਪਾ 21, ਲੋਕ ਦਲ 5, ਹਜਕਾ 2, ਕਾਂਗਰਸ 6 ਸੀਟਾਂ ‘ਤੇ ਜਿੱਤੀ

ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਦੇ ਪ੍ਰਾਪਤ ਨਤੀਜ਼ਿਆਂ ਮੁਤਾਬਿਕ ਭਾਜਪਾ ਨੂੰ 21 ਅਤੇ ਨੈਸ਼ਨਲ ਲੋਕ ਦਲ ਨੂੰ 5 ਹਜਕਾ ਨੂੰ 2 ਅਤੇ ਕਾਂਗਰਸ ਨੂੰ 6 ਸੀਟਾਂ ਪ੍ਰਾਪਤ ਹੋਈਆਂ ਹਨ।

ਬਾਦਲ ਦਲ ਦੇ ਬਲਕੌਰ ਸਿੰਘ ਕਾਲਾਂਵਾਲੀ ਤੋਂ ਚੋਣ ਜਿੱਤੇ

ਪਿੱਛਲੀ 15 ਅਕਤੂਬਰ ਨੂੰ ਹੋਈਆਂ ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਵਿੱਚ ਦੇ ਨਤੀਜ਼ੇ ਅੱਜ ਐਲਾਨ ਕੀਤੇ ਗਏ।ਉਨ੍ਹਾਂ ਨਤਜਿਆਂ ਅਨੁਸਾਰ ਸਰਸਾ ਜਿਲੇ ਦੇ ਕਾਲਾਵਾਲੀ ਹਲਕੇ ਤੋਂ ਬਾਦਲ ਦਲ ਅਤੇ ਲੋਕ ਦਲ ਦੇ ਸਾਂਝੇ ਉਮੀਦਵਾਰ ਬਲਕੌਰ ਸਿੰਘ ਕਾਲਿਆਂਵਾਲੀ ਚੋਣ ਜਿੱਤ ਗਏ ਹਨ।

ਗੁਰਬਾਣੀ ਦੀ ਸੰਥਿਆ ਲਈ www. ektuhi.com ਸਿੱਖ ਸੰਗਤ ਦੀ ਸੇਵਾ ‘ਚ ਹਾਜ਼ਰ

ਗੁਰਬਾਣੀ ਦੀ ਆਨ ਲਾਈਨ ਪਾਠ ਸੰਥਿਆ ਲਈ " ਏਕ ਤੂੰ ਹੀ ਡਾਟ ਕਾਮ " ਨੇ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਬਾਣੀ ਸੰਥਿਆ ਲਈ ਇਸ ਪ੍ਰੋਜੈਕਟ ਦਾ ਐਪ ਬਣਾ ਦਿੱਤਾ ਹੈ ਜਿਸ ਨੂੰ ਕੰਪਿਊਟਰ ਜਾਂ ਸਮਾਰਟਫੋਨ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਅਨੁਸਾਰ ਅਰਥ ਸਪੱਸ਼ਟ ਕਰਦਾ ਹੋਇਆ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਮੁਤਾਬਿਕ ਸਹੀ ਵਿਸ਼ਰਾਮ ਤੇ ਅਰਧ ਵਿਸ਼ਰਾਮ ਲਾ ਕੇ ਪਾਠ ਕੀਤਾ ਗਿਆ ਹੈ ।ਪੰਜਾਬੀ ਭਾਈਚਾਰੇ ਵੱਲੋਂ ਸਤਪਾਲ ਸਿੰਘ ਪੁਰੇਵਾਲ ਦੀ ਮਿਹਨਤ ਤੇ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੜ੍ਹੀ ਸਾਂਪਲਾ ਤੋਂ ਚੋਣ ਜਿੱਤੀ

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੜ੍ਹੀ ਸਾਂਪਲਾ ਤੋਂ ਚੋਣ ਜਿੱਤੀ ਲਈ ਹੈ।

ਭਾਜਪਾ ਆਗੂ ਅਡਵਾਨੀ ਨੇ ਰਾਧਾ ਸੁਆਮੀ ਮੁਖੀ ਨਾਲ ਕੀਤੀ ਮੁਲਾਕਾਤ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਿੱਦੂਤਵੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁੱਖੀ ਗੁਰਬਿੰਦਰ ਢਿੱਲੋਂ ਨਾਲ ਮੁਲਾਕਾਤ ਕੀਤੀ।ਭਾਵੇਂ ਕਿ ਅਡਵਾਨੀ ਇਸ ਤੋਂ ਪਹਿਲਾਂ ਵੀ ਡੇਰਾ ਰਾਧਾ ਸੁਆਮੀ ਬਿਆਸ ਵਿੱਚ ਕਈ ਵਾਰ ਆ ਚੁੱਕਿਆ ਹੈ, ਪਰ ਇਸ ਵਾਰ ਦੀ ਫੇਰੀ ਵਿਸ਼ੇਸ਼ ਮਹੱਤਤਾ ਰੱਖਦੀ ਹੈ।

« Previous PageNext Page »