ਅੱਜ ਤੋਂ ਤੀਹ ਸਾਲ ਪਹਿਲਾਂ ਦਿੱਲੀ ਸਮੇਤ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਲਈ ਇਨਸਾਫ ਲਈ ਕੀਤੇ ਜਾ ਰਹੇ ਇਨਸਾਫ ਮਾਰਚ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਦਲ ਖਾਲਸਾ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਭਾਈ ਕੰਵਰਪਾਲ ਸਿੰਘ ਨੇ ਅੱਜ ਇਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ 3 ਨਵੰਬਰ ਸੋਮਵਾਰ ਨੂੰ ਇਹ ਮਾਰਚ ਸਵੇਰੇ 9 ਵਜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਕੇ 11 ਵਜੇ ਜੰਤਰ-ਮੰਤਰ ਪੁੱਜੇਗਾ, ਜਿਥੇ ਰੈਲੀ ਕੀਤੀ ਜਾਵੇਗੀ। ਇਸ ਉਪਰੰਤ ਸੰਯੁਕਤ ਰਾਸ਼ਟਰ (ਯੂ. ਐਨ. ਓ.) ਦੇ ਦੂਤ ਘਰ ਦੇ ਅਧਿਕਾਰੀਆਂ ਨੂੰ ਯਾਦ-ਪੱਤਰ ਸੌਾਪਿਆ ਜਾਵੇਗਾ।
ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਪਿੜ ਵਿਚ ਵਿਚਰ ਰਹੀਆਂ ਬਹੁਤ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਸਾਨੂੰ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਦਾ ਅਮਲੀ ਪ੍ਰਭਾਵ ਬਹੁਤ ਹੀ ਸੀਮਤ ਹੈ।
ਸਿੱਖ ਪੰਥ ਵਿੱਚ ਅਤਿ ਸਤਿਕਾਰਤ ਸ਼ਖਸ਼ੀਅਤ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਤਰਨਤਾਰਨ ਨੇੜੇ ਪਿੰਡ ਭੁਰਾ ਕੋਹਨਾ ਵਿੱਖੇ ਮਨਾਇਆ ਗਿਆ।ਜਿਸ ਵਿੱਚ ਸਿੱਖ ਕੌਮ ਦੀਆਂ ਪੰਥਕ ਅਤੇ ਰਾਜਸੀ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਭਜਪਾ ਦੀ ਪੰਜਾਬ ਇਕਾਈ ਵੱਲੋਂ ਚੰਡੀਗੜ੍ਹ ਨਨੂੰ ਪੰਜਾਬ ਨੂੰ ਸੌਪੇ ਜਾਣ ਦੀ ਮੰਗ ਦਾ ਸਮਰਥਨ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਕੀਤਾ ਹੈ।
ਸਿੱਖ ਕਤਲੇਆਮ ਦੀ 30ਵੀਂ ਵਰੇ੍ਗੰਢ ਮੌਕੇ ਦਿੱਲੀ ਸਿੱਖ ਕਤਲੇਆਮ ਲਈ ਇਨਸਾਫ ਅਤੇ ਸਿੱਖਾਂ ਦੇ ਰਾਜਸੀ ਮਸਲੇ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ ਕਰਨ ਵਾਸਤੇ ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਸਥਿਤ ਸੰਯੁਕਤ ਰਾਸ਼ਟਰ ਦੇ ਦੂਤਘਰ ਤੱਕ 2 ਦਿਨਾਂ ‘ਹੱਕ ਅਤੇ ਇਨਸਾਫ਼ ਮਾਰਚ’ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ (22 ਅਕਤੂਬਰ, 2014) : ਬੈਲਜੀਅਮ ਸਰਕਾਰ ਵੱਲੋਂ ਬਰੱਸਲਜ਼ ਦੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦੇ ਮਾਮਲੇ ਦੀ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਬੈਲਜੀਅਮ ਸਰਕਾਰ ਗੁਰੁਦਆੲਰਾ ਸਾਹਬ ਨੂੰ ਬੰਦ ਕਰਨ ਦੀ ਬਜ਼ਾਏ ਸਰਕਾਰ ਆਪਣੀਆਂ ਸਰਹੱਦਾਂ 'ਤੇ ਚੌਕਸੀ ਵਧਾਏ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਫੇਰੀ ਦੌਰਾਨ ਅਮਰੀਕਾ ਵਿਬੱਚ ਮਨੁੱਖੀ ਅਧਿਕਾਰਾਂ ਦੀ ਸੰਸਥਾ "ਅਮਰੀਕਨ ਜਸਟਿਸ ਸੈਂਟਰ" ਵੱਲੋਂ ਮੋਦੀ ਖਿਲਾਫ ਸੰਨ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ਾਂ ਵਿੱਚ ਅਮਰੀਕੀ ਸੰਘੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਸੰਘੀ ਅਦਾਲਤ ਨੇ ਨਰਿੰਦਰ ਮੋਦੀ ਖਿਲਾਫ ਸੰਮਨ ਜਾਰੀ ਕੀਤੇ ਸਨ।
ਬਾਦਲ ਦਲ ਦੇ ਮੰਤਰੀ ਅਤੇ ਬਾਦਲ ਪਰਿਵਾਰ ਦੇ ਅਤਿ ਨੇੜਲ਼ੇ ਰਿਸ਼ਤੇਦਾਰ ਬਿਕਰਮ ਮਜੀਠੀਆਂ ਨੂੰ ਇੱਕ ਅਦਾਲਤ ਨੇ ਸਿੱਖ ਭਾਵਨਾਵਾਂ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਸੰਮਨ ਭੇਜੇ ਹਨ।ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਚੋਣ ਪ੍ਰਚਾਰ ਦੀ ਮੁਹਿੰਮ ਦੌਰਾਨ ਮਜੀਠੀਆ ਨੇ ਦਸਮ ਗ੍ਰੰਥ ਵਿੱਚਲੀ ਇੱਕ ਤੁੱਕ ਨੂੰ ਵਿਗਾੜ ਕੇ ਪੇਸ਼ ਕੀਤਾ ਸੀ।ਇਸਤੋਂ ਪਹਿਲਾਂ ਵੀ ਅਦਾਲਤ ਨੇ ਮਜੀਠੀਆ ਨੂੰ ਨੋਟਿਸ ਭੇਜਿਆ ਸੀ, ਪਰ ਉਹ ਉਸ ਤੱਕ ਨਹੀਂ ਪਹੁੰਚਿਆ।
ਭਾਰਤ ਵਿੱਚ ਮਨੁੱਖੀ ਹੱਕਾਂ ਲਈ ਸੰਘਰਸ਼ਸੀਲ ਜੱਥੇਬੰਦੀ "ਅਮਨੇਸਟੀ ਇੰਟਰਨੈਸ਼ਨਲ ਇੰਡੀਆ" ਨੇ ਨਵੰਬਰ 1984 ਨੂੰ ਦਿੱਲ਼ੀ ਵਿੱਚ ਯੋਜਨਾਬੱਧ ਢੰਗ ਨਾਲ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖਾਂ ਦੀ ਨਸਲਕੁਸ਼ੀ ਨਾਲ ਸਬੰਧਿਤ ਦਿੱਲੀ ਪੁਲਿਸ ਵੱਲੋਂ ਬੰਦ ਕੀਤੇ ਸਾਰੇ ਕੇਸ ਦੁਬਾਰਾ ਖੋਲਣ ਦੀ ਮੰਗ ਕਰਦੀ ਇੱਕ ਪਟੀਸ਼ਨ ਦਾਇਰ ਕੀਤੀ ਹੈ।
ਹਾਲ ਹੀ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਹੋਈਆਂ ਆਮ ਚੋਣਾਂ ਵਿੱਚ ਕਰਨਾਲ ਤੋਂ ਜਿੱਤ ਕੇ ਪਹਿਲੀਵਾਰ ਵਿਧਾਕਿਕ ਬਣੇ ਮਨੋਹਰ ਲਾਲ ਖੱਟਰ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਹੋਣਗੇ।ਉਨ੍ਹਾਂ ਨੇ ਕਰਨਾਲ ਹਲਕੇ ਤੋਂ 63,773 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਦ ਸਿਰਜਿਆ। ਹਰਿਆਣਾ ਵਿੱਚੋਂ ਉਹ ਸਭ ਤੋਂ ਵੱਧ ਵੋਟਾਂ ਲੈਕੇ ਜਿੱਣਜ਼ ਵਾਲੇ ਵਿਧਾਇਕ ਹਨ।ਉਹ ਪੰਜਾਬੀ ਪਰਿਵਾਰ ਵਿੱਚੋਂ ਹਰਿਆਣਾ ‘ਚ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਨੇਤਾ ਹਨ।
« Previous Page — Next Page »