October 23, 2014 | By ਸਿੱਖ ਸਿਆਸਤ ਬਿਊਰੋ

ਕੈਪਟਨ ਅਮਰਿੰਦਰ ਸਿੰਘ ਕੀਤਾ
ਲੁਧਿਆਣਾ (22 ਅਕਤੂਬਰ, 2014): ਭਾਜਪਾ ਦੀ ਪੰਜਾਬ ਇਕਾਈ ਵੱਲੋਂ ਚੰਡੀਗੜ੍ਹ ਨਨੂੰ ਪੰਜਾਬ ਨੂੰ ਸੌਪੇ ਜਾਣ ਦੀ ਮੰਗ ਦਾ ਸਮਰਥਨ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਕੀਤਾ ਹੈ।
ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨ ਸਬੰਧੀ ਭਾਜਪਾ ਦੀ ਮੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਬਹੁਤ ਹੱਦ ਤੱਕ ਪੰਜਾਬ ਦਾ ਇਕ ਸ਼ਹਿਰ ਹੈ ਤੇ ਇਸਨੂੰ ਪੰਜਾਬ ਨੂੰ ਵਾਪਿਸ ਕੀਤਾ ਜਾਣਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਵਾਪਿਸ ਕਰਨ ਦਾ ਉਚਿਤ ਸਮਾਂ ਹੈ, ਕਿਉਂਕਿ ਕੇਂਦਰ ਸਮੇਤ ਹਰਿਆਣਾ ਤੇ ਪੰਜਾਬ ‘ਚ ਵੀ ਭਾਜਪਾ ਦੀ ਸਰਕਾਰ ਹੈ ਤੇ ਇਥੇ ਪਾਰਟੀ ਦਾ ਅਕਾਲੀਆਂ ਨਾਲ ਗਠਜੋੜ ਹੈ। ਕਾਂਗਰਸ ਆਗੂ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਭਾਜਪਾ ਇਸ ਮੰਗ ਨੂੰ ਸਹੀ ਨਤੀਜੇ ‘ਤੇ ਲਿਜਾਵੇਗੀ ਅਤੇ ਇਹ ਪੰਜਾਬ ‘ਚ ਸਿਆਸੀ ਜਗ੍ਹਾ ਬਣਾਉਣ ਤੇ ਆਪਣੇ ਗਠਜੋੜ ਸਾਂਝੇਦਾਰ ਉਪਰ ਕੁਝ ਸਿਆਸੀ ਪੁਆਇੰਟ ਹਾਸਿਲ ਕਰਨ ਲਈ ਸਿਰਫ ਭਾਸ਼ਣ ਨਹੀਂ ਹੋਵੇਗਾ।
ਕੈਪਟਨ ਅਮਰਿੰਦਰ ਦਾ ਮੰਨਣਾ ਹੈ ਕਿ ਭਾਜਪਾ ਦਾ ਅਸਲੀ ਟੈਸਟ ਹੁਣ ਸ਼ੁਰੂ ਹੋਵੇਗਾ ਤੇ ਲੋਕ ਦੇਖਣਾ ਚਾਹੁਣਗੇ ਕਿ ਉਹ ਆਪਣੀ ਮੰਗ ਕੇਂਦਰ ਕੋਲ ਰੱਖਣ ‘ਚ ਕਿੰਨੀ ਗੰਭੀਰਤਾ ਤੇ ਇਮਾਨਦਾਰੀ ਦਿਖਾਉਂਦੀ ਹੈ।
ਉਨ੍ਹਾਂ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਉਸਨੂੰ ਆਪਣੇ ਗਠਜੋੜ ਸਾਂਝੇਦਾਰਾਂ ਅਕਾਲੀਆਂ ਤੋਂ ਬੱਚ ਕੇ ਰਹਿਣ ਲਈ ਕਿਹਾ ਹੈ, ਜਿਹੜੇ ਆਪਣੀ ਸਿਆਸੀ ‘ਚ ਦਖਲ ਦੇਣ ‘ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਕਦੇ ਵੀ ਝਗੜੇ ਦੇ ਮੁੱਦੇ ਦਾ ਹੱਲ ਨਹੀਂ ਹੋਣ ਦਿੱਤਾ ਹੈ, ਕਿਉਂਕਿ ਅਕਾਲੀ ਆਪਣੀ ਹੋਂਦ ਖਾਤਿਰ ਅਜਿਹੇ ਮੁੱਦਿਆਂ ਨੂੰ ਜਿਉਂਦੇ ਰੱਖਣਾ ਚਾਹੁੰਦੇ ਹਨ।
Related Topics: BJP, Captain Amrinder Singh Government, Punjab Politics