ਲੰਡਨ (17 ਨਵੰਬਰ, 2010): ਯੂਨਾਈਟਿਡ ਖਾਲਸਾ ਦਲ (ਯੂ.ਕੇ.) ਵਲੋਂ ਨੋਬਲ ਪੁਰਸਕਾਰ ਜੇਤੂ ਬਰਮਾ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੀ ਮੁਖੀ ਬੀਬੀ ਆਂਗ ਸੈਨ ਸੂ ਕੀ ਦੀ ਲੰਮੀ ਨਜ਼ਰਬੰਦੀ ਉਪਰੰਤ ਬੀਤੇ ਦਿਨੀ ਹੋਈ ਰਿਹਾਈ ਦਾ ਭਰਪੂਰ ਸਵਾਗਤ ਕੀਤਾ ਗਿਆ।
ਪਿਛਲੇ ਕੁਝ ਹਫਤਿਆਂ ਤੋਂ ਆਰ. ਐਸ. ਐਸ. ਦੇ ਖੇਮੇ ਵਿੱਚ ਵਧੀ ਹਲਚਲ ਅਤੇ ਹਿੰਦੂਤਵੀ ਸਫਾਂ ਵਿਚਲਾ ‘ਖਾਮੋਸ਼ ਖੌਫ’ ਵੀ ਇਨ੍ਹਾਂ ‘ਹਿੰਦੂਤਵੀ ਰਾਸ਼ਟਰਵਾਦੀਆਂ’ ਦੇ ਕੁਇਰਾਦਿਆਂ ਤੋਂ ਚੁੱਕੇ ਜਾ ਰਹੇ ‘ਨਕਾਬ’ ਦੀ ਬਦੌਲਤ ਹੀ ਹੈ।
ਪਿਛਲੇ ਸਮੇਂ ਤੋਂ ਕੁੱਝ ਅਖੌਤੀ ਇਤਿਹਾਸਕ, ਨਾਮ ਨਿਹਾਦ ਵਿਦਵਾਨ, ਸਵੈ ਸਜੇ ਡਾਕਟਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਭੰਨ ਤੋੜ ਕਰਨ ਵਿੱਚ ਮਸ਼ਰੂਫ ਹਨ।
ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਪਰਖੀ-ਅਜ਼ਮਾਈ ਬਸਤੀਆਨਾ ਨੀਤੀ ਤਹਿਤ ਸਿੱਖ ਭਾਈਚਾਰੇ ਅੰਦਰਲੇ ਜਾਗੀਰੂ ਅਨਸਰਾਂ (ਸਿੱਖ ਸਰਦਾਰਾਂ) ਨੂੰ ਜਾਗੀਰਾਂ ਤੇ ਹੋਰ ਸਰਕਾਰੀ ਉਪਾਧੀਆਂ ਦੇ ਕੇ, ਉਨ੍ਹਾਂ ਦੀ ਹਮਾਇਤ ਤੇ ਵਫਾਦਾਰੀ ਹਾਸਲ ਕਰਨ ਦੀ ਪਹੁੰਚ ਅਪਣਾਈ। ਇਸ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਹੋਏ।
ਹਮ ਹਿੰਦੂ ਨਹੀਂ: (ੳ) ਇਤਿਹਾਸਕ ਪਿਛੋਕੜ (ਧਿਆਨ ਦਿਓ: ਹੇਠਾਂ ਜੋ ਅੰਕ () ਵਿੱਚ ਲਿਖੇ ਗਏ ਹਨ, ਉਹ ਹਵਾਲਾ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਇਸ ...
ਪੰਜਾਬ ਤੇ ਚੜੇ ਕਰਜੇ ਵਾਰੇ ਪਿਛਲੇ ਕਈ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ। 70,000 ਕਰੋੜ ਰੁਪਏ ਦਾ ਕਰਜਾ ਪੰਜਾਬ ਉੱਪਰ ਦੱਸਿਆ ਜਾ ਰਿਹਾ ਹੈ। ਇਹ ਕਰਜਾ ਸਰਕਾਰਾਂ ਮੁਤਾਬਿਕ ਸਰਕਾਰੀ ਅੱਤਬਾਦ ਸਮੇਂ ਪੰਜਾਬ ਉੱਪਰ ਚੜਿਆ ਜਦੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਪਿੰਡਾਂ ਸ਼ਹਿਰਾਂ ਵਿੱਚੋਂ ਕੋਹ-ਕੋਹ ਕੇ ਝੂਠੇ ਮੁਕਾਬਲੇ ਬਣਾ ਕੇ ਖਤਮ ਕੀਤਾ ਜਾ ਰਿਹਾ ਸੀ।
ਆਖਣ ਬੁੱਲੇ ਇਹੋ ਪੌਣ ਦੇ, ਆਦੀ ਨਹੀਂ ਜੋ ਸੌਣ ਦੇ, ਜਾਗਿਆਂ ਨੇ ਜੋਤ ਜਗਾਣੀ।
ਇਤਿਹਾਸ ਵਰਤਮਾਨ ਤੇ ਅਤੀਤ ਵਿਚਕਾਰ ਇਕ ਨਿਰੰਤਰ ਵਾਰਤਾਲਾਪ ਹੈ....ਅਤੀਤ ਨੂੰ ਅਸੀਂ ਵਰਤਮਾਨ ਦੀ ਰੋਸ਼ਨੀ ’ਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਵੱਧ ਬੀਤੇ ਦੀ ਰੋਸ਼ਨੀ ’ਚ ਹੀ ਸਮਝਿਆ ਜਾ ਸਕਦਾ ਹੈ। ਮਨੁੱਖ ਨੂੰ ਬੀਤੇ ਸਮਾਜ ਨੂੰ ਸਮਝਣ ਦੇ ਸਮਰੱਥ ਬਨਾਉਣਾ ਅਤੇ ਉਸ ਦੀ ਮੌਜੂਦਾ ਸਮਾਜ ਉੱਤੇ ਮੁਹਾਰਤ ਵਿੱਚ ਵਾਧਾ ਕਰਨਾ, ਇਤਿਹਾਸ ਦਾ ਦੋਹਰਾ ਕਾਰਜ ਹੈ.........
‘‘......ਇਨ੍ਹਾਂ ਲਾਸਾਨੀ ਕੁਰਬਾਨੀਆਂ ਦੀ ਕਹਾਣੀ ਕਿਤੇ ਅਣਕਹੀ ਨਾ ਰਹਿ ਜਾਵੇ.....ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉਤੇ ਭਾਰਤੀ ਫੌਜਾਂ ਦੇ ਹਮਲੇ ਸਮੇਂ ਇਨ੍ਹਾਂ ਸਿੰਘ ਸੂਰਮਿਆਂ ਵੱਲੋਂ ਦਿਤੀਆਂ ਸ਼ਹਾਦਤਾਂ ਸਾਡੀ ਕੌਮ ਦੇ ਗੌਰਵਸ਼ਾਲੀ ਇਤਿਹਾਸ ਦਾ ਸਿਖ਼ਰ ਨੇ। ਇਸ ਤੋਂ ਸਾਡੀਆਂ ਪੀੜ੍ਹੀਆਂ ਨੇ ਲਗਾਤਾਰ ਪ੍ਰੇਰਨਾ ਲੈਣੀ ਹੈ, ਆਪਣੀ ਕੌਮ ਦੀ ਸ਼ਾਨ ਤੇ ਆਨ ਨੂੰ ਬਰਕਰਾਰ ਰੱਖਣ ਲਈ।.........ਨਰਿੰਦਰ ਸਿੰਹਾਂ ਮੇਰਾ ਇਹ ਝੋਰਾ ਯਾਦ ਰੱਖੀਂ ਤੇ ਵਾਅਦਾ ਕਰ ਕਿ ਤੂੰ ਮੇਰੀ ਇਹ ਖ਼ਾਹਸ਼ ਪੂਰੀ ਕਰਨ ਲਈ ਯਤਨ ਕਰੇਂਗਾ.....ਇਸ ਅੰਤਮ ਇਛਾ ਨੂੰ .......।’’ ਅੱਗੋਂ ਦੇ ਸ਼ਬਦ ਉਨ੍ਹਾਂ ਦੇ ਬੁਲ੍ਹਾਂ ’ਚ ਕੰਬਦੇ ਰਹੇ।
ਮੇਰੀ ਮਾਂ ਨੇ ਆਪਣੇ ਲਹੂ-ਮਾਸ ’ਚੋਂ ਮੇਰਾ ਬੁੱਤ ਸਿਰਜ ਕੇ ਮੇਰੇ ਜਿਸਮ ਦੇ ਹਰੇਕ ਅਣੂ ਵਿਚ ਮੇਰੇ ਭਵਿੱਖ ਨਾਲ ਜੁੜੀਆਂ ਆਪਣੀਆਂ ਸਮੂਹ ਤਾਂਘਾਂ, ਰੀਝਾਂ, ਹਸਰਤਾਂ ਤੇ ਖੁਸ਼ੀਆਂ ਦੇ ਬੀਜ ਬੀਜੇ ਤੇ ਫਿਰ ਹਰ ਪਲ, ਹਰ ਸਾਹ ਨਾਲ ਮੈਨੂੰ ਪੋਟਾ ਪੋਟਾ ਉਸਰਦਾ ਵੇਖ ਕੇ ਤਰਲ ਅੱਖਾਂ ਨਾਲ ਮੁਸਕਰਾਉਂਦੀ ਰਹੀ। ਆਪਣੀ ਰੂਹ ਅਤੇ ਜਿਸਮ ਦਾ ਭੋਰਾ ਭੋਰਾ ਬਾਲ ਕੇ ਮੈਨੂੰ ਰੌਸ਼ਨ ਕਰਦੀ ਰਹੀ।
« Previous Page — Next Page »