November 2010 Archive

ਭਾਈ ਦਲਜੀਤ ਸਿੰਘ ਅਤੇ ਸਾਥੀਆਂ ਦੀ ਜਮਾਨਤ ਬਾਰੇ ਸੁਣਵਾਈ ਫਿਰ ਟਲੀ

ਚੰਡੀਗੜ੍ਹ (11 ਨਵੰਬਰ, 2010): ਭਾਈ ਦਲਜੀਤ ਸਿੰਘ ਬਿੱਟੂ, ਚੇਅਰਮੈਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਸਿੱਖਸ ਫਾਰ ਹਿਊਮਨ ਰਾਈਟਸ) ਅਤੇ ਭਾਈ ਪਲਵਿੰਦਰ ਸਿੰਘ ਸ਼ਤਰਾਣਾ ਦੀ ਜਮਾਨਤ ਬਾਰੇ ਸੁਣਵਾਈ ਇਕ ਵਾਰ ਫਿਰ ਅੱਗੇ ਪਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਕੇ. ਸੀ. ਪੁਰੀ ਨੇ ਅਗਲੀ ਮਿਤੀ 8 ਦਸੰਬਰ, 2010 ਮਿੱਥੀ ਹੈ।

ਅਮਰੀਕੀ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਬਨਾਮ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦੇ ਕਤਲੇਆਮ ਦਾ ਟਲਿਆ ਦੋਹਰਾਅ

ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਦੀ ਤਿੰਨ ਰੋਜ਼ਾ ਭਾਰਤ ਫੇਰੀ ਤੋਂ ਪਹਿਲਾਂ ਹੀ, ਇਸ ਦੌਰੇ ਨਾਲ ਸਬੰਧਿਤ ਘਟਨਾਵਾਂ, 26 ਮਿਲੀਅਨ ਸਿੱਖ ਕੌਮ ਦੇ ਵਿਹੜੇ ਵਿੱਚ ਇੱਕ ਵੀਚਾਰ-ਚਰਚਾ ਛੇੜ ਗਈਆਂ ਸਨ। ਲਗਭਗ ਤਿੰਨ ਮਹੀਨੇ ਪਹਿਲਾਂ, ਕਸ਼ਮੀਰ ਵਾਦੀ ਵਿੱਚ ਵਸਦੇ ਕੁਝ ਪ੍ਰਮੁੱਖ ਸਿੱਖਾਂ ਦੇ ਘਰ ‘ਗੁੰਮਨਾਮ ਪੱਤਰ’ ਆਏ, ਜਿਨ੍ਹਾਂ ਵਿੱਚ ਸਿੱਖਾਂ ਨੂੰ ਇਸਲਾਮ ਕਬੂਲਣ, ਵਾਦੀ ਛੱਡ ਜਾਣ ਜਾਂ ਭਾਰਤ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦਾ ਫਤਵਾ ਸੁਣਾਇਆ ਗਿਆ ਸੀ।

ਅਮਰੀਕਾ ਦੇ ਪ੍ਰਧਾਨ ਬਰਾਕ ਓਬਾਮਾ ਦੀ ਤਿੰਨ ਰੋਜ਼ਾ ਭਾਰਤ ਫੇਰੀ ਦਾ ਲੇਖਾ-ਜੋਖਾ!

ਵਾਸ਼ਿੰਗਟਨ ਡੀ. ਸੀ. (10 ਨਵੰਬਰ, 2010): ਅਮਰੀਕਾ ਦੇ ਪ੍ਰਧਾਨ ਬਰਾਕ ਹੁਸੈਨ ਓਬਾਮਾ ਆਪਣੀ ਤਿੰਨ ਰੋਜ਼ਾ ਭਾਰਤ ਯਾਤਰਾ ਸਮਾਪਤ ਕਰਕੇ, ਇੰਡੋਨੇਸ਼ੀਆ ਦੇ ਦੌਰੇ ’ਤੇ ਰਵਾਨਾ ਹੋ ਗਏ। ਆਪਣੀ ਇਸ ਯਾਤਰਾ ਦੇ ਪਹਿਲੇ ਪੜਾਅ ’ਤੇ ਉਹ ਮੁੰਬਈ ਦੇ ਤਾਜ ਹੋਟਲ ਵਿੱਚ ਠਹਿਰੇ ਅਤੇ ਮੁੰਬਈ ਦੇ ਦਹਿਸ਼ਤਗਰਦ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ, ਸਟੀਫਨਜ਼ ਕਾਲਜ ਦੇ ਵਿਦਿਆਰਥੀਆਂ ਅਤੇ ਸਕੂਲੀ ਬੱਚਿਆਂ ਨਾਲ ਵੀ ਅਕਾਦਮਿਕ ਅਤੇ ‘ਡਾਂਸ’ ਦੇ ਹਲਕੇ-ਫੁਲਕੇ ਪਲ ਸਾਂਝੇ ਕੀਤੇ। ਦਿੱਲੀ ਦੀ ਦੋ ਰੋਜ਼ਾ ਫੇਰੀ ਦੌਰਾਨ, ਪ੍ਰਧਾਨ ਓਬਾਮਾ ਗਾਂਧੀ ਦੀ ਸਮਾਧੀ ਰਾਜਘਾਟ ਗਏ ਅਤੇ 1550ਵਿਆਂ ਵਿੱਚ ਤਾਮੀਰ ਕੀਤੇ ਗਏ ਹਮਾਯੂੰ ਦੇ ਮਕਬਰੇ ’ਤੇ ਵੀ ਉਨ੍ਹਾਂ ਨੇ ਆਪਣੀ ਪਤਨੀ ਮਿਸ਼ੈਲ ਓਬਾਮਾ ਨਾਲ ਜ਼ਿਆਰਤ ਕੀਤੀ।

ਤਰਸਯੋਗ ਹੈ ਓਹ ਦੇਸ਼ ਜੋ ਜੇਲ੍ਹ ਭੇਜ ਦਿੰਦਾ ਹੈ ਓਹਨਾਂ ਨੂੰ ਜੋ ਇਨਸਾਫ਼ ਦੀ ਮੰਗ ਕਰਦੇ ਹਨ: ਅਰੁੰਧਤੀ ਰਾਏ

ਮੈਂ ਸ਼੍ਰੀਨਗਰ,ਕਸ਼ਮੀਰ ਤੋਂ ਲਿਖ ਰਹੀ ਹਾਂ।ਅੱਜ ਤੜਕੇ ਦੇ ਅਖਬਾਰ ਕਹਿੰਦੇ ਨੇ ਕਿ ਪਿਛਲੇ ਦਿਨੀਂ ਹੋਏ ਜਨਤਕ ਸਮਾਗਮ ਵਿੱਚ ਜੋ ਗੱਲਾਂ ਮੈਂ ਕਹੀਆਂ,ਓਨ੍ਹਾਂ ਕਰਕੇ ਮੈਨੂੰ ਗਦਾਰੀ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਮੈਂ ਓਹੀ ਕਿਹਾ ਹੈ ਜੋ ਏਥੋਂ ਦੇ ਲੱਖਾਂ ਲੋਕ ਹਰ ਰੋਜ਼ ਕਹਿੰਦੇ ਹਨ।

ਮੁੱਖ ਮੰਤਰੀ ਪੰਜਾਬ ਦੇ ਨਾਂ ਜਸਵੰਤ ਸਿੰਘ ਕੰਵਲ ਵੱਲੋਂ ਖੁੱਲ੍ਹਾ ਖੱਤ

ਇਕ ਫਕੀਰ ਲੇਖਕ ਡਾ. ਜਸਵੰਤ ਸਿੰਘ ਕੰਵਲ ਦੀ ਗੁਰ ਫਤਹਿ ਪ੍ਰਵਾਨ ਕਰਨੀ। ਧੰਨਵਾਦੀ ਹੋਵਾਂਗਾ। ਕੌਮੀ ਫਰਜ਼ ਨਿਭਾਉਂਦੇ ਤੇ ਫਰਮਾਨ ਜਾਰੀ ਕਰਦੇ ਅੱਗੇ ਇਕ ਤੁੱਛ ਜਿਹਾ ਬੰਦਾ ਕੀ ਬੜ ਮਾਰ ਸਕਦਾ ਐ।

ਓਬਾਮਾ ਦੀ ਦਿੱਲੀ ਫੇਰੀ ਦੌਰਾਨ ਨਵੰਬਰ 1984 ਸਿਖ ਨਸਲਕੁਸ਼ੀ ਦੀਆਂ ਪੀੜਤ ਵਿਧਵਾਵਾਂ ਵਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ (8 ਨਵੰਬਰ, 2010): ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਖਵਾਉਣ ਵਾਲੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ ਹਜ਼ਾਰਾਂ ਸਿਖਾਂ ਨੂੰ ਕਤਲ ਕੀਤੇ ਜਾਣ ਨੂੰ ਨਜ਼ਰ ਅੰਦਾਜ ਕਰਨ ਕਰਕੇ ਨਵੰਬਰ 84 ਦੇ ਸਿੱਖ ਨਸਲਕੁਸ਼ੀ ਦੇ ਸਮੂਹ ਪੀੜਤਾਂ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਸਿਖਸ ਫਾਰ ਜਸਟਿਸ, 1984 ਦੇ ਜਸਟਿਸ ਵਿਕਟਮਸ ਐਂਡ ਵੈਲਫੇਅਰ ਸੁਸਾਇਟੀ ਤੇ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅੱਜ ਦਿੱਲੀ ’ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਆਮਦ ਦੇ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤੱਕ ਇਨਸਾਫ਼ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ 1984 ਦੇ ਜਸਟਿਸ ਵਿਕਟਮਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਕੀਤੀ।

ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਿੱਖਸ ਫਾਰ ਜਸਟਿਸ ਵੱਲੋਂ ਨਿਖੇਧੀ

ਨਿਊਯਾਰਕ (8 ਨਵੰਬਰ, 2010 - ਪੰਜਾਬ ਨਿਊਜ਼ ਨੈਟ.): ਅਮਰੀਕਾ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ 3 ਨਵੰਬਰ ਨੂੰ ਬੰਦ ਦਾ ਸੱਦਾ ਦੇਣ ਵਾਲੀਆਂ ਧਿਰਾਂ ਦੇ ਆਗੂਆਂ ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਤੇ ਕੰਵਰਪਾਲ ਸਿੰਘ ਬਿੱਟੂ, ਬਾਬ ਬਲਜੀਤ ਸਿੰਘ ਦਾਦੂਵਾਲ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਜਸਵੀਰ ਸਿੰਘ ਖੰਡੂਰ, ਸੰਤੋਖ ਸਿੰਘ ਸਲਾਣਾ, ਹਰਪ੍ਰੀਤ ਸਿੰਘ ਦਧੇਰੀ, ਦੇਵਿੰਦਰ ਸਿੰਘ ਸੋਢੀ (ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ) ਆਦਿ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਵਿਚ ਹਿਰਾਸਤ ਵਿਚ ਲੈ ਲਏ ਜਾਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ 26 ਵਰ੍ਹਿਆਂ ਤੋਂ ਇਨਸਾਫ਼ ਲਈ ਭਟਕ ਰਹੇ 1984 ਦੇ ਪੀੜਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਅਤੇ ਇਨਸਾਫ਼ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਜਾਣਾ ਉਸੇ ਦਮਨ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਹੈ ਜਿਸ ਵਿਰੁੱਧ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਲੁਧਿਆਣਾ ਘਟਨਾ ਦੇ ਦੋਸ਼ੀਆਂ ਸਮੇਤ ਜਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 9 ਨਵੰਬਰ : ਲੁਧਿਆਣਾ ਵਿਚ ਸਿੱਖ-ਕਤਲੇਆਮ ਦੇ ਪੀੜਤਾਂ ਦੀ ਪੁਲਿਸ ਦੀ ਹਾਜ਼ਰੀ ਵਿਚ ਹੋਈ ਕੁਟਮਾਰ ਤੇ ਇਕ ਪੀੜਤ ਦੇ ਕਤਲ ਨੇ ਸਾਫ਼ ਕਰ ਦਿੱਤਾ ਹੈ ਕਿ ਪੀੜਤ ਅੱਜ ਵੀ ਭਾਰਤੀ ਨਿਜ਼ਾਮ ਹੱਥੋਂ ਸਿੱਖ ਹੋਣ ਦਾ ਸੰਤਾਪ ਝੱਲ ਰਹੇ ਹਨ ਪੰਜਾਬ ਦੀ ਬਾਦਲ ਸਰਕਾਰ ਦੌਰਾਨ ਉਨ੍ਹਾਂ ਨੂੰ ਭਾਰਤ ਵਿਚ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

ਜੀਵਨ ਸਿੰਘ ਗੁਰਮਤਿ ਸੰਗੀਤ ਨੇ 40 ਇਨਾਮ ਜਿੱਤ ਕੇ 11 ਸਾਲ ਦਾ ਰਿਕਾਰਡ ਤੋੜਿਆ

ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (7 ਨਵੰਬਰ, 2010): ਸਥਾਨਕ ਗੁਰਦੁਆਰਾ ਹਰਚਰਨਕੰਵਲ ਸਾਹਿਬ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਵਿਅਕਤੀਗਤ ਕੀਰਤਨ, ਗਰੁੱਪ ਕੀਰਤਨ, ਲੈਕਚਰ, ਕਵੀਸ਼ਰੀ, ਪ੍ਰਸ਼ਨ-ਉਤਰੀ, ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਭਾਈ ਜੀਵਨ ਸਿੰਘ ਗੁਰਮਤਿ ਸੰਗੀਤ ਨੇ ਸਭ ਤੋਂ ਵੱਧ 40 ਇਨਾਮ ਜਿੱਤ ਕੇ ਪਿਛਲੇ 11 ਸਾਲ ਦਾ ਰਿਕਾਰਡ ਤੋੜਿਆ।

ਸਿੱਖ ਨਸਲਕੁਸ਼ੀ 1984 ਬਾਰੇ ਮੈਲਬੌਰਨ ਵਿੱਚ ਇਨਸਾਫ ਮਾਰਚ ਨੂੰ ਭਰਵਾਂ ਹੁੰਗਾਰਾ

ਮੈਲਬਰਨ (6 ਨਵੰਬਰ, 2010 - ਤੇਜਸ਼ਦੀਪ ਸਿੰਘ ਅਜਨੌਦਾ): ਸਿੱਖ ਫੈਡਰੇਸ਼ਨ ਆਫ਼ ਆਸਟਰੇਲੀਆ ਵੱਲੋਂ ਸ਼ਹਿਰ ਵਿਚ ਸਿੱਖ ਨਸਲਕੁਸ਼ੀ ਯਾਦਗਾਰੀ ਤੇ ਇਨਸਾਫ਼ ਮਾਰਚ ਕੱਢਿਆ ਗਿਆ ਜਿਸ ਵਿਚ ਸਿਡਨੀ, ਐਡੀਲੇਡ, ਬ੍ਰਿਸਬੇਨ, ਸ਼ੈਪਰਟਨ ਤੋਂ ਆਏ ਸਿੱਖਾਂ ਨੇ ਸ਼ਮੂਲੀਅਤ ਕੀਤੀ। ਸਟੇਟ ਲਾਇਬਰੇਰੀ ਤੋਂ ਅਰਦਾਸ ਕਰਨ ਮਗਰੋਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਇਹ ਮਾਰਚ ਸ਼ਹਿਰ ਦੇ ਵਿਚਕਾਰ ਦੀ ਹੁੰਦਾ ਹੋਇਆ ਨੇੜਲੇ ਮੈਦਾਨ ‘ਬਿਰਾਰੰਗ ਮੌਰ’ ਤਕ ਪਹੁੰਚਿਆ ਜਿੱਥੇ 1984 ਵਿਚ ਦਿੱਲੀ ਰਹਿ ਰਹੇ ਸਿੱਖਾਂ ਨੇ ਆਪਣਾ ਦੁੱਖ ਸਾਂਝਾ ਕੀਤਾ।

« Previous PageNext Page »