April 2017 Archive

ਯੂ.ਕੇ.: ਤਨਮਨਜੀਤ ਸਿੰਘ ਢੇਸੀ ਨੂੰ ਲੇਬਰ ਪਾਰਟੀ ਨੇ ਸਲੋਅ ਤੋਂ ਬਣਾਇਆ ਉਮੀਦਵਾਰ

ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਨਾਲ ਸਬੰਧਤ ਤਨਮਨਜੀਤ ਸਿੰਘ ਢੇਸੀ ਨੂੰ ਇੰਗਲੈਂਡ ਵਿੱਚ ਸੰਸਦੀ ਚੋਣਾਂ ਲਈ ਲੇਬਰ ਪਾਰਟੀ ਨੇ ਸਲੋਅ ਤੋਂ ਉਮੀਦਵਾਰ ਬਣਾਇਆ ਹੈ। 39 ਸਾਲਾ ਢੇਸੀ ਨੂੰ ਗ੍ਰੇਵਸ਼ੈਮ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹੋਣ ਦਾ ਮਾਣ ਪ੍ਰਾਪਤ ਹੈ। ਲੇਬਰ ਪਾਰਟੀ ਨੇ ਪਿਛਲੀਆਂ ਚੋਣਾਂ ਦੌਰਾਨ ਵੀ ਸਲੋਅ ਦੀ ਸੀਟ 7500 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਹਲਕੇ ਦੀ 20 ਸਾਲਾਂ ਤੋਂ ਪ੍ਰਤੀਨਿਧਤਾ ਕਰਦੇ ਆ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਫਿਨੀਓ ਮੈਕਟੈਗਰਟ ਨੇ ਤਨਮਨਜੀਤ ਸਿੰਘ ਲਈ ਇਹ ਸੀਟ ਛੱਡਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇਹ ਸੰਭਾਵਨਾ ਵੀ ਬਣ ਗਈ ਹੈ ਕਿ ਇੰਗਲੈਂਡ ਦੀ ਸੰਸਦ ਲਈ ਇਸ ਹਲਕੇ ਤੋਂ ਤਨਮਨਜੀਤ ਸਿੰਘ ਪਹਿਲਾ ਦਸਤਾਰਧਾਰੀ ਸੰਸਦ ਮੈਂਬਰ ਚੁਣਿਆ ਜਾਵੇਗਾ।

“ਮੈਨੂੰ ਨਹੀਂ ਲਗਦਾ ਕਿ ਭਗਵੰਤ ਮਾਨ ਵੱਖਰੀ ਪਾਰਟੀ ਬਣਾਉਣਗੇ”: ਫੂਲਕਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐੱਚ ਐੱਸ ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਵੈ-ਪੜਚੋਲ ਕਰਕੇ ਜ਼ਮੀਨੀ ਪੱਧਰ ’ਤੇ ਮੁੜ ਮਿਹਨਤ ਕਰੇਗੀ। ਫੂਲਕਾ ਨੇ ਜਗਰਾਉਂ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਬਾਰੇ ਟਿੱਪਣੀ ਕਰਨ ਤੋਂ ਸੰਕੋਚ ਕੀਤਾ। ਭਗਵੰਤ ਮਾਨ ਦੇ ਸਿਆਸੀ ਭਵਿੱਖ ਬਾਰੇ ਪੁੱਛਣ ’ਤੇ ਪਹਿਲਾਂ ਫੂਲਕਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮਾਨ ਵੱਖਰੀ ਪਾਰਟੀ ਬਣਾਉਣਗੇ।

ਕੇਜਰੀਵਾਲ ਨੇ ਹੁਣ ਈ.ਵੀ.ਐਮ. ਦੀ ਥਾਂ ‘ਤੇ ਆਪਣੀ ਗਲਤੀ ਮੰਨੀ

ਦਿੱਲੀ ਨਗਰ ਨਿਗਮ ਚੋਣਾਂ ਵਿੱਚ ‘ਆਮ ਆਦਮੀ ਪਾਰਟੀ’ ਦੀ ਕਰਾਰੀ ਹਾਰ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਨੇ ਗ਼ਲਤੀਆਂ ਕੀਤੀਆਂ ਅਤੇ ਹੁਣ ਪਾਰਟੀ ਵੱਲੋਂ ‘ਆਤਮ ਵਿਸ਼ਲੇਸ਼ਣ’ ਕਰਨ ਅਤੇ ਸਭ ਦਰੁਸਤ ਕਰਨ ਦਾ ਸਮਾਂ ਹੈ। ਉਨ੍ਹਾਂ ਟਵਿੱਟਰ ’ਤੇ ਇਕ ਚਿੱਠੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, "ਬੀਤੇ ਦੋ ਦਿਨਾਂ ਵਿੱਚ ਮੈਂ ਆਪਣੇ ਕਾਰਕੁਨਾਂ ਤੇ ਵੋਟਰਾਂ ਨਾਲ ਵਿਚਾਰ ਕੀਤਾ। ਹਕੀਕਤ ਸਪੱਸ਼ਟ ਹੈ। ਹਾਂ, ਅਸੀਂ ਗ਼ਲਤੀਆਂ ਕੀਤੀਆਂ ਪਰ ਅਸੀਂ ਆਤਮ-ਵਿਸ਼ਲੇਸ਼ਣ ਕਰਾਂਗੇ ਤੇ ਉਨ੍ਹਾਂ ਨੂੰ ਸੁਧਾਰਾਂਗੇ।" ਮੁੜ ਨਵੀਂ ਸ਼ੁਰੂਆਤ ਦੇ ਇਰਾਦੇ ਨਾਲ ਉਨ੍ਹਾਂ ਕਿਹਾ, "ਹੁਣ ਫਿਰ ਡਰਾਇੰਗ ਬੋਰਡ ਵੱਲ ਪਰਤਣ ਦੀ ਲੋੜ ਹੈ।"

ਸਿਕਲੀਗਰ ਸਿੱਖਾਂ ਦੇ ਮਸਲਿਆਂ ਦੇ ਸਬੰਧ ‘ਚ ਬਡੂੰਗਰ ਨੇ ਲਿਖਿਆ ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੱਤਰ

ਸਿਕਲੀਗਰ ਸਿੱਖਾਂ ਨੂੰ ਮੱਧ ਪ੍ਰਦੇਸ਼ ਵਿਚ ਦਰਪੇਸ਼ ਮੁਸ਼ਕਿਲਾਂ ਦੀਆਂ ਮੀਡੀਆ ਰਿਪੋਰਟਾਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੂੰ ਇੱਕ ਪੱਤਰ ਲਿਖ ਕੇ ਇਸਦਾ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ ਹੈ।

ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ‘ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਮਾਨ ਨੇ ਲਿਖਿਆ ਬਡੂੰਗਰ ਨੂੰ ਪੱਤਰ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ ਲਿਖ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਤਿ ਭਰੋਸੇਯੋਗ ਵਸੀਲਿਆਂ ਤੋਂ ਇਤਲਾਹ ਮਿਲੀ ਹੈ ਕਿ ਸਿਆਸਤਦਾਨਾਂ ਅਤੇ ਸ਼੍ਰੋਮਣੀ ਕਮੇਟੀ ਮੈਬਰਾਂ ਦੇ ਰਿਸ਼ਤੇਦਾਰ ਅਤੇ ਸਬੰਧੀਆਂ ਨੂੰ ਗੈਰ-ਕਾਨੂੰਨੀ ਤਰੀਕੇ ਕੇਵਲ ਭਰਤੀ ਹੀ ਨਹੀਂ ਕੀਤਾ ਗਿਆ, ਬਲਕਿ ਉਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ ਜੋ ਵਿਦਿਅਕ ਅਦਾਰਿਆਂ ਅਤੇ ਟਰੱਸਟਾਂ ਵਿਚ ਨੌਕਰੀ ਇਕ ਥਾਂ 'ਤੇ ਕਰਦੇ ਹਨ ਅਤੇ ਤਨਖਾਹਾਂ ਦੋ-ਦੋ ਜਾਂ ਤਿੰਨ-ਤਿੰਨ ਅਹੁਦਿਆਂ ਦੀਆਂ ਲੈ ਰਹੇ ਹਨ।

ਹਿੰਦੂਤਵੀ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ

ਕੱਟੜ ਹਿੰਦੂਵਾਦੀ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ 'ਚ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਉਥੇ 'ਕਾਰਪੇਟ ਬੰਬਾਂ' ਦੀ ਮੰਗ ਕੀਤੀ ਹੈ।

ਮਾਨ ਦਲ ਵਲੋਂ 1 ਮਈ ਨੂੰ ‘ਅੰਮ੍ਰਿਤਸਰ ਐਲਾਨਨਾਮੇ’ ਦੀ 24ਵੀਂ ਵਰ੍ਹੇਗੰਢ ਮਨਾਉਣ ਦਾ ਐਲਾਨ

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਹੋਈ ਪਾਰਟੀ ਦੀ ਮੀਟਿੰਗ ਵਿਚ ਬਰਤਾਨੀਆ ਅਤੇ ਅਮਰੀਕਾ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ। ਜਿਸ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ 1 ਮਈ 2017 ਨੂੰ 'ਅੰਮ੍ਰਿਤਸਰ ਐਲਾਨਨਾਮੇ' ਦੇ 24 ਵਰ੍ਹੇ ਪੂਰੇ ਹੋਣ 'ਤੇ ਇਕ ਪ੍ਰੋਗਰਾਮ ਕੀਤਾ ਜਾਏਗਾ।

ਰਾਜਸਥਾਨ: ਘੋੜੀ ਚੜ੍ਹਨ ਕਰਕੇ ਦਲਿਤ ਲਾੜੇ ਦੀ ਮਾਰਕੁੱਟ: ਬਰਾਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ 'ਚ ਇਕ ਦਲਿਤ ਲਾੜੇ ਨੂੰ ਘੋੜੀ ਚੜ੍ਹਨ ਕਾਰਨ ਉਸਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਉਦੈਪੁਰ ਦੇ ਘਾਸਾ ਥਾਣੇ 'ਚ ਦਲਿਤ ਲਾੜੇ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪਾਣੀਆਂ ਦੇ ਮੁੱਦੇ ’ਤੇ ਹਰਿਆਣਾ ਨਾਲ ਖੜ੍ਹਨ ਦਾ ਇਸ਼ਾਰਾ ਕੀਤਾ ਕੇਂਦਰੀ ਮੰਤਰੀ ਵੈਂਕੱਈਆ ਨਾਇਡੂ ਨੇ

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸਤਲੁਜ ਯੁਮਨਾ ਲਿੰਕ ਨਹਿਰ ਦੇ ਮਾਮਲੇ ਨੂੰ ਸਿਆਸੀ ਤੌਰ ’ਤੇ ਹੱਲ ਨਹੀਂ ਕੀਤਾ ਜਾ ਸਕਦਾ ਹੈ। ਨਾਇਡੂ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦਿਵਾਉਣ ’ਚ ਮਦਦ ਜ਼ਰੂਰ ਕੀਤੀ ਜਾਵੇਗੀ। ਉਹ ਹਰਿਆਣਾ ਦੇ ਵਿਕਾਸ ਲਈ ਸ਼ੁਰੂ ਕੀਤੀਆਂ ਜਾਣ ਵਾਲੀਆਂ ਨਵੀਆਂ ਸਕੀਮਾਂ ਬਾਰੇ ਮੁੱਖ ਮੰਤਰੀ ਸਮੇਤ ਦੂਜੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਚੰਡੀਗੜ੍ਹ ਆਏ ਸਨ।

ਸਿੱਖ ਮੁੱਦਿਆਂ ‘ਤੇ ਗੱਲ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਮਿਲਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਇਕ ਵਫਦ ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਸਿੱਖਾਂ ਦੇ ਮਸਲੇ ਉਠਾਏ ਗਏ। ਇਸ ਵਫਦ ਨੇ ਜਿਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਨਾਢਾ ਸਾਹਿਬ, ਪੰਚਕੂਲਾ ਨਾਲ ਲੱਗਦੀ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਅਲਾਟ ਕਰਨ ਦੀ ਮੰਗ ਰੱਖੀ ਉਥੇ ਨਾਲ ਹੀ ਹਰਿਆਣਾ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਕਾਲਜਾਂ ਨੂੰ ‘ਗ੍ਰਾਂਟ ਇਨ ਏਡ’ ਦਾ ਦਰਜਾ ਦੇਣ ਲਈ ਕਿਹਾ।

Next Page »