ਸਿਆਸੀ ਖਬਰਾਂ

ਕੇਜਰੀਵਾਲ ਨੇ ਹੁਣ ਈ.ਵੀ.ਐਮ. ਦੀ ਥਾਂ ‘ਤੇ ਆਪਣੀ ਗਲਤੀ ਮੰਨੀ

April 30, 2017 | By

ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਚੋਣਾਂ ਵਿੱਚ ‘ਆਮ ਆਦਮੀ ਪਾਰਟੀ’ ਦੀ ਕਰਾਰੀ ਹਾਰ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਨੇ ਗ਼ਲਤੀਆਂ ਕੀਤੀਆਂ ਅਤੇ ਹੁਣ ਪਾਰਟੀ ਵੱਲੋਂ ‘ਆਤਮ ਵਿਸ਼ਲੇਸ਼ਣ’ ਕਰਨ ਅਤੇ ਸਭ ਦਰੁਸਤ ਕਰਨ ਦਾ ਸਮਾਂ ਹੈ। ਉਨ੍ਹਾਂ ਟਵਿੱਟਰ ’ਤੇ ਇਕ ਚਿੱਠੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, “ਬੀਤੇ ਦੋ ਦਿਨਾਂ ਵਿੱਚ ਮੈਂ ਆਪਣੇ ਕਾਰਕੁਨਾਂ ਤੇ ਵੋਟਰਾਂ ਨਾਲ ਵਿਚਾਰ ਕੀਤਾ। ਹਕੀਕਤ ਸਪੱਸ਼ਟ ਹੈ। ਹਾਂ, ਅਸੀਂ ਗ਼ਲਤੀਆਂ ਕੀਤੀਆਂ ਪਰ ਅਸੀਂ ਆਤਮ-ਵਿਸ਼ਲੇਸ਼ਣ ਕਰਾਂਗੇ ਤੇ ਉਨ੍ਹਾਂ ਨੂੰ ਸੁਧਾਰਾਂਗੇ।” ਮੁੜ ਨਵੀਂ ਸ਼ੁਰੂਆਤ ਦੇ ਇਰਾਦੇ ਨਾਲ ਉਨ੍ਹਾਂ ਕਿਹਾ, “ਹੁਣ ਫਿਰ ਡਰਾਇੰਗ ਬੋਰਡ ਵੱਲ ਪਰਤਣ ਦੀ ਲੋੜ ਹੈ।”

ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ

ਪਿਛਲੇ ਦਿਨਾਂ ‘ਚ ਈਵੀਐਮ ਦੀ ਆਲੋਚਨਾ ਕਰਦੇ ਆ ਰਹੇ ਕੇਜਰੀਵਾਲ ਨੇ ਇਸ ਵਾਰ ਮਸ਼ੀਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ।

2015 ਵਿੱਚ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 67 ਸੀਟਾਂ ਜਿੱਤਣ ਵਾਲੀ ‘ਆਪ’ ਦਿੱਲੀ ਨਗਰ ਨਿਗਮ ਵਿੱਚ 270 ਵਾਰਡਾਂ ਵਿੱਚੋਂ ਸਿਰਫ਼ 48 ਜਿੱਤ ਸਕੀ। ਹਾਲਾਂਕਿ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਚੋਣ ਲੜ ਕੇ ਮੁੱਖ ਵਿਰੋਧੀ ਧਿਰ ਬਣੀ ਪਰ ‘ਆਪ’ ਦਾ ਪ੍ਰਦਰਸ਼ਨ ਉਹ ਉਚਾਈਆਂ ਨਾ ਛੂਹ ਸਕਿਆ, ਜਿਸ ਦੀ ਆਗੂਆਂ ਨੂੰ ਆਸ ਸੀ। ਪਾਰਟੀ ਰਾਜੌਰੀ ਗਾਰਡਨ ਵਿਧਾਨ ਸਭਾ ਜ਼ਿਮਨੀ ਚੋਣ ਵੀ ਹਾਰ ਗਈ। ਹੁਣ ਨਿਗਮ ਚੋਣਾਂ ਦੇ ਨਤੀਜਿਆਂ ਨੇ ਪਾਰਟੀ ਸਫ਼ਾਂ ਅੰਦਰ ਘੋਰ ਨਿਰਾਸ਼ਾ ਫੈਲਾਈ ਹੈ।

ਸਬੰਧਤ ਖ਼ਬਰ:

ਵੋਟਿੰਗ ਮਸ਼ੀਨਾਂ ਦੀ ਸ਼ਿਕਾਇਤ ਖਾਰਜ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ‘ਆਪ’ ਪੰਜਾਬ ‘ਚ ਹਾਰ ਦੇ ਕਾਰਨ ਲੱਭੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,