April 2017 Archive

ਪੁਲਿਸ ਰਿਮਾਂਡ ਖਤਮ ਹੋਣ ‘ਤੇ ਮਨਜਿੰਦਰ ਸਿੰਘ ਹੁਸੈਨਪੁਰਾ ਨੂੰ ਭੇਜਿਆ ਜੇਲ੍ਹ

22 ਅਪ੍ਰੈਲ (ਸ਼ਨੀਵਾਰ) ਨੂੰ ਲੁਧਿਆਣਾ 'ਚ ਰਾਜ ਸਿੰਘ ਸਹਿਣਾ ਅਤੇ ਮਨਜਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਰਾਜ ਸਿੰਘ ਦੇ ਘਰੋਂ ਚੁੱਕ ਲਿਆ ਸੀ। ਰਾਜ ਸਿੰਘ ਨੂੰ 23 ਅਪ੍ਰੈਲ ਰਾਤ ਨੂੰ ਛੱਡ ਦਿੱਤਾ ਪਰ ਮਨਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਹੁਸੈਨਪੁਰ, ਪਟਿਆਲਾ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਅਤੇ ਅਸਲਾ ਐਕਟ ਦੀ ਧਾਰਾ ਲਾ ਕੇ ਗ੍ਰਿਫਤਾਰ ਦਿਖਾ ਦਿੱਤਾ ਗਿਆ ਅਤੇ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ।

ਪੰਜਾਬ ਸਰਕਾਰ ਨੇ ਬਾਦਲ ਦੇ ਕਰੀਬੀ ਆਈ.ਏ.ਐਸ. ਅਧਿਕਾਰੀ ਚੀਮਾ ਨੂੰ ਦਿੱਤੇ ਬੰਗਾਲ ਪਰਤਣ ਦੇ ਹੁਕਮ

ਪੰਜਾਬ ਸਰਕਾਰ ਨੇ ਪੱਛਮੀ ਬੰਗਾਲ ਕਾਡਰ ਨਾਲ ਸਬੰਧਤ 1993 ਬੈਚ ਦੇ ਆਈਏਐਸ ਅਧਿਕਾਰੀ ਕੇ.ਜੇ.ਐਸ. ਚੀਮਾ ਨੂੰ ਪਿਤਰੀ ਕਾਡਰ (ਪੱਛਮੀ ਬੰਗਾਲ) ਜਾਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਤੋਂ ਬਾਅਦ ਵੀਰਵਾਰ ਨੂੰ ਅਮਲਾ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ। ਪੰਜਾਬ ਵਿੱਚ ਇੱਕ ਦਹਾਕਾ ‘ਡੈਪੂਟੇਸ਼ਨ’ ਉਪਰ ਤਾਇਨਾਤ ਰਹਿਣ ਵਾਲਾ ਇਹ ਅਧਿਕਾਰੀ ਹੁਣ ਬੰਗਾਲ ਸਰਕਾਰ ਨੂੰ ਰਿਪੋਰਟ ਕਰੇਗਾ।

ਭਾਈ ਬਲਦੇਵ ਸਿੰਘ ਵਡਾਲਾ ਨੇ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ

ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਕੱਲ੍ਹ (ਬੁੱਧਵਾਰ) ਨਾਮਧਾਰੀ ਫਿਰਕੇ ਦੇ ਇਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਭਗਵੰਤ ਮਾਨ ਵਲੋਂ ਕੇਜਰੀਵਾਲ ਨੂੰ ਖਰੀਆਂ ਸੁਣਾਉਣ ਦੇ ਮਾਮਲੇ ‘ਚ ਦੀ ਹਮਾਇਤ ‘ਚ ਆਏ ਧਰਮਵੀਰ ਗਾਂਧੀ

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ ਦੀ ਆਪ 'ਤੋਂ ਕੱਢੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਹਮਾਇਤ ਕੀਤੀ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਮਾਨ ਨੇ ਕੇਜਰੀਵਾਲ ਨੂੰ ਜੋ ਕਿਹਾ ਹੈ ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨ ਦੀ ਸਿਹਤ ਦੀ ਪਰਵਾਹ ਨਾ ਕਰਦਿਆਂ ਆਪ ਨੇ ਉਸਨੂੰ ਵਰਤਿਆ ਹੈ। ਪਰ ਅੱਜ ਵੀ ਭਗਵੰਤ ਮਾਨ ਪੰਜਾਬ ਵਿੱਚ ਨੰਬਰ ਵਨ ਹੈ।

ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ੇ

ਦਿੱਲੀ ਨਗਰ ਨਿਗਮ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਸਤੀਫ਼ਿਆਂ ਦੀ ਝੜੀ ਲੱਗ ਗਈ ਹੈ। ਪੰਜਾਬ ‘ਚ ਪਾਰਟੀ ਇੰਚਾਰਜ ਸੰਜੇ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਸੰਜੈ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਦੁਰਗੇਸ਼ ਪਾਠਕ ਨੇ ਸਹਿ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਈ ਹਰਮਿੰਦਰ ਸਿੰਘ ਮਿੰਟੂ ਹਲਵਾਰਾ ਏਅਰ ਫੋਰਸ ਸਟੇਸ਼ਨ ਬਰੂਦ ਕੇਸ ‘ਚੋਂ ਬਰੀ

ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅੱਜ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਬਾਰੂਦ ਸਮੇਤ ਖੜ੍ਹੀ ਲਾਵਾਰਿਸ ਗੱਡੀ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਭਾਈ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸੁਧਾਰ ਪੁਲਿਸ ਨੇ 24 ਜਨਵਰੀ 2010 ਨੂੰ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਇਕ ਮਾਰੂਤੀ ਕਾਰ ਲਾਵਾਰਸ ਹਾਲਤ ਵਿਚ ਖੜ੍ਹੀ ਬਰਾਮਦ ਕੀਤੀ ਸੀ ਜਿਸ ਸਬੰਧੀ ਸੁਧਾਰ ਥਾਣਾ ਵਿਚ ਮੁਕੱਦਮਾ ਨੰਬਰ 8 ਮਿਤੀ 25 ਜਨਵਰੀ 2010 ਨੂੰ ਧਾਰਾਵਾਂ 4/5 ਧਮਾਕਾਖੇਜ਼ ਸਮੱਗਰੀ ਅਧੀਨ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਬਾਅਦ ਵਿਚ ਇਸ ਮੁਕੱਦਮੇ ਵਿਚ ਬਾਬਾ ਬਖਸ਼ੀਸ਼ ਸਿੰਘ, ਪਰਗਟ ਸਿੰਘ ਭਲਵਾਨ, ਜਸਬੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਨਾਮਜ਼ਦ ਕੀਤਾ ਗਿਆ ਸੀ।

ਕਸ਼ਮੀਰ: ਕੁਪਵਾੜਾ ‘ਚ ਫੌਜੀ ਕੈਂਪ ‘ਤੇ ਹਮਲਾ; 3 ਫੌਜੀ ਮਰੇ

ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਲਾਈਨ ਆਫ ਕੰਟਰੋਲ ਦੇ ਨੇੜੇ ਫੌਜ ਦੇ ਇਕ ਕੈਂਪ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਇਸ ਹਮਲੇ 'ਚ ਤਿੰਨ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਸ ਵਿਚ ਇਕ ਅਧਿਕਾਰੀ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ ਦੋ ਕਸ਼ਮੀਰੀ ਮੁਜਾਹਦੀਨ ਵੀ ਮਾਰੇ ਗਏ ਹਨ।

ਸਿੱਖ ਵਕੀਲ ਨੂੰ ਬਰਤਾਨੀਆ ‘ਚ ਮਿਲਿਆ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’

ਬਕਿੰਘਮ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਬਰਤਾਨਵੀ ਸਿੱਖ ਵਕੀਲ ਨੇ ਆਪਣੇ ਭਾਈਚਾਰੇ ਦੀਆਂ ਸੇਵਾਵਾਂ ਲਈ ਸ਼ਹਿਜ਼ਾਦਾ ਵਿਲੀਅਮ ਪਾਸੋਂ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓਬੀਈ) ਹਾਸਲ ਕੀਤਾ।

ਨਾ ਮੈਂ ‘ਜਥੇਦਾਰਾਂ’ ਨੂੰ ਘਰ ਸੱਦਿਆ ਨਾ ਕਦੇ ਸ਼੍ਰੋਮਣੀ ਕਮੇਟੀ ਦੇ ਕੰਮ ‘ਚ ਦਖਲਅੰਦਾਜ਼ੀ ਕੀਤੀ: ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਦੇ ਫਾਰਗ਼ ਜਥੇਦਾਰ ਭਾਈ ਗੁਰਮੁੱਖ ਸਿੰਘ ਦੇ ਦੋਸ਼ਾਂ ਦੇ ਜਵਾਬ 'ਚ ਕਿਹਾ ਕਿ ਚਿੱਠੀ ਸਬੰਧੀ ਸਾਰੇ ਦੋਸ਼ ਝੂਠੇ ਹਨ ਤੇ ਨਾ ਉਨ੍ਹਾਂ ਕਦੇ ਜਥੇਦਾਰਾਂ ’ਤੇ ਦਬਾਅ ਪਾਇਆ ਅਤੇ ਨਾ ਜਥੇਦਾਰਾਂ ਨੂੰ ਘਰ ਬੁਲਾਇਆ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬਿਨਾਂ ਵਜ੍ਹਾ ਮੜ੍ਹੇ ਗਏ ਹਨ। ਉਹ ਬੁੱਧਵਾਰ ਨੂੰ ਪਿੰਡ ਬਾਦਲ ਵਿਚ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਵੋਟਾਂ ਲਈ ਡੇਰਾ ਸਿਰਸਾ ਗਏ ਸਿਆਸੀ ਆਗੂਆਂ ਨੇ ਪੂਰੀ ਕੀਤੀ ਝਾੜੂ ਲਾਉਣ ਦੀ ‘ਸੇਵਾ’

ਵੋਟਾਂ ਖਾਤਿਰ ਡੇਰਾ ਸਿਰਸਾ ਦੀ ਸ਼ਰਣ ਜਾਣ ਵਾਲੇ ਸਿਆਸੀ ਆਗੂਆਂ ਨੇ ਬੁੱਧਵਾਰ ਦਰਬਾਰ ਸਾਹਿਬ ਦੇ ਪਹੁੰਚ ਮਾਰਗ 'ਤੇ ਝਾੜੂ ਲਾਉਣ ਦਾ ਦਿਖਾਵਾ ਕੀਤਾ। 17 ਅਪ੍ਰੈਲ ਨੂੰ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣਾ ਅਤੇ ਗਿਆਨੀ ਰਘਬੀਰ ਸਿੰਘ ਨੇ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਜਾਣ ਵਾਲੇ ਬਾਦਲ ਦਲ ਤੇ ਕਾਂਗਰਸ ਪਾਰਟੀ ਨਾਲ ਸਬੰਧਤ 21 ਸਾਬਤ ਸੂਰਤ ਸਿਆਸੀ ਆਗੂਆਂ ਨੂੰ ਧਾਰਮਿਕ ਤਨਖਾਹ ਸੁਣਾਈ ਸੀ ਜਿਸਦਾ ਇੱਕ ਹਿੱਸਾ ਸਥਾਨਕ ਚੌਂਕ ਫੁਹਾਰਾ ਤੋਂ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਲਾਜ਼ਾ ਤੀਕ ਦੇ ਮਾਰਗ 'ਤੇ ਝਾੜੂ ਲਾਉਣਾ ਸ਼ਾਮਿਲ ਸੀ। ਹਾਲਾਂਕਿ ਸਿਆਸੀ ਆਗੂਆਂ ਦੇ ਆਉਣ ਦੀ ਕਨਸੋਅ ਸੀ ਪਰ ਇਨਹਾਂ ਆਗੂਆਂ ਨੇ ਅਚਨਚੇਤ ਹੀ ਦੇਰ ਸ਼ਾਮ 6:30 ਦੇ ਕਰੀਬ ਚੌਂਕ ਫੁਹਾਰਾ ਤੋਂ ਸਫਾਈ ਦੀ ਸੇਵਾ ਸ਼ੁਰੂ ਕੀਤੀ।

« Previous PageNext Page »