ਸਿਆਸੀ ਖਬਰਾਂ

ਹਿੰਦੂਤਵੀ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ

April 29, 2017 | By

ਵਡੋਦਰਾ: ਕੱਟੜ ਹਿੰਦੂਵਾਦੀ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਉਥੇ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ ਹੈ।

ਪ੍ਰਵੀਨ ਤੋਗੜੀਆ

ਪ੍ਰਵੀਨ ਤੋਗੜੀਆ

ਪਰਸ਼ੂਰਾਮ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਹੋਏ ਇਕ ਪ੍ਰੋਗਰਾਮ ‘ਚ ਤੋਗੜੀਆ ਨੇ ਇਹ ਗੱਲ ਕਹੀ। ਤੋਗੜੀਆ ਨੇ ਉੜੀ ਅਤੇ ਕੁਪਵਾੜਾ ‘ਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਹਮਲੇ ਰੋਕਣ ਦੇ ਲਈ ਸੰਘਣੀ ਬੰਬਾਰੀ (ਕਾਰਪੇਟ ਬੰਬਿੰਗ) ਕਰਨੀ ਚਾਹੀਦੀ ਹੈ। ਤੋਗੜੀਆ ਨੇ ਕਿਹਾ ਕਿ ਸਰਕਾਰ ਨੂੰ ਫੌਜੀ ਕੈਂਪਾਂ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਵੱਡੇ ਪੱਧਰ ‘ਤੇ ਅਪਰੇਸ਼ਨ ਚਲਾਉਣਾ ਚਾਹੀਦਾ ਹੈ। ਤੋਗੜੀਆ ਨੇ ਕਿਹਾ ਕਿ ਕਸ਼ਮੀਰ ‘ਚ ਲੋਕਾਂ ਅਤੇ ਫੌਜ ਦੇ ਵਿਚਕਾਰ ਵਿਰੋਧ ਵਧਦਾ ਜਾ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਉਸਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।

ਸਬੰਧਤ ਖ਼ਬਰ:

ਪੰਜਾਬ ਵਾਂਗ ਹੀ ਕਸ਼ਮੀਰ ‘ਚ ਵੀ ਖਾੜਕੂਆਂ ਦੇ ਪਰਿਵਾਰ ਮਾਰੇ ਜਾਣੇ ਚਾਹੀਦੇ ਹਨ: ਭਾਰਤੀ ਰੱਖਿਆ ਮਾਹਰ …

ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2015 ‘ਚ ਜੰਮੂ-ਕਸ਼ਮੀਰ ਲਈ 80,000 ਕਰੋੜ ਦੇ ਵਿਕਾਸ ਪੈਕਜਾਂ ਦੀ ਸਮੀਖਿਆ ਦੀ ਵੀ ਮੰਗ ਕਰ ਦਿੱਤੀ। ਉਸਨੇ ਕਿਹਾ ਕਿ ਇਹ ਪੈਸਾ ਦੇਸ਼ ਦੇ ਕਿਸਾਨਾਂ ਦੇ ਵਿਕਾਸ ਲਈ ਲਾਉਣਾ ਚਾਹੀਦਾ ਜੋ ਕਿ ਬਹੁਤ ਮਾੜੀ ਹਾਲਤ ‘ਚ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Hindutva Leader Praveen Togadia Vouches For ‘Carpet Bombing’ Of Kashmir …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,