February 2017 Archive

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ “ਪੰਜ ਰੰਗ ਕਲਾ ਪ੍ਰਦਰਸ਼ਨੀ” (ਵੀਡੀਓ ਰਿਪੋਰਟ)

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਅਜਾਇਬ ਘਰ ਅਤੇ ਕਲਾ ਗ਼ੈਲਰੀ 'ਚ ਇਕ ਕਲਾ ਪ੍ਰਦਰਸ਼ਨੀ ਲਾਈ ਗਈ ਹੈ। ਇਹ ਕਲਾ ਪ੍ਰਦਰਸ਼ਨੀ 14 ਫਰਵਰੀ (ਮੰਗਲਵਾਰ) ਤੋਂ ਸ਼ੁਰੂ ਹੋ ਕੇ 28 ਫਰਵਰੀ (ਮੰਗਲਵਾਰ) ਤਕ ਚੱਲੇਗੀ।

ਜਗੇੜਾ ‘ਚ ਮਾਰੇ ਗਏ ਡੇਰਾ ਪ੍ਰੇਮੀਆਂ ਦਾ ਸਸਕਾਰ ਨਾ ਕਰਨ ਦੀ ਧਮਕੀ; ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ

ਸ਼ਨੀਵਾਰ ਸ਼ਾਮ ਪਿੰਡ ਜਗੇੜਾ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ ’ਚ ਕਤਲ ਕੀਤੇ ਡੇਰਾ ਪ੍ਰੇਮੀ ਸਤਪਾਲ ਤੇ ਉਸ ਦੇ ਲੜਕੇ ਰਮੇਸ਼ ਦੇ ਸਸਕਾਰ ਲਈ ਐਤਵਾਰ ਪੁਲਿਸ ਸਾਰਾ ਦਿਨ ਸਰਗਰਮ ਰਹੀ। ਇਸ ਦੌਰਾਨ ਲੁਧਿਆਣਾ-ਮਲੇਰਕੋਟਲਾ ਮਾਰਗ ’ਤੇ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਪਿੰਡ ਜਗੇੜਾ ਦੇ ਨੇੜੇ ਖੰਨਾ, ਸੰਗਰੂਰ ਤੇ ਲੁਧਿਆਣਾ ਪੁਲਿਸ ਵੱਲੋਂ ਨਾਕੇ ਲਾ ਕੇ ਰੱਖੇ ਗਏ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਈਆਂ ਚੋਣਾਂ ‘ਚ 55 ਫੀਸਦ ਵੋਟਰਾਂ ਨੇ ਵੋਟ ਨਹੀਂ ਪਾਈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ ਦਾ ਕੰਮ ਕੱਲ੍ਹ 26 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਪੂਰਾ ਹੋ ਗਿਆ। ਚੋਣਾਂ ਲਈ 3000 ਚੋਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਬਹੁਗਿਣਤੀ ਵੋਟਰਾਂ ਨੇ ਗੁਰਦੁਆਰਾ ਪ੍ਰਬੰਧ ਲਈ ਵੋਟਾਂ ਪਾਉਣਾ ਜ਼ਰੂਰੀ ਨਾ ਸਮਝਿਆ ਅਤੇ 54 ਫੀਸਦ ਵੋਟਰ ਵੋਟ ਪਾਉਣ ਹੀ ਨਹੀਂ ਗਏ।

ਬਾਦਲ ਦਲ-ਡੇਰਾ ਸਿਰਸਾ ਭਾਈਵਾਲੀ: ਹੋਰਨਾਂ ਨੂੰ ਵੀ “ਜਾਂਚ” ਦੇ ਘੇਰੇ ‘ਚ ਲੈਣ ਦੀਆਂ ਤਿਆਰੀਆਂ

ਬਾਦਲ ਦਲ ਦੇ ਆਗੂਆਂ ਵਲੋਂ ਡੇਰਾ ਸਿਰਸਾ ਦੀਆਂ ਵੋਟਾਂ ਹਾਸਲ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣ ਕਰਨ ਦੀ "ਜਾਂਚ" ਲਈ ਬਣੀ ਤਿੰਨ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ 2007 'ਚ ਜਾਰੀ ਹੁਕਮਨਾਮੇ ਤੋਂ ਬਾਅਦ ਜੋ ਵੀ ਸਿੱਖ ਆਗੂ ਡੇਰੇ ਦੇ ਸੰਪਰਕ ਵਿੱਚ ਰਿਹਾ ਹੈ, ਉਸ ਨੂੰ ਵੀ ਪੜਤਾਲ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।

“ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ” ਵਿਸ਼ੇ ‘ਤੇ ਡਾ. ਸੇਵਕ ਸਿੰਘ ਦੇ ਵਿਚਾਰ

9 ਜਨਵਰੀ, 2017 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯਮੁਨਾਨਗਰ ਯੂਨਿਟ ਵਲੋਂ ਗੁਰਦੁਆਰਾ ਸਾਹਿਬ, ਪੇਪਰ ਮਿਲ, ਯਮੁਨਾਨਗਰ ਵਿਖੇ ਇਕ ਧਾਰਮਕ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਸੇਵਕ ਸਿੰਘ ਨੇ "ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ" ਵਿਸ਼ੇ 'ਤੇ ਵਖਿਆਨ ਕੀਤਾ। ਸਿੱਖ ਸਿਆਸਤ ਦੇ ਪਾਠਕਾਂ/ਦਰਸ਼ਕਾਂ/ ਸਰੋਤਿਆਂ ਲਈ ਇਸਦੀ ਪੂਰੀ ਰਿਕਾਰਡਿੰਗ ਪੇਸ਼ ਹੈ।

ਸਿਮਰਜੀਤ ਬੈਂਸ ਮੁਤਾਬਕ ਬਾਦਲ ਦਲ ਨਾਲ ਸਾਂਝ ਉਸਦੀ ਜ਼ਿੰਦਗੀ ਦੀ ਬੱਜਰ ਗਲਤੀ ਸੀ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਲ 2012 ਵਿੱਚ ਆਜ਼ਾਦ ਤੌਰ ’ਤੇ ਵਿਧਾਇਕ ਚੁਣੇ ਜਾਣ ਉਪਰੰਤ ਆਪਣੇ ਵਿਧਾਇਕ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਹਾਕਮ ਬਾਦਲ ਦਲ ਨਾਲ ਸਬੰਧ ਰੱਖਣ ਨੂੰ ਆਪਣੀ ਜ਼ਿੰਦਗੀ ਦੀ ਇਕ ਬੱਜਰ ਗਲਤੀ ਆਖਦਿਆਂ ਕਿਹਾ ਕਿ ਉਹ ਇਸ ਲਈ ਸਦਾ ਹੀ ਪਛਤਾਉਂਦੇ ਰਹਿਣਗੇ। ਬੈਂਸ ਪਾਰਟੀ ਦੇ ਯੂਥ ਵਿੰਗ ਲਈ ਨਵੀਂ ਨਿਯੁਕਤੀ ਕਰਨ ਲਈ ਇਥੇ ਆਏ ਸਨ।

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲਾਈ ਸੀ.ਬੀ.ਆਈ. ਜਾਂਚ ਦੀ ਮੰਗ ਹਾਈਕੋਰਟ ਵਲੋਂ ਖਾਰਜ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਹਾਈਕੋਰਟ ਨੇ ਸ਼ਨੀਵਾਰ ਨੂੰ ਖਾਰਜ ਕਰ ਦਿੱਤਾ ਹੈ। ਭਾਈ ਢੱਡਰੀਆਂਵਾਲਿਆਂ ਵਲੋਂ ਦਮਦਮੀ ਟਕਸਾਲ (ਮਹਿਤਾ) ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਿਰੁੱਧ ਉਹ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਉਨ੍ਹਾਂ 'ਤੇ ਪਿਛਲੇ ਸਾਲ 16 ਮਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਾਗੇ ਹੋਏ ਕਾਤਲਾਨਾ ਹਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਸੀ।

ਮੱਲਾਂਵਾਲਾ (ਫਿਰੋਜ਼ਪੁਰ) ‘ਚ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ‘ਚ ਝੜਪ

ਫਿਰੋਜ਼ਪੁਰ ਤੋਂ 25 ਕਿਲੋਮੀਟਰ ਦੂਰ ਕਸਬਾ ਮੱਲਾਂਵਾਲਾ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਨਾਮ ਚਰਚਾ ਨੂੰ ਲੈ ਕੇ ਝੜਪ ਹੋ ਗਈ ਅਤੇ ਦੋਵਾਂ ਪਾਸਿਉਂ ਇੱਟਾਂ-ਰੋੜੇ ਚੱਲੇ। ਇਸ ਪੱਥਰਬਾਜ਼ੀ ਦੌਰਾਨ ਇੱਕ ਡੇਰਾ ਪ੍ਰੇਮੀ ਦੀ ਗੱਡੀ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੁਕਸਾਨੀ ਗਈ ਡੇਰਾ ਪ੍ਰੇਮੀ ਦੀ ਗੱਡੀ 'ਚ ਕਾਫੀ ਗਿਣਤੀ 'ਚ ਬੇਸ ਬਾਲ ਦੇ ਬੱਲੇ, ਡਾਂਗਾਂ ਅਤੇ ਹੋਰ ਤੇਜ਼ਧਾਰ ਹਥਿਆਰ ਸਨ।

ਲੁਧਿਆਣਾ-ਮਲਕੇਰਕੋਟਲਾ ਸੜਕ ‘ਤੇ ਸਥਿਤ ਡੇਰੇ ’ਚ ਡੇਰਾ ਪ੍ਰੇਮੀ ਪਿਉ-ਪੁੱਤ ਦਾ ਕਤਲ

ਲੁਧਿਆਣਾ-ਮਾਲੇਰਕੋਟਲਾ ਸੜਕ ਉਤੇ ਅਹਿਮਦਗੜ੍ਹ ਦੀ ਹੱਦ ਨਾਲ ਲੱਗਦੇ ਡੇਰਾ ਸਿਰਸਾ ਦੀ ਸ਼ਾਖਾ ਵਿੱਚ ਡੇਰਾ ਪ੍ਰੇਮੀ ਪਿਉ-ਪੁੱਤ ਦਾ ਅਣਪਛਾਤੇ ਹਮਲਾਵਰਾਂ ਨੇ ਸ਼ਨੀਵਾਰ ਦੇਸ਼ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਸਤਪਾਲ ਸ਼ਰਮਾ (72) ਤੇ ਉਸਦੇ ਪੁੱਤਰ ਰਮੇਸ਼ ਕੁਮਾਰ ਸ਼ਰਮਾ (40) ਵਜੋਂ ਹੋਈ ਹੈ।

ਪੂਣੇ ਯੂਨੀਵਰਸਿਟੀ: ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ‘ਚ ਟਕਰਾਅ

ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਵਿੱਦਿਆਰਥੀਆਂ ਵਿੱਚ ਕੁੱਟਮਾਰ ਦੀ ਖ਼ਬਰ ਆਈ ਹੈ। ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (ਐੱਸਪੀਪੀਯੂ) 'ਚ ਏਬੀਵੀਪੀ ਅਤੇ ਐੱਸਐੱਫਆਈ ਦੇ ਸਮਰਥਕ ਵਿਦਿਆਰਥੀਆਂ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਈ ਝੜਪ ਦੇ ਕਾਰਨ ਤਣਾਅ ਵੱਧ ਗਿਆ ਹੈ। ਵਿੱਦਿਆਰਥੀ ਸੰਗਠਨਾਂ ਦੇ ਵਿੱਚਕਾਰ ਦਿੱਲੀ ਵਿੱਚ ਜੋ ਲੜਾਈ ਸ਼ੁਰੂ ਹੋਈ ਉਹ ਹੁਣ ਮਹਾਰਾਸ਼ਟਰ ਦੇ ਪੁਣੇ ਪਹੁੰਚ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਏਬੀਵੀਪੀ ਦੇ ਚਾਰ ਅਤੇ ਐੱਸਐੱਫਆਈ ਦੇ ਪੰਜ ਵਿੱਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵਿੱਦਿਆਰਥੀਆਂ ਵਿੱਚ ਪੋਸਟਰ ਲਾਉਣ ਨੁੰ ਲੈਕੇ ਸ਼ੁਰੂ ਹੋਇਆ ਵਿਵਾਦ ਇੰਨਾ ਵੱਧ ਗਿਆ ਕਿ ਗੱਲ੍ਹ ਮਾਰ ਕੁੱਟ ਤੱਕ ਪਹੁੰਚ ਗਈ।

« Previous PageNext Page »