February 2017 Archive

ਮੁੱਖ ਮੰਤਰੀ ਬੇਅੰਤ ਕਤਲ ਕੇਸ: ਸੀ.ਬੀ.ਆਈ. ਦੇ ਸੀਨੀਅਰ ਐਸ.ਪੀ. ਰਣਧੀਰ ਸਿੰਘ ਪੁੰਨੀਆ ਦਾ ਬਿਆਨ ਦਰਜ਼

ਚੰਡੀਗੜ੍ਹ ਬੁੜੈਲ ਜੇਲ੍ਹ 'ਚ ਵੀਰਵਾਰ 23 ਫਰਵਰੀ ਨੂੰ ਭਾਈ ਜਗਤਾਰ ਸਿੰਘ ਤਾਰਾ ਦੇ ਮਾਮਲੇ ਦੀ ਸੁਣਵਾਈ ਵਿਚ ਲੱਗੀ ਵਿਸ਼ੇਸ਼ ਅਦਾਲਤ 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਸੁਣਵਾਈ ਦੌਰਾਨ ਸੀ.ਬੀ.ਆਈ. ਦੇ ਸੀਨੀਅਰ ਪੁਲਿਸ ਕਪਤਾਨ ਰਣਧੀਰ ਸਿੰਘ ਦੇ ਬਿਆਨ ਨੂੰ ਅਦਾਲਤ ਵਿਚ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲੇ ਵਿਚ ਉਨ੍ਹਾਂ ਨੇ ਮੁੱਖ ਜਾਂਚ ਅਧਿਕਾਰੀ ਐਸ.ਐਨ. ਸਕਸੈਨਾ ਦੇ ਨਿਰਦੇਸ਼ 'ਤੇ 19 ਜਨਵਰੀ 1996 ਨੂੰ ਬਲਵੰਤ ਸਿੰਘ ਰਾਜੋਆਣਾ ਦੇ ਦੋ ਵੱਖ-ਵੱਖ ਖ਼ੁਲਾਸੇ ਬਿਆਨਾਂ ਵਿਚ ਦਰਜ ਕੀਤਾ ਸੀ।

ਖਾਲਸਈ ਸੋਚ ਤੇ ਸਿਧਾਂਤ ਨਾਲ ਖਿਲਵਾੜ ਕਰਨ ਦੀ ਦੋਸ਼ੀ ਹੈ ਮੌਜੂਦਾ ਦਿੱਲੀ ਕਮੇਟੀ : ਪੰਥਕ ਤਾਲਮੇਲ ਸੰਗਠਨ

ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਸਿਰਸਾ ਵਾਲੇ ਪਾਖੰਡੀ ਨੂੰ ਮੁਆਫ ਕਰਨਾ, ਮੁਆਫੀ ਨੂੰ ਦਰੁਸਤ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੋੜਾਂ ਰੁਪਏ ਦੀ ਅਖਬਾਰੀ ਇਸ਼ਤਿਹਾਰਬਾਜ਼ੀ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜਾ ਹੰਢਾਅ ਰਹੀ ਕੌਮ ਨੂੰ ਮੌਤ ਦੇ ਘਾਟ ਉਤਾਰਨਾ, ਤਸ਼ੱਦਦ ਕਰਨਾ, ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਵਲੋਂ ਸਿਰਸਾ ਡੇਰੇ ਦੀ ਸ਼ਰੇਆਮ ਹਮਾਇਤ ਹਾਸਲ ਕਰਨੀ, ਬਾਦਲ ਦਲ ਦੀ ਕੋਰ ਕਮੇਟੀ ਵਲੋਂ ਹਮਾਇਤ ਨੂੰ ਜਨਤਕ ਤੌਰ ’ਤੇ ਜਾਇਜ਼ ਠਹਿਰਾਉਣਾ ਅਤੇ ਬਾਦਲ ਦੀ ਭਾਈਵਾਲ ਪਾਰਟੀ ਵਲੋਂ ਚੈਨਲਾਂ ’ਤੇ ਸਿਰਸਾ ਡੇਰੇ ਦੀ ਹਮਾਇਤ ਦੀ ਪ੍ਰੋੜ੍ਹਤਾ ਕਰਨਾ ਇਤਿਆਦਿਕ ਅਨੇਕਾਂ ਪੰਥ ਵਿਰੋਧੀ ਮਾਮਲਿਆਂ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦਾ ਸਾਥ ਦੇਣ ਦੀ ਥਾਂ ਬਾਦਲਕਿਆਂ ਨੂੰ ਖੁਸ਼ ਕੀਤਾ।

ਦਿੱਲੀ ਗੁਰਦੁਆਰਾ ਚੋਣਾਂ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਰਨਾ ਦੀ ਹਮਾਇਤ ਦਾ ਐਲਾਨ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਦਿੱਲੀ ਕਮੇਟੀ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਕੱਲ੍ਹ (24 ਫਰਵਰੀ) ਉਨ੍ਹਾਂ ਲੋਕਾਂ ਨੂੰ ਸਰਨਾ ਭਰਾਵਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਨੂੰ ਪੂਰੀ ਤਰ੍ਹਾਂ ਬਾਦਲਾਂ ਅਧੀਨ ਕਰ ਦਿੱਤਾ ਹੈ।

ਸਿੱਖ ਕੋਅਲੀਸ਼ਨ ਨੇ ਅਮਰੀਕਾ ‘ਚ ਗੁਰਦੁਆਰਿਆਂ ਦੀ ਸੁਰੱਖਿਆ ਲਈ ਸਲਾਹ ਜਾਰੀ ਕੀਤੀ

ਸਿੱਖ ਕੋਅਲੀਸ਼ਨ ਨੇ ਅਮਰੀਕਾ ਭਰ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਸਮੂਹਾਂ ਵਿਰੁੱਧ ਹਾਲ ਦੇ ਮਹੀਨਿਆਂ ਵਿੱਚ ਨਫ਼ਰਤੀ ਜ਼ੁਰਮਾਂ ਵਿੱਚ ਵਾਧਾ ਦਰਜ ਕੀਤਾ ਹੈ। ਸਿਰਫ਼ ਪਿਛਲੇ ਮਹੀਨਿਆਂ ਦੌਰਾਨ ਹੀ, ਕਿਊਬਕ ਸ਼ਹਿਰ ਦੀ ਮਸਜਿਦ ਉੱਤੇ ਇੱਕ ਗੋਰੇ ਨਸਲ ਦੀ ਸਰਬ-ਉੱਚਤਾ ਪੱਖੀ ਵਲੋਂ ਹਮਲਾ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਛੇ ਜਾਨਾਂ ਚਲੀਆਂ ਗਈਆਂ – ਜਿਸ ਨੇ 2012 ਵਿੱਚ ਓਕ ਕਰੀਕ ਵਿੱਚ ਸਿੱਖ ਭਾਈਚਾਰੇ ਵਲੋਂ ਝੱਲੇ ਗਏ ਦੁਖਾਂਤ ਦੀ ਯਾਦ ਤਾਜ਼ਾ ਕਰ ਦਿੱਤੀ।

ਦਿੱਲੀ ਗੁਰਦੁਆਰਾ ਚੋਣਾਂ ਲਈ ਪ੍ਰਚਾਰ ਅੱਜ ਬੰਦ; 26 ਫਰਵਰੀ ਨੂੰ ਪੈਣਗੀਆਂ ਵੋਟਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅੱਜ (24 ਫਰਵਰੀ) ਸ਼ਾਮ 5 ਵਜੇ ਪ੍ਰਚਾਰ ਬੰਦ ਹੋ ਗਿਆ। 46 ਹਲਕਿਆਂ ਲਈ 26 ਫਰਵਰੀ ਐਤਵਾਰ ਨੂੰ ਵੋਟਾਂ ਪੈਣਗੀਆਂ। ਪਿਛਲੀਆਂ ਚੋਣਾਂ 2103 'ਚ ਹੋਈਆਂ ਸਨ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਹਰਾਇਆ ਸੀ।

ਧਰਤੀ ਦੇ ਆਕਾਰ ਦੇ ਸੱਤ ਗ੍ਰਹਿ ਲੱਭੇ; ਤਿੰਨ ਉਤੇ ਜੀਵਨ ਦੀ ਵੱਧ ਸੰਭਾਵਨਾ

ਖਗੋਲ ਵਿਗਿਆਨੀਆਂ ਨੇ ਧਰਤੀ ਤੋਂ 40 ਪ੍ਰਕਾਸ਼ ਵਰ੍ਹੇ ਦੂਰ ਸੱਤ ਗ੍ਰਹਿਆਂ ਦੇ ਨਵੇਂ ਸੌਰ ਮੰਡਲ ਦਾ ਪਤਾ ਲਾਇਆ ਹੈ, ਜਿਨ੍ਹਾਂ ਉਤੇ ਜੀਵਨ ਹੋਣ ਦੀ ਸੰਭਾਵਨਾ ਹੈ।

ਭਗਵੰਤ ਮਾਨ ਨੇ ਚੌਟਾਲ਼ਿਆਂ ਨੂੰ ਪੁੱਛਿਆ ਕਿ ਬਾਦਲ ਦੇ ਰਾਜ ਦੌਰਾਨ ਪਾਣੀਆਂ ਦਾ ਮੁੱਦਾ ਕਿਉਂ ਨਾ ਚੁੱਕਿਆ

ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਬਾਦਲਾਂ ਅਤੇ ਚੌਟਾਲਿਆਂ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਕੇਵਲ ਸਿਆਸੀ ਹਿਤਾਂ ਲਈ ਸਤਲੁਜ-ਯਮੁਨਾ ਸੰਪਰਕ (ਐੱਸ.ਵਾਈ.ਐੱਲ.) ਨਹਿਰ ਦਾ ਮੁੱਦਾ ਚੁੱਕ ਕੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਕਰ ਰਹੇ ਹਨ।

‘ਇਕ ਬੂੰਦ ਪਾਣੀ ਨਾ ਦੇਣ’ ਦੇ ਬਿਆਨ ਵਾਲਿਆਂ ਨੂੰ ਆਪਣੀ ਧਰਤੀ ’ਤੇ ਕਦਮ ਨਹੀਂ ਰੱਖਣ ਦਿਆਂਗੇ: ਚੌਟਾਲਾ

ਐਸਵਾਈਐਲ ਨਹਿਰ ਦੀ ਮੁੜ ਪੁਟਾਈ ਕਰਨ ਦੇ ਐਲਾਨ ਤਹਿਤ ਕੱਲ੍ਹ 23 ਫਰਵਰੀ ਨੂੰ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਇਨੈਲੋ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ੀਦੀਕੀ ਦੋਸਤ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਪਟਿਆਲ਼ਾ ਪੁਲਿਸ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਇਨੈਲੋ ਦੇ ਦੋ ਐਮਪੀ, ਦਰਜਨ ਭਰ ਵਿਧਾਇਕਾਂ ਸਮੇਤ ਕੁੱਲ 73 ਜਣੇ ਸ਼ਾਮਲ ਹਨ।

ਪੰਥਕ ਸੇਵਾ ਦਲ ਨੇ ਬਾਦਲ ਅਤੇ ਸਰਨਾ ਦਲ ਨੂੰ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਘੇਰਿਆ

ਜਿਵੇਂ-ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਹੀ ਇਹਨਾਂ ਚੋਣਾਂ ’ਚ ਖੜੇ ਉਮੀਦਵਾਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈ ਹਨ। ਅੱਜ ਇਸੇ ਕੜੀ ਵਜੋਂ ਵਾਰਡ ਨੰਬਰ 36 ਸਫ਼ਦਰਜੰਗ ਇਕਲੈਵ ਤੋਂ ਪੰਥਕ ਸੇਵਾ ਦਲ (ਰਜਿ:) ਦੇ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਹਾਊਸ ਖਾਸ ਇਕਲੈਵ, ਪਦਵੀ ਇਕਲੇਵ ਅਤੇ ਐਮ.ਫੇਅਰ ਗਾਰਡਨ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।

ਐਸ.ਵਾਈ.ਐਲ: ਪੰਜਾਬ ਦੇ ਪਾਣੀਆਂ ਦੇ ਹੱਕ ‘ਚ (ਦੇਵੀਗੜ੍ਹ) ਪਟਿਆਲਾ ਤੋਂ ਕੱਢਿਆ ਗਿਆ ਮਾਰਚ

ਹਰਿਆਣਾ ਦੀ ਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਭੈ ਚੌਟਾਲਾ ਵਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਪੁਟਾਈ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪਟਿਆਲਾ ਵਿਖੇ ਮਾਰਚ ਕੀਤਾ ਗਿਆ। ਪੰਜਾਬ ਦੇ ਪਾਣੀਆਂ ਦੇ ਹੱਕ 'ਚ ਕੀਤੇ ਗਏ ਮਾਰਚ 'ਚ ਸ਼ਾਮਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੈ ਪਰ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਨੇ ਪੰਜਾਬ ਨਾਲ ਵੱਡੀ ਗੱਦਾਰੀ ਕੀਤੀ ਹੈ ਤੇ ਸਿਰਫ ਆਪਣੀ ਕੁਰਸੀ ਖਾਤਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕੀਤਾ ਹੈ।

« Previous PageNext Page »