ਸਿਆਸੀ ਖਬਰਾਂ

ਜਗੇੜਾ ‘ਚ ਮਾਰੇ ਗਏ ਡੇਰਾ ਪ੍ਰੇਮੀਆਂ ਦਾ ਸਸਕਾਰ ਨਾ ਕਰਨ ਦੀ ਧਮਕੀ; ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ

February 27, 2017 | By

ਅਹਿਮਦਗੜ੍ਹ (ਲੁਧਿਆਣਾ): ਸ਼ਨੀਵਾਰ ਸ਼ਾਮ ਪਿੰਡ ਜਗੇੜਾ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ ’ਚ ਕਤਲ ਕੀਤੇ ਡੇਰਾ ਪ੍ਰੇਮੀ ਸਤਪਾਲ ਤੇ ਉਸ ਦੇ ਲੜਕੇ ਰਮੇਸ਼ ਦੇ ਸਸਕਾਰ ਲਈ ਐਤਵਾਰ ਪੁਲਿਸ ਸਾਰਾ ਦਿਨ ਸਰਗਰਮ ਰਹੀ। ਇਸ ਦੌਰਾਨ ਲੁਧਿਆਣਾ-ਮਲੇਰਕੋਟਲਾ ਮਾਰਗ ’ਤੇ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਪਿੰਡ ਜਗੇੜਾ ਦੇ ਨੇੜੇ ਖੰਨਾ, ਸੰਗਰੂਰ ਤੇ ਲੁਧਿਆਣਾ ਪੁਲਿਸ ਵੱਲੋਂ ਨਾਕੇ ਲਾ ਕੇ ਰੱਖੇ ਗਏ।

Followers of Dera Sacha Sauda block road and rising slogan against Punjab police at Naam Charcha Ghar in Jagera village on the Ludhiana-Malerkotla road on Sunday.  Tribune photo : Himanshu Mahajan. To go with Shivani’s story.

ਪਿੰਡ ਜਗੇੜਾ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਡੇਰਾ ਪ੍ਰੇਮੀ

ਪੁਲਿਸ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਡੇਰਾ ਸਿਰਸਾ ਦੇ ਆਗੂਆਂ ਨੂੰ ਸਸਕਾਰ ਲਈ ਮਨਾਉਣ ’ਚ ਲੱਗੇ ਰਹੇ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਡੇਰਾ ਆਗੂਆਂ ਨੇ ਪ੍ਰਸ਼ਾਸਨ ਨਾਲ ਚੱਲ ਰਹੀ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਸੂਤਰਾਂ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਮਦਦ ਲਈ ਡੇਰਾ ਸਿਰਸਾ ਦੇ ਹੈੱਡਕੁਆਰਟਰ ਅਤੇ ਉੱਚ ਪ੍ਰਸ਼ਾਸਨਕ ਅਧਿਕਾਰੀਆਂ ਦਰਮਿਆਨ ਲਗਾਤਾਰ ਗੱਲਬਾਤ ਚੱਲ ਰਹੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਰਮ ਤੋਂ ਬਾਅਦ ਲਾਸ਼ਾਂ ਡੇਰਾ ਸਿਰਸਾ ਦੀ ਸ਼ਾਖਾ ਜਗੇੜਾ ਵਿਖੇ ਲਿਆਂਦੀਆਂ ਗਈਆਂ ਪਰ ਡੇਰਾ ਪ੍ਰੇਮੀ ਮੰਗਾਂ ਮੰਨੇ ਜਾਣ ਤਕ ਸਸਕਾਰ ਨਾ ਕਰਨ ਲਈ ਅੜੇ ਰਹੇ।

ਪਿੰਡ ਜਗੇੜਾ 'ਚ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ 'ਚ ਕਤਲ ਕੀਤੇ ਗਏ ਡੇਰਾ ਸਿਰਸਾ ਪ੍ਰੇਮੀ ਪਿਉ-ਪੁੱਤ (25 ਫਰਵਰੀ)

ਪਿੰਡ ਜਗੇੜਾ ‘ਚ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ ‘ਚ ਕਤਲ ਕੀਤੇ ਗਏ ਡੇਰਾ ਸਿਰਸਾ ਪ੍ਰੇਮੀ ਪਿਉ-ਪੁੱਤ (25 ਫਰਵਰੀ)

ਪ੍ਰੇਮੀਆਂ ਵੱਲੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਸੜਕ ’ਤੇ ਜਾਮ ਲਾਇਆ। ਪੁਲਿਸ ਨੇ ਜੰਡਾਲੀ ਟੀ-ਪੁਆਇੰਟ ਅਤੇ ਜਗੇੜਾ ਪੁਲ ਤੋਂ ਟਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ। ਖ਼ਬਰ ਲਿਖੇ ਜਾਣ ਤਕ ਡੇਰਾ ਪ੍ਰੇਮੀਆਂ ਅਤੇ ਪ੍ਰਸ਼ਾਸਨ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ ਸੀ ਅਤੇ ਨਾ ਹੀ ਸਸਕਾਰ ਬਾਰੇ ਕੋਈ ਫੈ਼ਸਲਾ ਲਿਆ ਗਿਆ ਸੀ।

ਸਬੰਧਤ ਖ਼ਬਰ:

ਲੁਧਿਆਣਾ-ਮਲਕੇਰਕੋਟਲਾ ਸੜਕ ‘ਤੇ ਸਥਿਤ ਡੇਰੇ ’ਚ ਡੇਰਾ ਪ੍ਰੇਮੀ ਪਿਉ-ਪੁੱਤ ਦਾ ਕਤਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,