November 2013 Archive

ਪੰਜਾਬੀ ਵਿਚ ਖਬਰਾਂ ਸੁਣੋ – (26 ਨਵੰਬਰ, 2013 ਨੂੰ ਜਾਰੀ ਕੀਤਾ ਗਿਆ ਬੁਲਿਟਨ)

ਲੁਧਿਆਣਾ, ਪੰਜਾਬ (ਨਵੰਬਰ 26, 2084): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ। ਸਿੱਖ ਸਿਆਸਤ ਵੱਲੋਂ ਰੋਜਾਨਾਂ ਇਹ ਬੁਲਿਟਨ ਪੰਜਾਬ ਦੇ ਸਮੇਂ ਅਨੁਸਾਰ 2 ਤੋਂ 3 ਵਜੇ (ਦੁਪਹਿਰ ਨੂੰ) ਜਾਰੀ ਕੀਤਾ ਜਾਂਦਾ ਹੈ।

Dal Khalsa leaders (L to R) – HS Dhami, Sarabjit Singh Ghuman, Satnam Singh Paunta Sahib, Prabhjot Singh (and others)

ਭਾਜਪਾ ਅਤੇ ਕਾਂਗਰਸ ਘੱਟਗਿਣਤੀਆਂ ਲਈ ਬਰਾਬਰ ਖਤਰਨਾਕ ਹਨ: ਦਲ ਖਾਲਸਾ

ਹੁਸ਼ਿਆਰਪੁਰ, ਪੰਜਾਬ (ਨਵਮਬਰ 26, 2013): ਦਲ ਖਾਲਸਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਸੋਨੀਆ ਗਾਂਧੀ ਵਿਚਾਲੇ ਚਲ ਰਹੀ ਰਸਾਕਸ਼ੀ ਕਿ ਭਾਜਪਾ ਜਾਂ ਕਾਂਗਰਸ ਵਿਚੋਂ ਕੌਣ ਵੱਧ ਜ਼ਹਿਰੀ ਹੈ ਉਤੇ ਆਪਣੀ ਟਿਪਣੀ ਕਰਦਿਆਂ ਕਿਹਾ ਕਿ ਘੱਟ-ਗਿਣਤੀਆਂ ਲਈ ਦੋਨਾਂ ਨੇ ਆਪਣੇ ਅੰਦਰ ਬਰਾਬਰ ਦਾ ਜ਼ਹਿਰ ਸਾਂਭ ਰੱਖਿਆ ਹੈ।

ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਦੀ ਯਾਦਗਾਰ ਬਨਾਉਣ ਸਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ ਪਤਰ

ਅੰਮ੍ਰਿਤਸਰ, ਪੰਜਾਬ (ਨਵੰਬਰ 21, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਦਲ ਖਾਲਸਾ ਜਥੇਬੰਦੀ ਨੇ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਭਲਕੇ 22 ਨਵੰਬਰ, 2013 ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦਰਬਾਰ ਸਾਹਿਬ ਕੰਪਲੈਕਸ ਅੰਦਰ ਇਕ ਢੁਕਵੀ ਯਾਦਗਾਰ ਉਸਾਰਣ ਸਬੰਧੀ ਪੰਥਕ ਜਥੇਬੰਦੀਆਂ ਦੀ ਮੰਗ ਵੱਲ ਗੌਰ ਕਰਨ।

ਪੰਜਾਬ ਦੇ ਡੀਜੀਪੀ ਸੈਣੀ ਦੀ ਨਿਜੀ ਪੇਸ਼ੀ ਤੋਂ ਛੋਟ ਰੱਦ; ਦਿੱਲੀ ਦੀ ਅਦਾਲਤ ਨੇ 1994 ਦੇ ਤੀਹਰੇ ਕਤਲ ਦੇ ਮਾਮਲੇ ਵਿਚ ਸੈਣੀ ਦੇ ਸੰਮਨ ਜਾਰੀ ਕੀਤੇ

ਦਿੱਲੀ, ਭਾਰਤ (21 ਨਵੰਬਰ, 2013): ਪੰਜਾਬ ਪੁਲਿਸ ਦੇ ਮੌਜੂਦਾ ਮੁਖੀ ਸੁਮੇਧ ਸੈਣੀ ਨੂੰ ਲੁਧਿਆਣਾ ਦੇ ਇਕ ਵਪਾਰਕ ਘਰਾਣੇ (ਸੈਣੀ ਮੋਰਟਜ਼) ਨਾਲ ਸੰਬੰਧਤ ਤਿੰਨ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿਚ ਦਿੱਲੀ ਦੀ ਸੀ. ਬੀ. ਆਈ ਅਦਾਲਤ ਵੱਲੋਂ ਮਿਲੀ ਨਿਜੀ ਪੇਸ਼ੀ ਦੀ ਛੋਟ ਰੱਦ ਕਰ ਦਿੱਤੀ ਹੈ।

Jaswant Singh Azad

ਬਰਤਾਨਵੀ ਸਿੱਖ ਨਾਗਰਕ ਜਸਵੰਤ ਸਿੰਘ ਅਜ਼ਾਦ ਮੁੜ ਗ੍ਰਿਫਤਾਰ; 3 ਹੋਰਨਾਂ ਸਮੇਤ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਅਸਲਾ ਕਾਨੂੰਨ ਦਾ ਕੇਸ ਪਾਇਆ

ਜਲੰਧਰ/ ਭੋਗਪੁਰ, ਪੰਜਾਬ (21 ਨਵੰਬਰ, 2013): ਅਖਬਾਰੀ ਹਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਬਰਤਾਨਵੀ ਸਿੱਖ ਨਾਗਰਕ ਜਸਵੰਤ ਸਿੰਘ ਅਜ਼ਾਦ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਗ੍ਰਿਫਤਾਰੀ 17 ਨਵੰਬਰ, 2013 ਨੂੰ ਜਲੰਧਰ ਪੇਂਡੂ ਪੁਲਿਸ ਵੱਲੋਂ ਕੀਤੀ ਗਈ ਹੈ। ਉਸ ਤੋਂ ਇਲਾਵਾ ਦੋ ਹੋਰ ਸਿੱਖਾਂ ਕਸ਼ਮੀਰ ਸਿੰਘ ਅਤੇ ਬਲਵੰਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦਕਿ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਹੀਰਾ ਨੂੰ ਲੁਧਿਆਣਾ ਜੇਲ੍ਹ ਤੋਂ ਹਵਾਲਗੀ ਵਰੰਟ ਉੱਤੇ ਲਿਆ ਕੇ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

(L to R) S. Gurtej Singh (IAS), Mr. Shashi Kant, Advocate Harpal Singh Cheema and another addressing the press conference at Chandigarh.

ਨਸ਼ਾ ਵਿਰੋਧੀ ਮੰਚ ਦੇ ਵਫਦ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲਕੇ ਦਿੱਤੇ ਸੁਝਾਅ; ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਡੋਪ ਟੈਸਟ ਕਰਵਾਏ ਜਾਣ: ਸ਼ਸ਼ੀ ਕਾਂਤ

ਚੰਡੀਗੜ੍ਹ/ ਪੰਜਾਬ (ਨਵੰਬਰ 20, 2013): ਇਹ ਜਾਣਕਾਰੀ ਮਿਲੀ ਹੈ ਕਿ ਨਸ਼ਾ ਵਿਰੋਧੀ ਮੰਚ ਦੇ ਇਕ ਵਫਦ ਜਿਸ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ, ਸਾਬਕਾ ਆਈ. ਏ. ਐਸ. ਅਧਿਕਾਰੀ ਗੁਰਤੇਜ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ (ਐਡਵੋਕੇਟ) ਅਤੇ ਹੋਰ ਸ਼ਾਮਿਲ ਸਨ, ਨੇ 18 ਨਵੰਬਰ, 2013 ਨੂੰ ਭਾਰਤ ਦੇ ਐਡੀਸ਼ਨਲ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਪੰਜਾਬ ਸਮੇਤ ਸਮੁੱਚੇ ਦੇਸ਼ ਚ ਚੋਣਾਂ ਲੜਨ ਵਾਲੇ ਸਿਆਸਤਦਾਨਾਂ ਦਾ ਡੋਪ ਟੈਸਟ ਕਰਨ ਦੀ ਮੰਗ ਸਮੇਤ ਚੋਣਾਂ ਦੌਰਾਨ ਨਸ਼ਿਆਂ ਦੀ ਹੁੰਦੀ ਵਰਤੋਂ ਨੂੰ ਰੋਕਣ ਲਈ ਕਈ ਸੁਝਾਅ ਪੇਸ਼ ਕੀਤੇ। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨਾਂ ਨੇ ਸਿਆਸਤਦਾਨਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਆਪਣੇ ਆਸ਼ੇ ਦੀ ਪੂਰਤੀ ਲਈ ਸੁਪਰੀਮ ਕੋਰਟ ਤੱਕ ਜਾਣਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲੈਣਗੇ।

Dal Khalsa’s youth wing leaders Paramjit Singh (L) and Manjit Singh (R)

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ‘ਧਰਮ ਦੀ ਚਾਦਰ’ ਹਨ ਨਾ ਕਿ ‘ਹਿੰਦ ਦੀ ਚਾਦਰ’: ਸਿੱਖ ਯੂਥ ਆਫ ਪੰਜਾਬ

ਹੁਸ਼ਿਆਰਪੁਰ, ਪੰਜਾਬ (ਨਵੰਬਰ 18, 2013): ਸਿੱਖ ਯੂਥ ਆਫ ਪੰਜਾਬ ਵਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ੨੪ ਨਵੰਬਰ ਨੂੰ ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਇੱਕ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।

ਸੰਯੁਕਤ ਰਾਸ਼ਟਰ ਵਿਚ ਦਾਇਰ 1984 ਸਿਖ ਨਸਲਕੁਸ਼ੀ ਪਟੀਸ਼ਨ ਦੇ ਹੱਕ ਵਿਚ ਕੌਮਾਂਤਰੀ ਦਸਤਖਤੀ ਮੁਹਿੰਮ ਦਾ ਪ੍ਰਕਾਸ਼ ਪੁਰਬ ਮੌਕੇ ਆਗਾਜ਼

ਕੈਲੀਫੋਰਨੀਆ, (18 ਨਵੰਬਰ, 2013): ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐਨ ਐਚ ਆਰ ਸੀ) ਵਿਚ ਦਾਇਰ ‘1984 ਸਿਖ ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਸਿਖ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਵਿਸ਼ਵ ਵਿਆਪੀ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਬੀਤੇ ਦਿਨ 17 ਨਵੰਬਰ ਨੂੰ ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ 20 ਤੋਂ ਵੱਧ ਦੇਸ਼ਾਂ ਵਿਚ ਗੁਰਦੁਆਰਿਆਂ ਵਿਚ ਦਸਤਖਤੀ ਕੈਂਪ ਲਗਾਏ। ਇਨ੍ਹਾਂ ਕੈਂਪਾਂ ਨੂੰ ਸਿਖਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਿਆਂ ਵਿਚ ਪਹੁੰਚੇ ਸਨ ਅਤੇ ਸੈਂਕੜੇ ਹਜ਼ਾਰ ਦਸਤਖਤ ਇਕੱਠੇ ਕਰ ਲਏ ਗਏ ਹਨ।

ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ‘ਇਨਾਮਾਂ’ ਦਾ ਸਿਲਸਿਲਾ ਜਾਰੀ; ਕਾਂਗਰਸ ਨੇ ਦਿੱਲੀ ਵਿਧਾਨ ਸਭਾ ਲਈ ਸੱਜਣ ਕੁਮਾਰ ਦੇ ਲੜਕੇ ਜੱਗਪਰਵੇਸ਼ ਕੁਮਾਰ ਨੂੰ ਟਿਕਟ ਦਿੱਤੀ

ਨਵੀਂ ਦਿੱਲੀ, ਭਾਰਤ (ਨਵੰਬਰ 16, 2013): ਇਹ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਬੇਟੇ ਜੱਗਪਰਵੇਸ਼ ਕੁਮਾਰ ਨੂੰ ਦੱਖਣੀ ਦਿੱਲੀ ਦੀ ਸੰਗਮ ਵਿਹਾਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਫੈਸਲੇ ਬਾਰੇ ਸਿੱਖ ਹਲਕਿਆਂ ਵੱਲੋਂ ਕਾਂਗਰਸ ਨੂੰ ਤਿੱਖੇ ਪ੍ਰਤੀਕਰਮ ਦਾ ਨਿਸ਼ਾਨਾ ਬਣਾਏ ਜਾਣ ਦੇ ਅਸਾਰ ਹਨ ਕਿਉਂਕਿ ਇਹ ਫੈਸਲਾ ਇਹ ਦਰਸਾਉਂਦਾ ਹੈ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਪਾਰਟੀ ਵੱਲੋਂ ‘ਇਨਾਮ’ ਦਿੱਤੇ ਜਾਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ।

Karnail Singh Peermohammad addressing a press conference

ਪੰਜਾਬ ਦੀ ਕਾਂਗਰਸ ਪਾਰਟੀ ਨੇ ਪੰਜਾਬ ਅਸੈਂਬਲੀ ਅੰਦਰ ਸਿੱਖ ਨਸਲਕੁਸ਼ੀ ਸਬੰਧੀ ਮਤੇ ਦਾ ਵਿਰੋਧ ਕਰਕੇ ਸਿੱਖੀ ਦੇ ਦੁਸ਼ਮਣ ਹੋਣ ਦਾ ਸਬੂਤ ਦਿਤਾ: ਕਰਨੈਲ ਸਿੰਘ ਪੀਰ ਮੁਹੰਮਦ

ਚੰਡੀਗੜ੍ਹ/ ਪੰਜਾਬ (11 ਨਵੰਬਰ, 2013): ਨਵੰਬਰ 1984 ਸਿੱਖ ਨਸਲਕੁਸ਼ੀ ਵਿਚ ਕਾਂਗਰਸ (ਆਈ) ਦੀ ਭੂਮਿਕਾ ਕਾਰਣ ਹੀ ਅੱਜ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਨਿਆਂ ਨਹੀ ਮਿਲਿਆ। ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਬਚਾਊਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਲਗਾਤਾਰ ਯਤਨਸ਼ੀਲ ਹੈ। ਇਹ ਦੋਸ਼ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਉਪੱਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੋਰਾਨ ਅਨੇਕਾਂ ਸਿੱਖ ਉਹ ਵੀ ਮਾਰੇ ਗਏ ਜੋ ਕੱਟੜ ਕਾਂਗਰਸੀ ਸਨ।

Next Page »