ਸਿਆਸੀ ਖਬਰਾਂ

ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ‘ਇਨਾਮਾਂ’ ਦਾ ਸਿਲਸਿਲਾ ਜਾਰੀ; ਕਾਂਗਰਸ ਨੇ ਦਿੱਲੀ ਵਿਧਾਨ ਸਭਾ ਲਈ ਸੱਜਣ ਕੁਮਾਰ ਦੇ ਲੜਕੇ ਜੱਗਪਰਵੇਸ਼ ਕੁਮਾਰ ਨੂੰ ਟਿਕਟ ਦਿੱਤੀ

November 16, 2013 | By

ਨਵੀਂ ਦਿੱਲੀ, ਭਾਰਤ (ਨਵੰਬਰ 16, 2013): ਇਹ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਬੇਟੇ ਜੱਗਪਰਵੇਸ਼ ਕੁਮਾਰ ਨੂੰ ਦੱਖਣੀ ਦਿੱਲੀ ਦੀ ਸੰਗਮ ਵਿਹਾਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਇਸ ਫੈਸਲੇ ਬਾਰੇ ਸਿੱਖ ਹਲਕਿਆਂ ਵੱਲੋਂ ਕਾਂਗਰਸ ਨੂੰ ਤਿੱਖੇ ਪ੍ਰਤੀਕਰਮ ਦਾ ਨਿਸ਼ਾਨਾ ਬਣਾਏ ਜਾਣ ਦੇ ਅਸਾਰ ਹਨ ਕਿਉਂਕਿ ਇਹ ਫੈਸਲਾ ਇਹ ਦਰਸਾਉਂਦਾ ਹੈ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਪਾਰਟੀ ਵੱਲੋਂ ‘ਇਨਾਮ’ ਦਿੱਤੇ ਜਾਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ।

ਇਸ ਸੰਬੰਧੀ ਵਧੇਰੇ ਵੇਰਵਿਆਂ ਲਈ ਵੇਖੋ:

Delhi assembly elections: Son of Sikh genocide 1984 accused Sajjan Kumar gets Congress ticket

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,