ਆਮ ਖਬਰਾਂ

ਪੰਜਾਬ ਦੀ ਕਾਂਗਰਸ ਪਾਰਟੀ ਨੇ ਪੰਜਾਬ ਅਸੈਂਬਲੀ ਅੰਦਰ ਸਿੱਖ ਨਸਲਕੁਸ਼ੀ ਸਬੰਧੀ ਮਤੇ ਦਾ ਵਿਰੋਧ ਕਰਕੇ ਸਿੱਖੀ ਦੇ ਦੁਸ਼ਮਣ ਹੋਣ ਦਾ ਸਬੂਤ ਦਿਤਾ: ਕਰਨੈਲ ਸਿੰਘ ਪੀਰ ਮੁਹੰਮਦ

November 12, 2013 | By

ਚੰਡੀਗੜ੍ਹ/ ਪੰਜਾਬ (11 ਨਵੰਬਰ, 2013): ਨਵੰਬਰ 1984 ਸਿੱਖ ਨਸਲਕੁਸ਼ੀ ਵਿਚ ਕਾਂਗਰਸ (ਆਈ) ਦੀ ਭੂਮਿਕਾ ਕਾਰਣ ਹੀ ਅੱਜ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਨਿਆਂ ਨਹੀ ਮਿਲਿਆ। ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਬਚਾਊਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਲਗਾਤਾਰ ਯਤਨਸ਼ੀਲ ਹੈ। ਇਹ ਦੋਸ਼ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਉਪੱਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੋਰਾਨ ਅਨੇਕਾਂ ਸਿੱਖ ਉਹ ਵੀ ਮਾਰੇ ਗਏ ਜੋ ਕੱਟੜ ਕਾਂਗਰਸੀ ਸਨ। ਕਾਤਲਾਂ ਨੇ ਉਨ੍ਹਾਂ ਨੂੰ ਉਸ ਵਕਤ ਸਿੱਖ ਹੋਣ ਕਰਕੇ ਜਿੰਦਾ ਜਲਾ ਦਿਤਾ ਪਰ ਅੱਜ ਕਈ ਬੇਗੈਰਤ ਸਿੱਖ ਜਿਨ੍ਹਾਂ ਦਾ ਸਬੰਧ ਕਾਂਗਰਸ ਨਾਲ ਹੈ , ਵਿਧਾਨ ਸਭਾ ਅੰਦਰ ਜਦੋਂ ਸਿੱਖ ਨਸਲਕੁਸ਼ੀ ਉਪੱਰ ਅਫਸੋਸ ਮਤਾ ਲਿਆਉਣ ਦੀ ਗੱਲ ਹੋਈ ਤਾਂ ਉਨ੍ਹਾਂ ਅਸੈਂਬਲੀ ਸੈਸ਼ਨ ਦਾ ਵਾਕਆਊਟ ਕਰ ਦਿੱਤਾ। ਜੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ।

Karnail Singh Peermohammad addressing a press conference

ਕਰਨੈਲ ਸਿੰਘ ਪੀਰਮੁਹੰਮਦ ਅਤੇ ਹੋਰ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ

ਫੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖੱਸ ਫਾਰ ਜਸਟਿਸ ਮਨੂੱਖੀ ਅਧਿਕਾਰ ਸੰਸਥਾ ਵਲੋਂ 1 ਨਵੰਬਰ ਨੂੰ ਜਨੇਵਾ ਸਥਿਤ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੂੰ 10ਲੱਖ ਲੋਕਾਂ ਦੇ ਦਸਤਖਤਾਂ ਵਾਲੀ ਜੋ ਸਿੱਖ ਨਸਲਕੁਸ਼ੀ ਪਟੀਸ਼ਨ ਸੌਂਪੀ ਗਈ ਹੈ।ਉਸ ਵਿੱਚ ਕਾਂਗਰਸ ਪਾਰਟੀ ਦੀ ਭੁਮਿਕਾ ਨੂੰ ਪੂਰੀ ਤਰਾਂ ਜੱਗ ਜਾਹਿਰ ਕੀਤਾ ਹੈ। ਸ੍ਰ ਪੀਰਮੁਹਮਦ ਨ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਹੈ ਕਿ ਕਾਂਗਰਸ ਪਾਰਟੀ ਵਲੋਂ ਸ਼ਰੇਆਮ ਸਿੱਖ ਨਸਲਕੁਸ਼ੀ ਕਰਵਾਉਣ ਤੋਂ ਬਾਅਦ ਪਿਛੱਲੇ 29 ਸਾਲਾਂ ਦੋਰਾਨ ਸਿੱਖਾਂ ਦੇ ਕਾਤਲਾਂ ਦੀ ਹਿਮਾਇਤ ਕੀਤੀ ਹੈ ਪਰ ਸਾਡੀਆਂ ਉਹ ਸਿੱਖ ਜੱਥੇਬੰਦੀਆਂ ਜਿਨ੍ਹਾਂ ਦੀ ਲੜਾਈ ਹਿੰਦ ਹਕੂਮਤ ਨਾਲ ਸਿੱਖਾਂ ਦੀ ਅਜ਼ਾਦੀ ਲਈ ਅਰੰਭੇ ਸੰਘਰਸ਼ ਵਿੱਚ ਮੋਹਰੀ ਕਤਾਰਾਂ ਵਿਚ ਖੜ੍ਹੇ ਹੋਕੇ ਲੜਨ ਦੀ ਹੈ ।ਕਦੇ ਵੀ ਕਾਂਗਰਸ ਦੇ ਖੂਨੀ ਕਾਰਿਆਂ ਅਤੇ ਨਿੰਦਣਯੋਗ ਪਹਿਲੂਆਂ ਉੱਪਰ ਬੋਲਦੇ ਹੋਏ ਦਿਖਾਈ ਨਹੀਂ ਦਿੱਤੇ ।

ਸ੍ਰ. ਕਰਨੈਲ ਸਿੰਘ ਪੀਰ ਮੁਹਮਦ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਵੀ ਦੋਗਲਾ ਕਿਰਦਾਰ ਨਿਭਾਉਣ ਵਾਲੀ ਸਖਸ਼ੀਅਤ ਐਲਾਨ ਦਿਆਂ ਕਿਹਾ ਕਿ ਗੁਜਰਾਤ ਅੰਦਰ ਸਿੱਖ ਕਿਸਾਨਾ ਦਾ ਉਜਾੜਾ ਮੋਦੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਪਰ ਉਸ ਮਸਲੇ ਨੂੰ ਇਕ ਪਾਸੇ ਰੱਖਕੇ 84 ਮਸਲੇ ਦੇ ਉਪੱਰ ਹਮਦਰਦੀ ਪ੍ਰਗਟਾੳਂੁਦੇ ਮੋਦੀ ਨੂੰ 29ਸਾਲ ਕਿਉਂ ਲੱਗ ਗਏ।ਭਾਜਪਾ ਚਾਹੁੰਦੀ ਤਾਂ ਆਪਣੇ ਕਾਰਜਕਾਲ ਦੋਰਾਨ ਜਗਦੀਸ਼ ਟਾਇਟਲਰ ,ਸਜੱਣ ਕੁਮਾਰ, ਕਮਲਨਾਥ ਵਰਗੇ ਸਿੱਖ ਕਾਤਲਾਂ ਨੂੰ ਸਜਾਵਾਂ ਦੇ ਸਕਦੀ ਸੀ। ਉਨ੍ਹਾਂ ਆਪਣੇ ਦਿਤੇ ਹੋਏ ਐਲਾਨ ਨੂੰ ਇਕ ਵਾਰ ਫੇਰ ਦੁਹਰਾਇਆ ਕਿ ਜਦੋਂ ਵੀ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਆਉਣਗੇ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਜਗਰੂਪ ਸਿੰਘ ਚੀਮਾ, ਡਾ. ਕਾਰਜ ਸਿੰਘ,ਧਰਮ ਸਿੰਘ,ਗੁਰਮੁੱਖ ਸਿੰਘ ਸੰਧੂ,ਹਰਦਿੱਤ ਸਿੰਘ ਚੰਡੀਗੜ੍ਹ,ਜਸਬੀਰ ਸਿੰਘ ਮੋਹਾਲੀ,ਤਰਨਜੀਤ ਸਿੰਘ ,ਕੁਲਵਿੰਦਰ ਸਿੰਘ ,ਬਲਵਿੰਦਰ ਸਿੰਘ ਬਾਬਾ, ਸੀਨੀ.ਫੈਡਰੇਸ਼ਨ ਆਗੂ ਸੁਖਵਿੰਦਰ ਸਿੰਘ ਜੋੜਾ ਅਤੇ ਸੁਖਵਿੰਦਰ ਸਿੰਘ ਖਾਲਸਾ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,