November 2013 Archive

ਦਲ ਖਾਲਸਾ ਨੇ ਲਿਖਿਆ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਖੱਤ; ਸਿੱਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਮਸਲੇ ਉਠਾਏ

ਲੰਡਨ/ ਅੰਮ੍ਰਿਤਸਰ (ਨਵੰਬਰ 11, 2013): ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕਾਮਰੂਨ ਜੋ ਕਿ 14 ਨਵੰਬਰ, 2013 ਨੂੰ ਭਾਰਤ ਦੀ ਯਾਤਰਾ ਉਤੇ ਆ ਰਹੇ ਹਨ ਨੂੰ ਦਲ ਖਾਲਸਾ ਨੇ ਇੱਕ ਯਾਦ-ਪੱਤਰ ਭੇਜਕੇ ਉਹਨਾਂ ਨਾਲ ਸਿੱਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਮਸਲੇ ਉਠਾਏ ਹਨ।

Akal Takht Sahib Ji

ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖਤਿਆਰੀ ਲਈ ਸਰਬੱਤ ਖਾਲਸਾ ਸੱਦਣ ਦਾ ਸੱਦਾ

ਚੰਡੀਗੜ੍ਹ, (ਨਵੰਬਰ 10, 2013): ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਵੱਲੋਂ 9 ਨਵੰਬਰ, 2013 ਇੱਥੇ ਬਾਬਾ ਮੱਖਣਸ਼ਾਹ ਲੁਬਾਣਾ ਭਵਨ ਵਿਖੇ ‘ਆਵਾਜ਼-ਏ-ਪੰਥ’ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖਤ ਦੀ ਖੁਦਮੁਖਤਿਆਰੀ ਤੇ ਪ੍ਰਭੂਸਤਾ ਦੀ ਮੁੜ ਬਹਾਲੀ ਲਈ ਸਰਬੱਤ ਖਾਲਸਾ ਸੱਦਣ ਅਤੇ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਸੱਦਾ ਦਿੱਤਾ।

ਪੰਜਾਬੀ ਵਿਚ ਖਬਰਾਂ ਸੁਣੋ – (10 ਨਵੰਬਰ, 2013 ਨੂੰ ਜਾਰੀ ਕੀਤਾ ਗਿਆ ਬੁਲਿਟਨ)

ਲੁਧਿਆਣਾ, ਪੰਜਾਬ (ਨਵੰਬਰ 10, 1984): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ। ਸਿੱਖ ਸਿਆਸਤ ਵੱਲੋਂ ਰੋਜਾਨਾਂ ਇਹ ਬੁਲਿਟਨ ਪੰਜਾਬ ਦੇ ਸਮੇਂ ਅਨੁਸਾਰ 12 ਤੋਂ 2 ਵਜੇ (ਦੁਪਹਿਰ ਨੂੰ) ਜਾਰੀ ਕੀਤਾ ਜਾਂਦਾ ਹੈ।

ਬਾਦਲ ਖਿਲਾਫ ਦਰਜ਼ ਕਰਵਾਏ ਮਾਮਲੇ ਵਿਚ ਅਮਰੀਕੀ ਅਦਾਲਤ ਨੇ ਸੰਮਨਾਂ ਦੀ ਤਾਮੀਲ ਦੇ ਮੁੱਦੇ ‘ਤੇ ਫੈਸਲਾ ਰਾਖਵਾਂ ਰੱਖਿਆ

ਕੈਲੀਫੋਰਨੀਆ (ਨਵੰਬਰ 10, 2013) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਸਿਖਾਂ ’ਤੇ ਤਸ਼ਦਦ ਅਤੇ ਝੂਠੇ ਮੁਕਾਬਲਿਆਂ ਦੇ ਚਲ ਰਹੇ ਕੇਸ ਵਿਚ ਸ਼ਿਕਾਗੋ ਸਥਿਤ ਅਪੀਲ ਸਬੰਧੀ ਅਮਰੀਕੀ ਅਦਾਲਤ ਨੇ ਇਸ ਗੱਲ ਦਾ ਫੈਸਲਾ ਕਰਨ ਲਈ ਸੁਣਵਾਈ ਕੀਤੀ ਕਿ ਪਿਛਲੇ ਸਾਲ ਮਿਲਵਾਕੀ ਦੇ ਦੌਰੇ ਦੌਰਾਨ ਬਾਦਲ ਨੂੰ ਅਮਰੀਕੀ ਸੰਘੀ ਅਦਾਲਤ ਦੇ ਸੰਮਨ ਤਾਮੀਲ ਕਰਵਾਏ ਗਏ ਸੀ ਕਿ ਨਹੀਂ ਜਿਵੇਂ ਕਿ ਮਨੁੱਖੀ ਅਧਿਕਾਰ ਜਥੇਬੰਦੀ ਸਿਖਸ ਫਾਰ ਜਸਟਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। ਅਦਾਲਤ ਨੇ ਇਸ ਸਬੰਧੀ ਆਪਣਾ ਫੈਸਲਾ ਰਾਖਵਾਂ ਰਖ ਲਿਆ ਹੈ।

Bhai Jagtar Singh Hawara

ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਦਿੱਲੀ ਅਦਾਲਤ ਵਿਚ ਪੇਸ਼

ਨਵੀਂ ਦਿੱਲੀ (ਨਵੰਬਰ 09, 2013): ਦਿੱਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਨਾਲ ਸੰਬੰਧਤ ਮਾਮਲੇ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਦਿੱਲੀ ਦੀ ਇਕ ਅਦਾਲਤ ਵਿਚ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਪੇਸ਼ ਕੀਤਾ ਗਿਆ । ਜੱਜ ਦਯਾ ਪ੍ਰਕਾਸ਼ ਦੀ ਅਦਾਲਤ ਵਿਚ ਭਾਈ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਨੇ ਗਵਾਹਾਂ ਨਾਲ ਤਕਰੀਬਨ ਇਕ ਘੰਟੇ ਤਕ ਸਵਾਲ-ਜਵਾਬ ਕੀਤੇ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਤੇ 13 ਦਸੰਬਰ ਨੂੰ ਹੋਵੇਗੀ ।

November 1984 Samagam at Banglore

ਨਵੰਬਰ 1984, ਇਕ ਨਾ ਭੁਲਣਯੋਗ ਖ਼ੂਨੀ ਸਾਕਾ – ਬੰਗਲੌਰ ਦੀਆਂ ਸੰਗਤਾਂ ਵੱਲੋਂ 1984 ਵਿਚ ਕਤਲ ਹੋਏ ਸਿੱਖਾਂ ਦੀ ਯਾਦ ਵਿਚ ਸਮਾਗਮ

ਬੰਗਲੌਰ, ਭਾਰਤ (ਨਵੰਬਰ 09, 2013): ਸਿੱਖ ਸਿਆਸਤ ਨਿਊਜ਼ ਨੂੰ ਬੰਗਲੌਰ ਤੋਂ ਸ. ਗੋਬਿੰਦ ਸਿੰਘ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਬੰਗਲੌਰ ਦੀ ਸਿੱਖ ਸੰਗਤ ਨੇ ਨਵੰਬਰ 1984 ਵਿਚ ਭਾਰਤ ਭਰ ਵਿਚ ਕਤਲ ਕੀਤੇ ਗਏ ਸਿੱਖਾਂ ਦੀ ਯਾਦ ਵਿਚ ਇਕ ਗੁਰਮਤਿ ਸਮਾਗਮ ਕਰਕੇ ਉਨ੍ਹਾਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ। ਇਹ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ

ਪੰਜਾਬੀ ਵਿਚ ਖਬਰਾਂ ਸੁਣੋ – (9 ਨਵੰਬਰ, 2013 ਨੂੰ ਜਾਰੀ ਕੀਤਾ ਗਿਆ ਬੁਲਿਟਨ)

ਲੁਧਿਆਣਾ, ਪੰਜਾਬ (ਨਵੰਬਰ 09, 1984): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ। ਸਿੱਖ ਸਿਆਸਤ ਵੱਲੋਂ ਰੋਜਾਨਾਂ ਇਹ ਬੁਲਿਟਨ ਪੰਜਾਬ ਦੇ ਸਮੇਂ ਅਨੁਸਾਰ 12 ਤੋਂ 2 ਵਜੇ (ਦੁਪਹਿਰ ਨੂੰ) ਜਾਰੀ ਕੀਤਾ ਜਾਂਦਾ ਹੈ। ਇਹ ਬੁਲਿਟਨ 9 ਨਵੰਬਰ, 2013 ਨੂੰ ਜਾਰੀ ਕੀਤਾ ਗਿਆ।

Delhi High court denies to stay CBI investigations against Jagdish Tytler; Next hearing on 14 Junuary 2013

ਦਿੱਲੀ ਹਾਈ ਕੋਰਟ ਵੱਲੋਂ ਟਾਈਟਲਰ ਖਿਲਾਫ਼ ਜਾਂਚ ‘ਤੇ ਰੋਕ ਲਾਉਣ ਤੋਂ ਇਨਕਾਰ; ਅਗਲੀ ਸੁਣਵਾਈ 17 ਜਨਵਰੀ, 2014 ਨੂੰ

ਨਵੀਂ ਦਿੱਲੀ, ਭਾਰਤ (ਨਵੰਬਰ 08, 2013): ਬੀਤੇ ਦਿਨ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਮੁੜ ਤੋਂ ਸ਼ੁਰੂ ਹੋਈ ਸੀ. ਬੀ. ਆਈ ਦੀ ਜਾਂਚ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ, 2014 ਨੂੰ ਹੋਵੇਗੀ।

Seminar at Sydney

ਵਿਸ਼ੇਸ਼ ਰਿਪੋਰਟ: ਨਵੰਬਰ ਚੌਰਾਸੀ ਦੇ ਕਤਲੇਆਮ ਨੂੰ ਡਕਾਰਕੇ ਭਾਰਤੀ ਲੋਕਤੰਤਰ ਜ਼ਿੰਦਾ ਨਹੀਂ ਰਹਿ ਸਕੇਗਾ; ਸਿੱਖ ਨਸ਼ਲਕੁਸੀ ਸਬੰਧੀ ਸਿਡਨੀ ਦੇ ਗੁਰੂਘਰ ਪਾਰਕਲੀ’ਚ ਸਮਾਗਮ

ਸਿਡਨੀ, ਆਸਟ੍ਰੇਲੀਆ (ਨਵੰਬਰ 08, 2013): ੳਨੱਤੀ ਸਾਲ ਪਹਿਲਾਂ, ਨਵੰਬਰ 1984 ਸਮੇਂ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਯੋਜਨਾਬਧ ਤਰੀਕੇ ਨਾਲ ਨਸ਼ਲਕੁਸ਼ੀ ਦਾ ਸ਼ਿਕਾਰ ਬਣਾਏ ਗਏ ਸਿੱਖਾਂ ਦੀ ਯਾਦ ਵਿਚ ਸਮਾਗਮ ਸਿਡਨੀ ਦੇ ਪੱਛਮ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਗੁਲੈਨਵੱਡ ਪਾਰਕਲੀ ਵਿਖੇ ਹੋਇਆ।

Yuba City Nagar Kirtan

ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵੇਂ ਨਗਰ ਕੀਰਤਨ ਵਿਚ ਯੂਬਾ ਸਿਟੀ ਦੀਆਂ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ

ਯੂਬਾ ਸਿਟੀ, ਕੈਲੇਫੋਰਨੀਆ (ਨਵੰਬਰ 08, 2013): ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵਾਂ ਨਗਰ ਕੀਰਤਨ ਯੂਬਾ ਸਿਟੀ, ਕੈਲੇਫੋਰਨੀਆ ਵਿਖੇ 3 ਨਵੰਬਰ, 2013 ਦਿਨ ਐਤਵਾਰ ਨੂੰ ਕੀਤਾ ਗਿਆ, ਜਿਸ ਵਿਚ ਸੰਗਤਾਂ ਵੱਲੋਂ ਪੂਰਨ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸਮੂਹ ਸੰਗਤਾਂ ਵਲੋਂ ਰਖਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ 3 ਨਵੰਬਰ ਨੂੰ ਪਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਦਮਦਮੀ ਟਕਸਾਲ ਦੇ ਭਾਈ ਕੁਲਬੀਰ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਜੀ ਨਾਨਕ ਮੱਤੇ ਵਾਲੇ, ਸਮੂਹ ਰਾਗੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਗੁਰਮੁ¤ਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਢਾਡੀਆਂ ਨੇ ਸਮਾਗਮ ਵਿਚ ਭਰਵੀਂ ਹਾਜ਼ਰੀ ਦਿਤੀ।

« Previous PageNext Page »